ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਗਰਮੀ ਦਾ ਕਹਿਰ: ਬਠਿੰਡਾ ’ਚ ਨਰਮੇ ਦੀ ਫ਼ਸਲ ਮੁਰਝਾਈ

07:48 AM Jun 18, 2024 IST
ਬਠਿੰਡਾ ਵਿੱਚ ਸੋਮਵਾਰ ਨੂੰ ਅੱਤ ਦੀ ਗਰਮੀ ਦੌਰਾਨ ਆਪਣੀ ਮੰਜ਼ਿਲ ਵੱਲ ਵਧਦੇ ਹੋਏ ਰਾਹਗੀਰ। -ਫੋਟੋ: ਪਵਨ ਸ਼ਰਮਾ ਮਨੋਜ ਸ਼ਰਮਾ
ਬਠਿੰਡਾ, 17 ਜੂਨ
ਜੂਨ ਮਹੀਨੇ ਪੈ ਰਹੀ ਅੱਤ ਦੀ  ਗਰਮੀ ਨੇ ਮਾਲਵਾ ਪੱਟੀ  ਦੇ ਲੋਕਾਂ ਦੇ ਵੱਟ ਕੱਢ ਦਿੱਤੇ ਹਨ।  ਗਰਮੀ ਕਾਰਨ ਬਠਿੰਡਾ  ਤੰਦੂਰ ਵਾਂਗ ਤਪਣ ਲੱਗਾ ਹੈ। ਇਸ  ਅੱਤ ਦੀ ਗਰਮੀ ਵਿੱਚ   ਨਰਮੇ ਦੀ ਫ਼ਸਲ ਬੁਰੀ ਤਰ੍ਹਾਂ ਮੁਰਝਾ ਗਈ ਹੈ,  ਪਸ਼ੂ, ਪੰਛੀਆਂ ਦਾ ਬੁਰਾ ਹਾਲ ਹੈ। ਬਠਿੰਡਾ ਦੇ ਮਿਨੀ ਚਿੜੀਆਂ ਘਰ ਵਿੱਚ  ਪ੍ਰਬੰਧਕਾਂ ਵੱਲੋਂ ਪਸ਼ੂ ਪੰਛੀਆਂ ਨੂੰ ਗਰਮੀ ਤੋਂ ਬਚਾਉਣ ਲਈ  ਵਿਸ਼ੇਸ ਪ੍ਰਬੰਧ ਕੀਤੇ ਗਏ ਹਨ। ਬੀਤੇ ਇੱਕ ਹਫਤੇ ਤੋਂ ਬਠਿੰਡਾ ਦਾ ਤਾਪਮਾਨ 44 ਤੋਂ 45 ਡਿਗਰੀ ਦੇ ਵਿਚਕਾਰ ਬਣਿਆ ਹੋਇਆ ਹੈ।  ਖ਼ੇਤੀਬਾੜੀ ਯੂਨੀਵਰਸਿਟੀ ਦੇ ਖ਼ੇਤਰੀ  ਕੈਂਪਸ  ਮੁਤਾਬਕ ਸੋਮਵਾਰ   ਨੂੰ  ਦਿਨ ਦਾ ਤਾਪਮਾਨ  45.4 ਡਿਗਰੀ  ਸੈਲਸੀਅਸ ਦਰਜ ਕੀਤਾ ਗਿਆ। ਗਰਮੀ ਦੇ ਮੌਸਮ ਵਿੱਚ ਰਾਹਤ ਭਰੀ ਖ਼ਬਰ ਇਹ ਹੈ ਕਿ  ਮੌਸਮ ਵਿਭਾਗ    ਨੇ  ਇਸ ਹਫ਼ਤੇ ਰਾਜਸਥਾਨ ਨਾਲ ਲੱਗਦੇ ਪੰਜਾਬ ਦੇ    ਖੇਤਰ ਵਿੱਚ ਟੁੱਟਵੀਂ ਬਾਰਸ਼ ਅਤੇ ਹਨੇਰੀਆਂ ਚੱਲਣ  ਦੀ  ਪੇਸ਼ੀਗਨੋਈ ਕੀਤੀ ਹੈ।   ਮੌਸਮ  ਵਿਗਿਆਨੀ  ਬਲਜਿੰਦਰ ਸਿੰਘ ਮਾਨ ਦਾ ਕਹਿਣਾ ਹੈ ਕਿ 18 ਤੋਂ  20 ਜੂਨ ਤੱਕ ਤੇਜ਼ ਹਨੇਰੀ ਨਾਲ  ਕਿਤੇ ਕਿਤੇ ਮੀਂਹ ਪੈਣ ਦਾ ਅਨੁਮਾਨ ਹੈ।  ਉਨ੍ਹਾਂ  ਕਿਹਾ ਮੌਨਸੂਨ ਦੇ ਥੋੜਾ ਪੱਛੜ ਜਾਣ ਦਾ ਅਨੁਮਾਨ ਲਗਾਇਆ ਜਾ ਰਿਹਾ ਹੈ। ਗੌਰਤਲਬ ਹੈ  ਕਿ ਫਿਲਹਾਲ  ਬਠਿੰਡਾ ਸੂਬੇ ਦਾ ਗਰਮ ਸ਼ਹਿਰ ਬਣਿਆ ਹੋਇਆ ਹੈ। ਬਠਿੰਡਾ  ਵਿੱਚ ਜਿੱਥੇ ਗਰਮੀ ਨਾਲ ਮੌਤਾਂ ਹੋ ਚੁੱਕੀਆਂ ਹਨ।  ਜ਼ਿਕਰਯੋਗ ਹੈ ਕਿ ਬਠਿੰਡਾ  ਜੂਨ ਮਹੀਨੇ ਦੇ ਮੱਧ ’ਚ ਤਾਪਮਾਨ ਪੱਖੋਂ ਇਨੀ  ਦਿਨੀਂ  ਰਾਜਸਥਾਨ ਦੇ ਸ਼ਹਿਰ ਜੈਪੁਰ ਅਤੇ  ਜੋਧਪੁਰ  ਅਤੇ ਬੀਕਾਨੇਰ ਨੂੰ ਟੱਕਰ ਦੇ ਰਿਹਾ ਹੈ।  ਦੁਪਹਿਰ ਵੇਲੇ ਸੜਕਾਂ ਤੇ ਸੁੰਨ ਪੱਸਰ ਜਾਂਦੀ ਹੈ। ਸੋਮਵਾਰ  ਨੂੰ ਸਾਰਾ ਦਿਨ  ਨੌਜਵਾਨ ਗਰਮੀ ਤੋਂ ਰਾਹਤ ਪਾਉਣ ਲਈ ਸੂਏ ਕੱਸੀਆਂ ਵਿੱਚ ਤਾਰੀਆਂ  ਲਗਾਉਂਦੇ  ਰਹੇ। ਡਿਪਟੀ ਕਮਿਸ਼ਨਰ ਬਠਿੰਡਾ ਅਤੇ  ਸਿਹਤ ਵਿਭਾਗ ਵੱਲੋਂ  ਬੱਚਿਆਂ ਤੇ ਬਜ਼ੁਰਗਾਂ  ਨੂੰ  ਵੱਧ ਤੋਂ ਵੱਧ ਪਾਣੀ ਪੀਣ ਅਤੇ  ਘਰਾਂ ਵਿੱਚ  ਰਹਿਣ ਦੀ ਸਲਾਹ ਦਿੱਤੀ ਹੋਈ ਹੈ।

ਗਰਮੀ ਨੇ ਲੋਕਾਂ ਦਾ ਜਿਊਣਾ ਮੁਹਾਲ ਕੀਤਾ

ਬਰੇਟਾ (ਪੱਤਰ ਪ੍ਰੇਰਕ): ਅੱਤ ਦੀ ਗਰਮੀ ਨੇ ਆਮ ਜਨ ਜੀਵਨ ਨੂੰ ਬੁਰੀ ਤਰ੍ਹਾਂ ਪ੍ਰਭਾਵਿਤ ਕੀਤਾ ਹੈ। ਇਸ ਗਰਮੀ ਨੇ ਆਮ ਲੋਕਾਂ ਨੂੰ ਸਭ ਤੋਂ ਵੱਧ ਆਪਣੀ ਮਾਰ ਵਿੱਚ ਲੈ ਕੇ ਘਰਾਂ ਤੋਂ ਬਾਹਰ ਨਿਕਲਣਾ ਬੰਦ ਕਰ ਕੇ ਰੱਖ ਦਿੱਤਾ ਹੈ ਜਿਹੜਾ ਲੋਕਾਂ ਲਈ ਇੱਕ ਚੁਣੌਤੀ ਮਹਿਸੂਸ ਹੋ ਰਹੀ ਹੈ। ਬਾਜ਼ਾਰਾਂ ਤੇ ਗਲੀਆਂ ਵਿੱਚ ਸੁਨ ਪੱਸਰੀ ਰਹਿੰਦੀ ਹੈ। ਦੁਕਾਨਦਾਰ ਸਵੇਰ ਤੋਂ ਸ਼ਾਮ ਤੱਕ ਗਾਹਕ ਦੀ ਤਾਂਘ ਵਿੱਚ ਰਹਿੰਦੇ ਹਨ
Advertisement
Advertisement