ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਮਸੀਹ ਭਾਈਚਾਰੇ ਦੇ ਆਗੂਆਂ ਨੂੰ ਮਿਲੇ ਸੁਨੀਲ ਜਾਖੜ

08:58 AM Jul 20, 2023 IST
ਮਸੀਹ ਭਾਈਚਾਰੇ ਦੇ ਆਗੂਆਂ ਨਾਲ ਗੱਲਬਾਤ ਕਰਦੇ ਹੋਏ ਸੁਨੀਲ ਜਾਖੜ। -ਫੋਟੋ: ਜਾਗੋਵਾਲ

ਪੱਤਰ ਪ੍ਰੇਰਕ
ਕਾਹਨੂੰਵਾਨ, 19 ਜੁਲਾਈ
ਸਥਾਨਕ ਸੇਂਟ ਜੋਸਫ ਕੈਥੋਲਿਕ ਚਰਚ ਵਿੱਚ ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਨੇ ਪਹੁੰਚ ਕੇ ਮਸੀਹ ਭਾਈਚਾਰੇ ਨਾਲ ਵਿਚਾਰ-ਚਰਚਾ ਕੀਤੀ। ਸਾਬਕਾ ਵਿਧਾਇਕ ਫਤਹਿਜੰਗ ਸਿੰਘ ਬਾਜਵਾ ਨੇ ਦੱਸਿਆ ਕਿ ਸ੍ਰੀ ਜਾਖੜ ਅੱਜ ਵਿਧਾਨ ਸਭਾ ਹਲਕਾ ਕਾਦੀਆਂ ਦੇ ਦੌਰੇ ਦੌਰਾਨ ਸਥਾਨਕ ਸੇਂਟ ਜੋਸਫ ਕੈਥੋਲਿਕ ਚਰਚ ਵਿਖੇ ਵਿਸ਼ੇਸ਼ ਤੌਰ ’ਤੇ ਪਹੁੰਚੇ। ਇਸ ਮੌਕੇ ਚਰਚ ਦੇ ਫਾਦਰ ਵਿਲੀਅਮ ਸਹੋਤਾ, ਪਾਸਟਰ ਸਾਹਬਿਾਨ ਅਤੇ ਮਸੀਹ ਭਾਈਚਾਰੇ ਦੇ ਆਗੂ ਸਾਹਬਿਾਨ ਹਾਜ਼ਰ ਹੋਏ। ਸ੍ਰੀ ਜਾਖੜ ਵੱਲੋਂ ਘੱਟ ਗਿਣਤੀ ਦੇ ਹੱਕਾਂ ਲਈ ਆਵਾਜ਼ ਉਠਾਉਣ ਅਤੇ ਉਨ੍ਹਾਂ ਦੇ ਮੋਢੇ ਨਾਲ ਮੋਢਾ ਜੋੜ ਕੇ ਚੱਲਣ ਦਾ ਵਾਅਦਾ ਕੀਤਾ। ਉਨ੍ਹਾਂ ਨੇ ਯਕੀਨ ਦਿਵਾਇਆ ਕਿ ਭਾਰਤੀ ਜਨਤਾ ਪਾਰਟੀ ਮਸੀਹ ਭਾਈਚਾਰੇ ਅਤੇ ਘੱਟ ਗਿਣਤੀਆਂ ਨੂੰ ਬਣਦੇ ਹੱਕ ਦਿਵਾਉਣ ਲਈ ਉਨ੍ਹਾਂ ਨੂੰ ਸੂਬੇ ਅਤੇ ਕੇਂਦਰ ਵਿੱਚ ਢੁਕਵੀਂ ਨੁਮਾਇੰਦਗੀ ਦੇਣਗੇ। ਉਨ੍ਹਾਂ ਨੇ ਘੱਟ ਗਿਣਤੀ ਮੋਰਚਾ ਪੰਜਾਬ ਭਾਜਪਾ ਦੇ ਪ੍ਰਧਾਨ ਥਾਮਸ ਮਸੀਹ ਨੂੰ ਉੱਚੇ ਅਹੁਦੇਦਾਰੀ ਦੇਣ ਲਈ ਕੇਂਦਰੀ ਆਗੂਆਂ ਨਾਲ ਗੱਲਬਾਤ ਕਰਨ ਦਾ ਵਾਅਦਾ ਵੀ ਕੀਤਾ। ਇਸ ਮੌਕੇ ਉਨ੍ਹਾਂ ਦੇ ਨਾਲ ਸਾਬਕਾ ਵਿਧਾਇਕ ਫਤਿਹਜੰਗ ਸਿੰਘ ਬਾਜਵਾ ਤੋਂ ਇਲਾਵਾ ਫਾਦਰ ਵਿਲੀਅਮ ਸਹੋਤਾ ਥਾਮਸ ਮਸੀਹ, ਸੁਖਵਿੰਦਰ ਮਸੀਹ, ਕਾਲੂ ਮਸੀਹ, ਸੁਖਾ ਮਸੀਹ, ਪ੍ਰੇਮ ਮਸੀਹ, ਪਾਦਰੀ ਜਸਪਾਲ, ਪਾਦਰੀ ਰਿੰਕੂ ਆਦਿ ਹਾਜ਼ਰ ਸਨ।

Advertisement

ਅਹਿਮਦੀਆ ਭਾਈਚਾਰੇ ਨੇ ਸੌਂਪਿਆ ਮੰਗ ਪੱਤਰ

ਕਾਦੀਆਂ (ਪੱਤਰ ਪ੍ਰੇਰਕ): ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਅੱਜ ਫਤਹਿ ਜੰਗ ਸਿੰਘ ਬਾਜਵਾ ਦੇ ਨਿਵਾਸ ਸਥਾਨ ’ਤੇ ਪੁੱਜੇ। ਇਸ ਦੌਰਾਨ 2024 ਵਿੱਚ ਹੋਣ ਵਾਲੀ ਲੋਕ ਸਭਾ ਚੋਣਾਂ ਬਾਰੇ ਵੀ ਚਰਚਾ ਕੀਤੀ ਗਈ। ਜਮਾਤੇ ਅਹਿਮਦੀਆ ਦੇ ਮੌਲਾਨਾ ਫਜ਼ਲੁਰ ਰਹਿਮਾਨ ਭੱਟੀ ਅਤੇ ਹਾਫ਼ਜ਼ ਮਖ਼ਦੂਮ ਸ਼ਰੀਫ਼ ਐਡੀਸ਼ਨ ਮੁੱਖ ਸਕੱਤਰ ਅਹਿਮਦੀਆ ਜਮਾਤ ਨੇ ਸ੍ਰੀ ਜਾਖੜ ਨਾਲ ਮੁਲਾਕਾਤ ਕਰ ਕੇ ਉਨ੍ਹਾਂ ਨੂੰ ਇੱਕ ਮੰਗ ਪੱਤਰ ਸੌਂਪਿਆ। ਉਨ੍ਹਾਂ ਮੰਗ ਕੀਤੀ ਕਿ ਕੇਂਦਰ ਸਰਕਾਰ ਕਾਦੀਆਂ ਦੇ ਵਿਕਾਸ ਲਈ ਕਦਮ ਚੁੱਕੇ।

Advertisement
Advertisement
Tags :
ਆਗੂਆਂਸੁਨੀਲਜਾਖੜਭਾਈਚਾਰੇਮਸੀਹਮਿਲੇ:
Advertisement