ਬਾਬਾ ਭਾਨ ਸਿੰਘ ਯਾਦਗਾਰ ’ਚ ਸਮਰ ਕੈਂਪ ਸ਼ੁਰੂ
07:52 AM Jun 19, 2024 IST
Advertisement
ਲੁਧਿਆਣਾ:
Advertisement
ਗ਼ਦਰੀ ਸ਼ਹੀਦ ਬਾਬਾ ਭਾਨ ਸਿੰਘ ਨੌਜਵਾਨ ਸਭਾ ਲੁਧਿਆਣਾ ਵੱਲੋਂ ਬੱਚਿਆਂ ਵਿੱਚ ਹਾਂ ਪੱਖੀ ਗੁਣਾਂ ਦੀ ਪਹਿਚਾਣ ਕਰਕੇ ਉਨ੍ਹਾਂ ਨੂੰ ਵਿਕਸਤ ਕਰਨ ਲਈ ਮੌਕੇ ਦੇਣ ਦੇ ਯਤਨ ਪੱਖੋਂ ਬਾਲ ਸਿਰਜਣਾਤਮਿਕ ਕੈਂਪ ਗ਼ਦਰੀ ਸ਼ਹੀਦ ਬਾਬਾ ਭਾਨ ਸਿੰਘ ਯਾਦਗਾਰ ਸੁਨੇਤ ਵਿਖੇ ਸ਼ੁਰੂ ਕੀਤਾ ਗਿਆ। ਸਮਾਜ ਵਿੱਚ ਬੱਚਿਆਂ ਦੀਆਂ ਕਲਾਤਮਕ ਰੁਚੀਆਂ ਪਰਖ ਕੇ ਉਨ੍ਹਾਂ ਦਾ ਵਿਕਾਸ ਕਰਨ ਲਈ ਕੈਂਪ ਦੇ ਮੁੱਖ ਸੰਚਾਲਕ ਸ਼ਮਸ਼ੇਰ ਨੂਰਪੁਰੀ ਅਤੇ ਜਸਲੀਨ ਕੌਰ ਨੇ 23 ਜੂਨ ਤੱਕ ਲੱਗਣ ਵਾਲੇ ਇਸ ਕੈਂਪ ਬਾਰੇ ਜਾਣਕਾਰੀ ਸਾਂਝੀ ਕੀਤੀ।
Advertisement