ਸੁਲਤਾਨ ਜੋਹੋਰ ਹਾਕੀ ਕੱਪ: ਭਾਰਤੀ ਜੂਨੀਅਰ ਟੀਮ ਦਾ ਜਪਾਨ ਨਾਲ ਮੁਕਾਬਲਾ ਅੱਜ
08:38 AM Oct 19, 2024 IST
ਜੋਹੋਰ: ਦੋ ਵਾਰ ਦੇ ਓਲੰਪਿਕ ਤਗ਼ਮਾ ਜੇਤੂ ਪੀਆਰ ਸ੍ਰੀਜੇਸ਼ ਨੂੰ ਭਾਰਤ ਦੇ ਨਵੇਂ ਜੂਨੀਅਰ ਪੁਰਸ਼ ਹਾਕੀ ਕੋਚ ਵਜੋਂ ਭਲਕੇ ਇੱਥੇ ਹੋਣ ਜਪਾਨ ਖ਼ਿਲਾਫ਼ ਵੱਡੀ ਪ੍ਰੀਖਿਆ ਦਾ ਸਾਹਮਣਾ ਕਰਨਾ ਪਵੇਗਾ, ਜਦੋਂ ਅੰਡਰ-21 ਟੀਮ 12ਵੇਂ ਸੁਲਤਾਨ ਜੋਹੋਰ ਕੱਪ ’ਚ ਆਪਣੀ ਮੁਹਿੰਮ ਦਾ ਆਗਾਜ਼ ਕਰੇਗੀ। ਇਸ 36 ਸਾਲਾ ਸਾਬਕਾ ਗੋਪਕੀਪਰ ਨੇ ਪੈਰਿਸ ਓਲੰਪਿਕ ’ਚ ਭਾਰਤੀ ਟੀਮ ਦੇ ਕਾਂਸੀ ਦਾ ਤਗ਼ਮਾ ਜਿੱਤਣ ਮਗਰੋਂ ਖਿਡਾਰੀ ਵਜੋਂ ਖੇਡ ਨੂੰ ਅਲਵਿਦਾ ਕਹਿ ਦਿੱਤਾ ਸੀ। ਇਸ ਤੋਂ ਤੁਰੰਤ ਬਾਅਦ ਉਸ ਨੇ ਜੂਨੀਅਰ ਟੀਮ ਦੀ ਵਾਗਡੋਰ ਸੰਭਾਲੀ, ਜੋ ਸੁਲਤਾਨ ਜੋਹੋਰ ਕੱਪ ਵਿੱਚ ਚੌਥੀ ਵਾਰ ਚੈਂਪੀਅਨ ਬਣਨ ਦੇ ਇਰਾਦੇ ਨਾਲ ਮੈਦਾਨ ’ਚ ਉੱਤਰ ਰਹੀ ਹੈ। ਲੀਗ ਸੈਸ਼ਨ ਵਿੱਚ ਸਿਖਰਲੇ ਦੋ ਸਥਾਨ ’ਤੇ ਰਹਿਣ ਵਾਲੀਆਂ ਟੀਮਾਂ 26 ਅਕਤੂਬਰ ਨੂੰ ਫਾਈਨਲ ’ਚ ਮੁਕਾਬਲਾ ਕਰਨਗੀਆਂ। -ਪੀਟੀਆਈ
Advertisement
Advertisement