ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਸੁਨਾਮ: ਕਬਾੜ ਦੇ ਗੁਦਾਮ ਵਿੱਚ ਅੱਗ ਲੱਗੀ

09:07 AM Nov 04, 2024 IST
ਸੁਨਾਮ ਵਿੱਚ ਕਬਾੜ ਦੇ ਗੁਦਾਮ ’ਚ ਲੱਗੀ ਹੋਈ ਅੱਗ।

ਬੀਰ ਇੰਦਰ ਸਿੰਘ ਬਨਭੌਰੀ
ਸੁਨਾਮ ਊਧਮ ਸਿੰਘ ਵਾਲਾ, 3 ਨਵੰਬਰ
ਇੱਥੇ ਸੁਨਾਮ-ਬਠਿੰਡਾ ਰੋਡ ’ਤੇ ਕਬਾੜ ਦੇ ਇਕ ਗੁਦਾਮ ਵਿੱਚ ਦੇਰ ਰਾਤ ਅੱਗ ਲੱਗਣ ਕਾਰਨ ਲੱਖਾਂ ਰੁਪਏ ਦਾ ਨੁਕਸਾਨ ਹੋ ਗਿਆ। ਜਾਣਕਾਰੀ ਅਨੁਸਾਰ ਬੀਤੀ ਰਾਤ ਕਰੀਬ ਸਾਢੇ ਕੁ ਅੱਠ ਵਜੇ ਸੁਨਾਮ-ਬਠਿੰਡਾ ਸੜਕ ’ਤੇ ਗੁੱਝਾਪੀਰ ਬਸਤੀ ’ਚ ਸਥਿਤ ਕਾਰਾਂ ਦੇ ਸ਼ੋਅ ਰੂਮ ਦੇ ਪਿਛਲੇ ਪਾਸੇ ਹਰੀ ਰਾਮ ਨਾਂ ਦੇ ਕਬਾੜੀਏ ਦੇ ਗੁਦਾਮ ਨੂੰ ਅੱਗ ਲੱਗ ਗਈ। ਵੇਖਦੇ ਹੀ ਵੇਖਦੇ ਨੇ ਅੱਗ ਨੇ ਭਿਆਨਕ ਰੂਪ ਧਾਰ ਲਿਆ ਅਤੇ ਗੁਦਾਮ ’ਚੋਂ ਪਟਾਕੇ ਪੈਣ ਦੀਆਂ ਅਵਾਜ਼ਾਂ ਦੂਰ ਦੂਰ ਸੁਣਾਈ ਦਿੰਦੀਆਂ ਰਹੀਆਂ। ਕਬਾੜ ਦਾ ਗੁਦਾਮ ਸੰਘਣੀ ਅਬਾਦੀ ’ਚ ਹੋਣ ਕਾਰਨ ਨੇੜਲੇ ਦੁਕਾਨਦਾਰਾਂ ਅਤੇ ਬਸਤੀ ਵਾਸੀਆਂ ’ਚ ਸਹਿਮ ਦਾ ਮਾਹੌਲ ਬਣਿਆ ਰਿਹਾ। ਸੂਚਨਾ ਮਿਲਣ ’ਤੇ ਅੱਗ ਬਝਾਊ ਗੱਡੀ ਮੌਕੇ ’ਤੇ ਪਹੁੰਚ ਗਈ ਪਰ ਅੱਗ ਇੰਨੀ ਜ਼ਿਆਦਾ ਫੈਲ ਚੁੱਕੀ ਸੀ ਕਿ ਅੱਗ ’ਤੇ ਕਾਬੂ ਪਾਉਣਾ ਮੁਸ਼ਕਲ ਹੋ ਰਿਹਾ ਜਿਸ ’ਤੇ ਪ੍ਰਸ਼ਾਸਨ ਵਲੋਂ ਨੇੜਲੇ ਸ਼ਹਿਰਾਂ ਤੋਂ ਕਈ ਹੋਰ ਅੱਗ ਬਝਾਊ ਗੱਡੀਆਂ ਮੰਗਵਾਈਆਂ ਗਈਆਂ, ਕਈ ਅੱਗ ਬਝਾਊ ਗੱਡੀਆਂ ਵਲੋਂ ਕਾਫੀ ਜੱਦੋ ਜਹਿਦ ਦੇ ਬਾਅਦ ਅੱਗ ’ਤੇ ਕਾਬੂ ਪਾਇਆ ਜਾ ਸਕਿਆ ਪਰ ਉਦੋਂ ਤੱਕ ਕਬਾੜ ਦਾ ਪੂਰਾ ਗੁਦਾਮ ਸੜ ਸੁਆਹ ਹੋ ਚੁੱਕਾ ਸੀ। ਭਾਵੇਂ ਅੱਗ ਲੱਗਣ ਦੇ ਕਾਰਨਾਂ ਦਾ ਅਜੇ ਤੱਕ ਅਸਲ ਪਤਾ ਨਹੀਂ ਲੱਗ ਸਕਿਆ ਪਰ ਲੋਕਾਂ ਵਲੋਂ ਅੱਗ ਲੱਗਣ ਦਾ ਕਾਰਨ ਕਿਸੇ ਆਤਿਸ਼ਬਾਜ਼ੀ (ਪਟਾਕੇ) ਚੱਲਣ ਦਾ ਖਦਸ਼ਾ ਜਤਾਇਆ ਜਾ ਰਿਹਾ ਹੈ।

Advertisement

Advertisement