ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਪੰਜਾਬ ਦੇ ਸਰਕਾਰੀ ਸਕੂਲਾਂ ’ਚ ਸਮਰ ਕੈਂਪ ਅੱਜ ਤੋਂ

11:19 AM Jul 03, 2023 IST

ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 2 ਜੁਲਾਈ
ਸਰਕਾਰੀ ਸਕੂਲਾਂ ਦੀਆਂ ਪ੍ਰੀ-ਪ੍ਰਾਇਮਰੀ ਤੋਂ ਅੱਠਵੀਂ ਜਮਾਤ ਤੱਕ ਦੇ ਵਿਦਿਆਰਥੀਆਂ ਲਈ ਭਲਕੇ ਤੋਂ ਸਮਰ ਕੈਂਪ ਸ਼ੁਰੂ ਹੋ ਰਹੇ ਹਨ ਜੋ 15 ਜੁਲਾਈ ਤੱਕ ਚੱਲਣਗੇ। ਐਤਕੀਂ ਛੁੱਟੀਆਂ ਵਿਚ ਸਮਰ ਕੈਂਪ ਨਹੀਂ ਲਗਾਏ ਗਏ ਹਨ ਜਦੋਂ ਕਿ ਪਹਿਲਾਂ ਛੁੱਟੀਆਂ ਵਿਚ ਸਮਰ ਕੈਂਪ ਲੱਗਦੇ ਰਹੇ ਹਨ। ਸਕੂਲ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਦੱਸਿਆ ਕਿ ਸਮਰ ਕੈਂਪਾਂ ਲਈ ਸਰਕਾਰ ਵੱਲੋਂ ਪੰਜ ਕਰੋੜ ਰੁਪਏ ਤੋਂ ਵੱਧ ਦੀ ਰਾਸ਼ੀ ਜਾਰੀ ਕਰ ਦਿੱਤੀ ਗਈ ਹੈ। ਇਸ ਰਾਸ਼ੀ ਨਾਲ ਸਕੂਲ ਮੁਖੀ ਵਿਦਿਆਰਥੀਆਂ ਨੂੰ ਗਤੀਵਿਧੀਆਂ ਲਈ ਸਮੱਗਰੀ ਲੈ ਕੇ ਦੇਣਗੇ। ਸਮਰ ਕੈਂਪਾਂ ਵਿੱਚ ਬੱਚਿਆਂ ਨੂੰ ਬੌਧਿਕ ਗਤੀਵਿਧੀਆਂ, ਸਿਹਤ ਸੰਭਾਲ, ਖੇਡਾਂ, ਆਰਟ ਕਰਾਫ਼ਟ, ਮੌਲਿਕ ਕਦਰਾਂ ਕੀਮਤਾਂ, ਗਣਿਤ, ਵਾਤਾਵਰਨ ਸਿੱਖਿਆ ਅਤੇ ਭਾਸ਼ਾ ਕੌਸ਼ਲ ਆਦਿ ਸਬੰਧੀ ਕਾਰਜ ਕਰਵਾਏ ਜਾਣਗੇ। ਬੈਂਸ ਨੇ ਦੱਸਿਆ ਕਿ ਉਹ ਸਮਰ ਕੈਂਪਾਂ ਵਿੱਚ ਵਿਦਿਆਰਥੀਆਂ ਨਾਲ ਰੂਬਰੂ ਹੋਣ ਦੀ ਕੋਸ਼ਿਸ਼ ਕਰਨਗੇ।

Advertisement

Advertisement
Tags :
summer campਸਕੂਲਾਂਸਰਕਾਰੀਕੈਂਪਪੰਜਾਬ
Advertisement