ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਸੁਖਵਿੰਦਰ ਕੌਰ ਨੇ ਜਿੱਤਿਆ ਕਵਿਤਾ ਮੁਕਾਬਲਾ

08:50 AM Oct 08, 2023 IST

ਨਿੱਜੀ ਪੱਤਰ ਪ੍ਰੇਰਕ
ਨਵੀਂ ਦਿੱਲੀ, 7 ਅਕਤੂਬਰ
ਦਿੱਲੀ ਸਰਕਾਰ ਦੇ ਸਿੱਖਿਆ ਵਿਭਾਗ ਵੱਲੋਂ ਕਰਵਾਏ ਜਾ ਰਹੇ ਵੱਖ ਵੱਖ ਮੁਕਾਬਲਿਆਂ ਦੀ ਲੜੀ ਤਹਿਤ ਗੌਰਮਿੰਟ ਗਰਲਜ਼ ਸੀਨੀਅਰ ਸੈਕੰਡਰੀ ਸਕੂਲ ਨੰਬਰ-2, ਮਾਡਲ ਟਾਊਨ ਦਿੱਲੀ ਵਿੱਚ ਅਧਿਆਪਕਾਂ ਦੇ ਜ਼ਿਲ੍ਹਾ (ਉੱਤਰ-ਪੱਛਮੀ-ਏ) ਪੱਧਰੀ ਕਵਿਤਾ ਮੁਕਾਬਲੇ ਕਰਵਾਏ ਗਏ। ਇਸ ਵਿੱਚ ਜੱਜਾਂ ਦੀ ਭੂਮਿਕਾ ਪੰਜਾਬੀ ਦੇ ਸੀਨੀਅਰ ਲੈਕਚਰਾਰ ਤੇ ਸਮਾਜਸੇਵੀ ਸੁਨੀਲ ਕੁਮਾਰ ਬੇਦੀ ਅਤੇ ਰਿਟਾਇਰ ਪੰਜਾਬੀ ਲੈਕਚਰਾਰ ਬਲਵਿੰਦਰ ਸਿੰਘ ਸੋਢੀ ਨੇ ਨਿਭਾਈ। ਮੁਕਾਬਲੇ ਵਿੱਚ ਅਧਿਆਪਕਾਂ ਨੇ ‘ਧੀ ਦੀ ਪੁਕਾਰ’, ‘ਸੀਮਾਵਾਂ ਦੇ ਪ੍ਰਹਿਰੀ’, ‘ਸੱਚਾ ਗੁਰੂ’ ਅਤੇ ‘ਮਰਦਮ ਸ਼ੁਮਾਰੀ’ ਜਿਹੇ ਵਿਸ਼ਿਆਂ ’ਤੇ ਕਵਿਤਾਵਾਂ ਸੁਣਾਈਆਂ। ਮੁਕਾਬਲੇ ਵਿੱਚ ਪਹਿਲੇ ਨੰਬਰ ’ਤੇ ਵਿਜੈ ਨਗਰ ਸਕੂਲ ਦੀ ਅਧਿਆਪਕਾ ਸੁਖਵਿੰਦਰ ਕੌਰ, ਦੂਜੇ ਨੰਬਰ ’ਤੇ ਦੀਪਾ ਅਤੇ ਤੀਜੇ ਨੰਬਰ ’ਤੇ ਸਰਵੋਦਿਆ ਵਿਦਿਆਲਾ ਨਿਊ ਪੁਲੀਸ ਲਾਈਨ ਦੀ ਰਾਜ ਰਾਣੀ ਰਹੀ।

Advertisement

Advertisement