For the best experience, open
https://m.punjabitribuneonline.com
on your mobile browser.
Advertisement

ਸੁਨਾਮ: ਹਵਾ ਵਾਲੀ ਟੈਂਕੀ ਫੱਟਣ ਕਾਰਨ ਨੌਜਵਾਨ ਦੀ ਮੌਤ 

02:30 PM Nov 23, 2023 IST
ਸੁਨਾਮ  ਹਵਾ ਵਾਲੀ ਟੈਂਕੀ ਫੱਟਣ ਕਾਰਨ ਨੌਜਵਾਨ ਦੀ ਮੌਤ 
Advertisement

ਬੀਰ ਇੰਦਰ ਸਿੰਘ ਬਨਭੌਰੀ
ਸੁਨਾਮ ਊਧਮ ਸਿੰਘ ਵਾਲਾ, 24 ਨਵੰਬਰ
ਅੱਜ ਸਵੇਰੇ ਸੁਨਾਮ-ਨਮੋਲ ਸੜਕ 'ਤੇ ਸਥਿਤ ਲੁੱਕ ਪਲਾਂਟ 'ਚ ਹਵਾ ਵਾਲੀ ਟੈਂਕੀ ਫੱਟਣ ਕਾਰਨ ਨੌਜਵਾਨ ਦੀ ਮੌਤ ਹੋ ਗਈ। ਥਾਣਾ ਸੁਨਾਮ ਸ਼ਹਿਰੀ ਦੇ ਐੱਸਐੱਚਓ ਇੰਸਪੈਕਟਰ ਦੀਪਿੰਦਰ ਪਾਲ ਸਿੰਘ ਜੇਜੀ ਨੇ ਦੱਸਿਆ ਕਿ ਅੱਜ ਸਵੇਰੇ ਕਰੀਬ ਸਾਢੇ ਸੱਤ ਪੌਣੇ ਅੱਠ ਵਜੇ ਸੁਨਾਮ-ਨਮੋਲ ਸੜਕ 'ਤੇ ਨੌਜਵਾਨ ਪੀਟਰ ਰੇਹੜੇ ਉੱਤੇ ਫਿੱਟ ਕੀਤੀ ਹਵਾ ਵਾਲੀ ਟੈਂਕੀ ਲੈ ਕੇ ਟਰੱਕ ਦੇ ਪੰਕਚਰ ਲਾਉਣ ਗਿਆ ਸੀ। ਇਸ ਦੌਰਾਨ ਜਿਵੇਂ ਹੀ ਉਹ ਟਰੱਕ ਦੇ ਟਾਇਰ 'ਚ ਹਵਾ ਭਰ ਰਿਹਾ ਸੀ ਕਿ ਟੈਂਕੀ ਵਿਚ ਪ੍ਰੈਸ਼ਰ ਜ਼ਿਆਦਾ ਹੋਣ ਕਾਰਨ ਉਹ ਫੱਟ ਗਈ ਅਤੇ ਨੌਜਵਾਨ ਬੱਬਨਜੀਤ ਸਿੰਘ (23) ਪੁੱਤਰ ਨਿੱਕਾ ਸਿੰਘ ਵਾਸੀ ਗੁੱਝਾ ਪੀਰ ਬਸਤੀ ਸੁਨਾਮ ਦੀ ਮੌਕੇ 'ਤੇ ਹੀ ਮੌਤ ਹੋ ਗਈ।

Advertisement

Advertisement
Author Image

Advertisement
Advertisement
×