ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਸੁਨੀਲ ਸ਼ਰਮਾ ਬਣੇ ਖੰਨਾ ਮੀਡੀਆ ਵੈੱਲਫੇਅਰ ਕਲੱਬ ਦੇ ਪ੍ਰਧਾਨ

11:12 AM Jun 26, 2024 IST
ਪ੍ਰਧਾਨ ਸੁਨੀਲ ਸ਼ਰਮਾ ਨੂੰ ਸਨਮਾਨਦੇ ਹੋਏ ਮੋਹਤਬਰ। -ਫੋਟੋ: ਓਬਰਾਏ

ਨਿੱਜੀ ਪੱਤਰ ਪ੍ਰੇਰਕ
ਖੰਨਾ, 25 ਜੂਨ
ਇੱਥੇ ਖੰਨਾ ਮੀਡੀਆ ਵੈੱਲਫ਼ੇਅਰ ਕਲੱਬ ਦਾ ਗਠਨ ਕੀਤਾ ਗਿਆ। ਇਸ ਮੌਕੇ ਪੱਤਰਕਾਰ ਭਾਈਚਾਰੇ ਨੂੰ ਦਰਪੇਸ਼ ਸਮੱਸਿਆਵਾਂ ਸਬੰਧੀ ਵਿਚਾਰ ਵਟਾਂਦਰਾ ਕੀਤਾ ਗਿਆ। ਇਸ ਮੌਕੇ ਸਰਬਸੰਮਤੀ ਨਾਲ ਮੈਂਬਰਾਂ ਅਤੇ ਹੋਰਨਾਂ ਅਹੁਦੇਦਾਰਾਂ ਦੀਆਂ ਨਿਯੁਕਤੀਆਂ ਕੀਤੀਆਂ ਗਈਆਂ ਜਿਸ ਵਿੱਚ ਸੁਨੀਲ ਸ਼ਰਮਾ ਪ੍ਰਧਾਨ, ਰਣਧੀਰ ਸਿੰਘ ਧੀਰਾ ਚੇਅਰਮੈਨ, ਤੇਜਿੰਦਰ ਸਿੰਘ ਆਰਟਿਸਟ ਤੇ ਅਰਵਿੰਦਰ ਸਿੰਘ ਟੀਟੂ ਮੀਤ ਪ੍ਰਧਾਨ, ਕੇਵਲ ਕ੍ਰਿਸ਼ਨ ਜਨਰਲ ਸਕੱਤਰ, ਜਤਿਨ ਵਿਜ਼ਨ ਵਿੱਤ ਸਕੱਤਰ, ਸੁਖਵਿੰਦਰ ਸਿੰਘ ਭਾਂਦਲਾ ਪ੍ਰੈੱਸ ਸਕੱਤਰ, ਕੁਲਵਿੰਦਰ ਸਿੰਘ ਰਾਏ ਬਾਨੀ ਮੈਂਬਰ, ਘਨਵਿੰਦਰ ਸਿੰਘ ਢਿੱਲੋਂ, ਪਰਮਿੰਦਰ ਸਿੰਘ ਮੋਨੂੰ, ਸ਼ੁਭਮ ਜੈਸਵਾਲ, ਓਮਕਾਰ ਸਿੰਘ ਸੱਤੂ, ਕੁਲਵਿੰਦਰ ਸਿੰਘ ਬੇਦੀ, ਜਤਿੰਦਰ ਕੁਮਾਰ ਤੇ ਸੰਜੀਵ ਗਾਂਧੀ ਨੂੰ ਮੈਂਬਰ ਚੁਣਿਆ ਗਿਆ। ਇਸ ਮੌਕੇ ਮੈਂਬਰਾਂ ਨੇ ਪੱਤਰਕਾਰੀ ਖੇਤਰ ਦੇ ਨਾਲ ਸਮਾਜ ਭਲਾਈ ਦੇ ਕੰਮ ਕਰਨ ਦੀ ਜ਼ਿੰਮੇਵਾਰੀ ਨਿਭਾਉਣ ਦਾ ਸੰਕਲਪ ਲਿਆ। ਨਵ-ਨਿਯੁਕਤ ਪ੍ਰਧਾਨ ਸੁਨੀਲ ਸ਼ਰਮਾ ਨੇ ਧੰਨਵਾਦ ਕਰਦਿਆਂ ਕਿਹਾ ਕਿ ਉਨ੍ਹਾਂ ਨੂੰ ਜੋ ਜ਼ਿੰਮੇਵਾਰੀ ਸੌਂਪੀ ਗਈ ਹੈ, ਉਸ ਨੂੰ ਪੂਰੀ ਇਮਾਨਦਾਰੀ ਨਾਲ ਨਿਭਾਉਣਗੇ। ਇਸ ਤੋਂ ਇਲਾਵਾ ਕਲੱਬ ਸਮਾਜ ਭਲਾਈ ਸੰਸਥਾਵਾਂ ਨਾਲ ਮਿਲ ਕੇ ਇੱਕ ਹਜ਼ਾਰ ਬੂਟੇ ਲਾਵੇਗਾ ਜਦਕਿ ਖੂਨਦਾਨ ਕੈਂਪ ਲਗਾ ਕੇ ਵੱਖ-ਵੱਖ ਹਸਪਤਾਲਾਂ ਵਿੱਚ ਖੂਨ ਦੀ ਕਮੀ ਪੂਰੀ ਕੀਤੀ ਜਾਵੇਗੀ।

Advertisement

Advertisement
Advertisement