For the best experience, open
https://m.punjabitribuneonline.com
on your mobile browser.
Advertisement

ਸੁਨਾਮ ਦੀਆਂ ਦੋ ਧੀਆਂ ਜੱਜ ਬਣੀਆਂ

07:15 AM Feb 17, 2024 IST
ਸੁਨਾਮ ਦੀਆਂ ਦੋ ਧੀਆਂ ਜੱਜ ਬਣੀਆਂ
ਡਿੰਪਲ ਗਰਗ , ਉਪਾਸਨਾ ਗੋਇਲ
Advertisement

ਸੁਨਾਮ ਊਧਮ ਸਿੰਘ ਵਾਲਾ (ਸਤਨਾਮ ਸਿੰਘ ਸੱਤੀ): ਸੁਨਾਮ ਦੀਆਂ ਦੋ ਬੇਟੀਆਂ ਵੱਲੋਂ ਜੁਡੀਸ਼ਲ ਦੀ ਪ੍ਰੀਖਿਆ ਪਾਸ ਕਰਨ ’ਤੇ ਵੱਖ-ਵੱਖ ਸੰਸਥਾਵਾਂ ਅਤੇ ਸ਼ਹਿਰ ਵਾਸੀਆਂ ਵੱਲੋਂ ਉਨ੍ਹਾਂ ਨੂੰ ਸਨਮਾਨਿਤ ਕੀਤਾ ਗਿਆ। ਵਪਾਰੀ ਆਗੂ ਗਿਆਨ ਚੰਦ ਗਰਗ ਦੀ ਬੇਟੀ ਡਿੰਪਲ ਗਰਗ ਅਤੇ ਸਵਰਗੀ ਰਾਕੇਸ਼ ਗੋਇਲ ਦੀ ਪੁੱਤਰੀ ਉਪਾਸਨਾ ਗੋਇਲ ਵੱਲੋਂ ਜੁਡੀਸ਼ਲ ਦੀ ਪ੍ਰੀਖਿਆ ਪਾਸ ਕੀਤੀ ਗਈ। ਇਸ ਮੌਕੇ ਵੱਖ ਵੱਖ ਜਥੇਬੰਦੀਆਂ ਸ੍ਰੀ ਹਰਿਦਾਸ ਨਿਕੁੰਜ ਬਿਹਾਰੀ ਸੇਵਾ ਸੰਮਤੀ ਵੱਲੋਂ ਗਿਆਨ ਚੰਦ ਦੀ ਬੇਟੀ ਡਿੰਪਲ ਗਰਗ ਨੂੰ ਸਨਮਾਨਿਤ ਕੀਤਾ ਗਿਆ। ਇਸੇ ਤਰ੍ਹਾਂ ਰਾਕੇਸ਼ ਗੋਇਲ ਦੀ ਪੁੱਤਰੀ ਉਪਾਸਨਾ ਗੋਇਲ ਨੂੰ ਸੀਨੀਅਰ ਕਾਂਗਰਸੀ ਨੇਤਾ ਜਗਦੇਵ ਸਿੰਘ ਜੱਗਾ, ਆਸਰਾ ਗਰੁੱਪ ਆਫ਼ ਕਾਲਜ ਦੇ ਪ੍ਰਬੰਧਕ ਆਰ.ਕੇ ਗੋਇਲ, ਕੇਸ਼ਵ ਗੋਇਲ ਅਤੇ ਪਰਿਵਾਰਕ ਮੈਂਬਰਾਂ ਵੱਲੋਂ ਸਨਮਾਨਿਤ ਕੀਤਾ ਗਿਆ ਅਤੇ ਮੂੰਹ ਮਿੱਠਾ ਕਰਵਾਇਆ ਗਿਆ। ਇਸ ਮੌਕੇ ਸ੍ਰੀ ਰਾਮ ਆਸ਼ਰਮ ਮੰਦਰ ਕਮੇਟੀ ਦੇ ਪ੍ਰਧਾਨ ਤਰੁਣ ਬਾਂਸਲ ਨੇ ਕਿਹਾ ਕਿ ਦੋਨਾਂ ਲੜਕੀਆਂ ਨੇ ਸਾਡੇ ਸ਼ਹਿਰ ਸੁਨਾਮ ਦਾ ਨਾਂ ਰੋਸ਼ਨ ਕੀਤਾ ਹੈ।

Advertisement

Advertisement
Author Image

sukhwinder singh

View all posts

Advertisement
Advertisement
×