For the best experience, open
https://m.punjabitribuneonline.com
on your mobile browser.
Advertisement

ਨੈਸ਼ਨਲ ਬੁੱਕ ਟਰੱਸਟ ਦਫ਼ਤਰ ’ਚ ਸਮਰ ਕੈਂਪ ਸ਼ੁਰੂ

08:01 AM May 22, 2024 IST
ਨੈਸ਼ਨਲ ਬੁੱਕ ਟਰੱਸਟ ਦਫ਼ਤਰ ’ਚ ਸਮਰ ਕੈਂਪ ਸ਼ੁਰੂ
ਸਮਰ ਕੈਂਪ ਵਿੱਚ ਸ਼ਾਮਲ ਬੱਚੇ। -ਫੋਟੋ: ਦਿਓਲ
Advertisement

ਪੱਤਰ ਪ੍ਰੇਰਕ
ਨਵੀਂ ਦਿੱਲੀ, 21 ਮਈ
ਇੱਥੇ ਵਸੰਤ ਕੁੰਜ ਸਥਿਤ ਨੈਸ਼ਨਲ ਬੁੱਕ ਟਰੱਸਟ ਇੰਡੀਆ ਦੇ ਮੁੱਖ ਦਫ਼ਤਰ ਵਿਖੇ ਬੱਚਿਆਂ ਲਈ ਅੱਜ ਇੱਕ ਸਮਰ ਕੈਂਪ ਸ਼ੁਰੂ ਹੋਇਆ। 20 ਮਈ ਤੋਂ 3 ਜੂਨ ਤੱਕ ਲਗਾਏ ਗਏ ਇਸ ਸਮਰ ਕੈਂਪ ਵਿੱਚ ਭਾਗ ਲੈਣ ਲਈ ਇੱਕ ਹਜ਼ਾਰ ਤੋਂ ਵੱਧ ਆਨਲਾਈਨ ਅਰਜ਼ੀਆਂ ਪ੍ਰਾਪਤ ਹੋਈਆਂ ਹਨ। 15 ਦਿਨਾਂ ਦੇ ਦੌਰਾਨ ਬੱਚਿਆਂ ਲਈ 100 ਤੋਂ ਵੱਧ ਸਿਰਜਣਾਤਮਕ ਪ੍ਰੋਗਰਾਮ ਅਤੇ ਗਤੀਵਿਧੀਆਂ ਹਨ, ਜਿਨ੍ਹਾਂ ਵਿੱਚ 5 ਤੋਂ 14 ਸਾਲ ਦੇ ਬੱਚਿਆਂ ਲਈ ਕਹਾਣੀ-ਪੜ੍ਹਨ, ਕੈਰੀਕੇਚਰ ਵਰਕਸ਼ਾਪ, ਪੇਪਰ ਕਰਾਫਟ, ਚਿੱਤਰਕਾਰੀ ਵਰਕਸ਼ਾਪ, ਕਠਪੁਤਲੀ, ਪੱਤਰ-ਰਾਈਟਿੰਗ, ਵਰਕਸ਼ਾਪ ਵੀ ਸ਼ਾਮਲ ਹੈ। ਥੀਏਟਰ, ਖਿਡੌਣੇ ਬਣਾਉਣ, ਯੋਗਾ, ਰਚਨਾਤਮਕ ਲੇਖਣ, ਬੁੱਕ-ਮਾਰਕਿੰਗ, ਖੇਡਾਂ ਵਿੱਚ ਵਿਗਿਆਨ, ਕੈਲੀਗ੍ਰਾਫੀ, ਪੋਸਟਰ ਮੇਕਿੰਗ ਅਤੇ ਓਪਨ ਮਾਈਕ ਰਾਹੀਂ ਆਪਣੀ ਪ੍ਰਤਿਭਾ ਦਿਖਾਉਣ ਦਾ ਮੌਕਾ ਵੀ ਹੈ। ਸਮਰ ਕੈਂਪ ਦੇ ਪਹਿਲੇ ਦਿਨ ਪੁਸਤਕਾਂ ਦੀ ਦੁਨੀਆ ਦਰਮਿਆਨ ਬੱਚਿਆਂ ਨੇ ਪ੍ਰਸਿੱਧ ਕਹਾਣੀਕਾਰ ਊਸ਼ਾ ਛਾਬੜਾ ਦੀ ਕਹਾਣੀ ‘ਉੜੀ ਪਤੰਗ’ ਸੁਣੀ, ਜਦਕਿ ਪ੍ਰਸਿੱਧ ਲੇਖਿਕਾ ਕਸ਼ਮਾ ਸ਼ਰਮਾ ਨੇ ਪਰੀ ਕਹਾਣੀਆਂ ਸੁਣਾ ਕੇ ਬੱਚਿਆਂ ਦੀ ਹੌਸਲਾ-ਅਫਜ਼ਾਈ ਕੀਤੀ। ਕੈਰੀਕੇਚਰ ਆਰਟਿਸਟ ਕਰਨ ਸਿੰਘ ਨੇ ਬੱਚਿਆਂ ਨੂੰ ਕਾਰਟੂਨ ਬਣਾਉਣੇ ਸਿਖਾਏ ਅਤੇ ਪੇਪਰ ਕਰਾਫਟ ਆਰਟਿਸਟ ਅਲਪਨਾ ਝਾਅ ਨੇ ਬੱਚਿਆਂ ਨੂੰ ਕਾਗਜ਼ ਤੋਂ ਪੰਛੀ, ਕਿਸ਼ਤੀਆਂ, ਹਵਾਈ ਜਹਾਜ਼ ਅਤੇ ਹੋਰ ਕਈ ਤਰ੍ਹਾਂ ਦੇ ਡਿਜ਼ਾਈਨ ਬਣਾਉਣੇ ਸਿਖਾਏ। ਬੱਚਿਆਂ ਲਈ ਪੇਂਟਿੰਗ, ਕੈਲੀਗ੍ਰਾਫੀ, ਸਟੇਜ ਪੇਸ਼ਕਾਰੀ, ਲੈਟਰ-ਰਾਈਟਿੰਗ, ਐਕਟਿੰਗ ਆਦਿ ਦੇ ਮੁਕਾਬਲੇ ਵੀ ਕਰਵਾਏ ਜਾ ਰਹੇ ਹਨ। ਇਸ ਤਹਿਤ ਉਨ੍ਹਾਂ ਨੂੰ ਉਤਸ਼ਾਹਿਤ ਕਰਨ ਲਈ ਕਿਤਾਬਾਂ ਦਿੱਤੀਆਂ ਜਾ ਰਹੀਆਂ ਹਨ। ਇਸੇ ਤਰ੍ਹਾਂ ਨੈਸ਼ਨਲ ਬੁੱਕ ਟਰੱਸਟ, ਇੰਡੀਆ ਦੇ ਇਸ 15 ਦਿਨਾਂ ਲੰਬੇ ਕੈਂਪ ਵਿੱਚ ਬੱਚਿਆਂ ਲਈ ਕਈ ਰਚਨਾਤਮਕ ਗਤੀਵਿਧੀਆਂ ਕਰਵਾਈਆਂ ਜਾ ਰਹੀਆਂ ਹਨ, ਜਿਸ ਵਿੱਚ ਬੱਚੇ ਉਤਸ਼ਾਹ ਨਾਲ ਭਾਗ ਲੈ ਰਹੇ ਹਨ।

Advertisement

Advertisement
Author Image

joginder kumar

View all posts

Advertisement
Advertisement
×