ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਸੁਲਤਾਨ ਜੋਹੋਰ ਹਾਕੀ ਕੱਪ: ਭਾਰਤ ਨੇ ਕਾਂਸੀ ਦਾ ਤਗ਼ਮਾ ਜਿੱਤਿਆ

08:10 AM Oct 27, 2024 IST

ਜੋਹੋਰ ਬਾਹਰੂ (ਮਲੇਸ਼ੀਆ), 26 ਅਕਤੂਬਰ
ਗੋਲਕੀਪਰ ਬਿਕਰਮਜੀਤ ਸਿੰਘ ਦੇ ਸ਼ਾਨਦਾਰ ਪ੍ਰਦਰਸ਼ਨ ਦੀ ਬਦੌਲਤ ਭਾਰਤ ਨੇ ਅੱਜ ਇੱਥੇ ਪੈਨਲਟੀ ਸ਼ੂਟਆਊਟ ਵਿੱਚ ਨਿਊਜ਼ੀਲੈਂਡ ਨੂੰ 3-2 ਨਾਲ ਹਰਾ ਕੇ ਸੁਲਤਾਨ ਜੋਹੋਰ ਜੂਨੀਅਰ ਪੁਰਸ਼ ਹਾਕੀ ਟੂਰਨਾਮੈਂਟ ਵਿੱਚ ਕਾਂਸੀ ਦਾ ਤਗ਼ਮਾ ਜਿੱਤਿਆ। ਨਿਰਧਾਰਿਤ ਸਮੇਂ ਵਿੱਚ ਮੈਚ 2-2 ਨਾਲ ਬਰਾਬਰ ਰਿਹਾ, ਜਿਸ ਮਗਰੋਂ ਜਿੱਤ-ਹਾਰ ਦਾ ਫ਼ੈਸਲਾ ਸ਼ੂਟਆਊਟ ਨਾਲ ਕੀਤਾ ਗਿਆ। ਸ਼ੂਟਆਊਟ ਵਿੱਚ ਭਾਰਤ ਵੱਲੋਂ ਸਟਰਾਈਕਰ ਗੁਰਜੋਤ ਸਿੰਘ, ਮਨਮੀਤ ਸਿੰਘ ਅਤੇ ਸੌਰਭ ਆਨੰਦ ਕੁਸ਼ਵਾਹਾ ਨੇ ਪੈਨਲਟੀ ਨੂੰ ਗੋਲ ਵਿੱਚ ਬਦਲਿਆ, ਜਦਕਿ ਬਿਕਰਮਜੀਤ ਸਿੰਘ ਨੇ ਸ਼ਾਨਦਾਰ ਤਿੰਨ ਬਚਾਅ ਕਰ ਕੇ ਭਾਰਤ ਨੂੰ ਜਿੱਤ ਦਿਵਾਈ। ਇਸ ਤੋਂ ਪਹਿਲਾਂ ਦਿਲਰਾਜ ਸਿੰਘ (11ਵੇਂ ਮਿੰਟ) ਅਤੇ ਮਨਮੀਤ ਸਿੰਘ (20ਵੇਂ ਮਿੰਟ) ਨੇ ਭਾਰਤ ਨੂੰ ਸ਼ਾਨਦਾਰ ਸ਼ੁਰੂਆਤ ਦਿਵਾਈ ਪਰ ਨਿਊਜ਼ੀਲੈਂਡ ਨੇ ਆਖ਼ਰੀ ਕੁਆਰਟਰ ਵਿੱਚ ਓਵੇਨ ਬਰਾਊਨ (51ਵੇਂ ਮਿੰਟ) ਅਤੇ ਜੋਂਟੀ ਐਲਮਸ (57ਵੇਂ ਮਿੰਟ) ਦੇ ਗੋਲ ਦੀ ਮਦਦ ਨਾਲ ਚੰਗੀ ਵਾਪਸੀ ਕੀਤੀ। ਭਾਰਤ ਨੇ ਪਹਿਲੇ 20 ਮਿੰਟ ਵਿੱਚ ਹੀ ਦੋ ਗੋਲ ਕਰ ਦਿੱਤੇ ਸਨ। ਮੁਕਾਬਲੇ ਦੇ 11ਵੇਂ ਮਿੰਟ ਵਿੱਚ ਹੀ ਦਿਲਰਾਜ ਨੇ ਮੁਕੇਸ਼ ਟੋਪੋ ਦੀ ਮਦਦ ਨਾਲ ਗੋਲ ਦਾਗ਼ ਕੇ ਭਾਰਤ ਨੂੰ 1-0 ਨਾਲ ਅੱਗੇ ਕਰ ਦਿੱਤਾ। ਦੂਸਰੇ ਕੁਆਰਟਰ ਵਿੱਚ ਵੀ ਭਾਰਤ ਨੇ ਮੁਕਾਬਲੇ ਵਿੱਚ ਕਬਜ਼ਾ ਬਰਕਰਾਰ ਰੱਖਿਆ। -ਪੀਟੀਆਈ

Advertisement

Advertisement