ਸੁਲਤਾਨਪੁਰ ਲੋਧੀ: ਦੋ ਬੱਚੇ ਬਿਆਸ ਦਰਿਆ ’ਚ ਡੁੱਬੇ
12:06 AM Sep 24, 2023 IST
ਅਪਰਨਾ ਬੈਨਰਜੀ
ਜਲੰਧਰ, 23 ਸਤੰਬਰ
ਸੁਲਤਾਨਪੁਰ ਲੋਧੀ ਦੇ ਮੰਡ ਇਲਾਕੇ ਦੇ ਹੜ੍ਹ ਪ੍ਰਭਾਵਿਤ ਬਾਊਪੁਰ ਪਿੰਡ ਵਿੱਚ ਟੁੱਟੇ ਹੋਏ ਬੰਨ੍ਹ ਨੂੰ ਪੂਰਨ ਦਾ ਕੰਮ ਲਗਪਗ ਪੂਰਾ ਹੋਣ ਦੀ ਖੁਸ਼ੀ ਅੱਜ ਉਸ ਸਮੇਂ ਮਾਤਮ ਵਿੱਚ ਬਦਲ ਗਈ ਜਦੋਂ ਦੋ ਬੱਚੇ ਬਿਆਸ ਦਰਿਆ ਵਿੱਚ ਡੁੱਬ ਗਏ। ਉਨ੍ਹਾਂ ਦੇ ਮਾਤਾ-ਪਿਤਾ ਬੰਨ੍ਹ ਪੂਰਨ ਦੀ ਕਾਰ ਸੇਵਾ ਵਿੱਚ ਲੱਗੇ ਹੋਏ ਸਨ ਅਤੇ ਅੱਠ ਤੇ 11 ਸਾਲ ਦੇ ਇਹ ਦੋਵੇਂ ਬੱਚੇ ਵੀ ਉਨ੍ਹਾਂ ਨਾਲ ਗਏ ਹੋਏ ਸਨ। ਹਾਲਾਂਕਿ, ਦੋਵਾਂ ਬੱਚਿਆਂ ਨੂੰ ਤੁਰੰਤ ਪਾਣੀ ਵਿੱਚੋਂ ਕੱਢ ਕੇ ਹਸਪਤਾਲ ਪਹੁੰਚਾਇਆ ਗਿਆ ਜਿੱਥੇ ਡਾਕਟਰਾਂ ਨੇ ਉਨ੍ਹਾਂ ਨੂੰ ਮ੍ਰਿਤਕ ਐਲਾਨ ਦਿੱਤਾ। ਦੋਵਾਂ ਦੀ ਪਛਾਣ ਗੁਰਬੀਰ ਸਿੰਘ ਗੋਰਾ ਪੁੱਤਰ ਸਤਨਾਮ ਸਿੰਘ ਅਤੇ ਗੁਰਸਿਮਰ ਸਿੰਘ ਪੁੱਤਰ ਰਾਮ ਸਿੰਘ ਦੋਵੇਂ ਵਾਸੀ ਪਿੰਡ ਰਾਮਪੁਰ ਗੋਰੇ ਵਜੋਂ ਹੋਈ ਹੈ। ਗੁਰਬੀਰ ਆਪਣੇ ਮਾਤਾ -ਪਿਤਾ ਦਾ ਇਕਲੌਤਾ ਪੁੱਤਰ ਸੀ।
Advertisement
Advertisement