ਸੁਖਵਿੰਦਰ ਸਿੱਧੂ ਦਾ ਕਾਵਿ-ਸੰਗ੍ਰਹਿ ‘ਖ਼ੁਸ਼ਬੋਅ’ ਲੋਕ ਅਰਪਣ
06:57 AM Oct 22, 2024 IST
ਚੰਡੀਗੜ੍ਹ: ਪੰਜਾਬ ਕਲਾ ਭਵਨ ਚੰਡੀਗੜ੍ਹ ਵਿੱਚ ਸੁਖਵਿੰਦਰ ਸਿੰਘ ਸਿੱਧੂ ਦੀ ਦੂਜੀ ਕਾਵਿ-ਪੁਸਤਕ ‘ਖ਼ੁਸ਼ਬੋਅ’ ਲੋਕ ਅਰਪਣ ਕੀਤੀ ਗਈ। ਇਸ ਮੌਕੇ ਮੁੱਖ ਮਹਿਮਾਨ ਵਜੋਂ ਡਾ. ਮਨਮੋਹਨ ਜਗਦੀਪ ਸਿੱਧੂ, ਭਾਸ਼ਾ ਵਿਗਿਆਨੀ ਜਗਮੀਤ ਸਿੰਘ, ਸੁਖਵਿੰਦਰ ਸਿੰਘ ਸਿੱਧੂ, ਪ੍ਰਿੰਸੀਪਲ ਸਰਬਜੀਤ ਕੌਰ ਸਿੱਧੂ ਤੇ ਜਸਪ੍ਰਤੀਕ ਸਿੱਧੂ ਨੇ ਹਾਜ਼ਰੀ ਲਵਾਈ। ਪ੍ਰਧਾਨਗੀ ਭਾਸ਼ਣ ਦਿੰਦਿਆਂ ਡਾ. ਲਾਭ ਸਿੰਘ ਖੀਵਾ ਨੇ ਕਿਹਾ ਕਿ ਦੁਨੀਆ ਦੀ ਪਹਿਲੀ ਸਾਹਿਤਕ ਰਚਨਾ ਇਕ ਕਵਿਤਾ ਸੀ ਅਤੇ ਮਿਆਰੀ ਕਵਿਤਾ ਮਨੋਵਿਗਿਆਨਕ ਤੇ ਤਕਨੀਕੀ ਬਰੀਕੀਆਂ ਨਾਲ ਹੀ ਹੋਂਦ ਵਿੱਚ ਆਉਂਦੀ ਹੈ।ਇਸ ਮੌਕੇ ਬਲਕਾਰ ਸਿੱਧੂ, ਭੁਪਿੰਦਰ ਸਿੰਘ ਮਲਿਕ, ਹਰਵਿੰਦਰ ਸਿੰਘ, ਸਾਥੀ ਬਲਵਿੰਦਰ ਸਿੰਘ ਉੱਤਮ, ਜਗਦੀਪ ਸਿੱਧੂ ਅਤੇ ਜਗਮੀਤ ਸਿੰਘ ਨੇ ਪੁਸਤਕ ਬਾਰੇ ਗੱਲਬਾਤ ਕੀਤੀ। ਗੁਰਮੀਤ ਸਿੰਘ ਜੌੜਾ ਨੇ ਸਿੱਧੂ ਦੀ ਕਵਿਤਾ ਨੂੰ ਸਮਾਜ ਨੂੰ ਸੇਧ ਦੇਣ ਵਾਲੀ ਕਿਹਾ। ਲੇਖਕ ਸੁਖਵਿੰਦਰ ਸਿੰਘ ਸਿੱਧੂ ਨੇ ਦੱਸਿਆ ਕਿ ਇਸ ਕਾਵਿ-ਪੁਸਤਕ ਵਿੱਚ 81 ਕਵਿਤਾਵਾਂ ਹਨ। -ਸਾਹਿਤ ਪ੍ਰਤੀਨਿਧ
Advertisement
Advertisement