ਸੁੱਖੂ ਨੇ ਸਿੰਘਵੀ ਦੀ ਹਾਰ ਦੀ ਜ਼ਿੰਮੇਵਾਰੀ ਲਈ, ਸਾਰੇ ਮਤਭੇਦ ਦੂਰ ਹੋ ਗਏ: ਸ਼ਿਵਕੁਮਾਰ
06:05 PM Feb 29, 2024 IST
ਸ਼ਿਮਲਾ, 29 ਫਰਵਰੀ
ਕਾਂਗਰਸ ਦੇ ਕੇਂਦਰੀ ਨਿਗਰਾਨ ਡੀਕੇ ਸ਼ਿਵਕੁਮਾਰ ਨੇ ਅੱਜ ਕਿਹਾ ਕਿ ਹਿਮਾਚਲ ਪ੍ਰਦੇਸ਼ ਦੇ ਮੁੱਖ ਮੰਤਰੀ ਸੁਖਵਿੰਦਰ ਸਿੰਘ ਸੁੱਖੂ ਨੇ ਰਾਜ ਸਭਾ ਚੋਣਾਂ 'ਚ ਪਾਰਟੀ ਨੇਤਾ ਅਭਿਸ਼ੇਕ ਮਨੂ ਸਿੰਘਵੀ ਦੀ ਹਾਰ ਦੀ ਜ਼ਿੰਮੇਵਾਰੀ ਲਈ ਹੈ। ਸ੍ਰੀ ਸ਼ਿਵਕੁਮਾਰ ਨੇ ਇਹ ਵੀ ਕਿਹਾ ਕਿ ਕੇਂਦਰੀ ਨਿਗਰਾਨਾਂ ਨੇ ਸੁੱਖੂ, ਪਾਰਟੀ ਵਿਧਾਇਕਾਂ ਅਤੇ ਸੂਬਾ ਇਕਾਈ ਦੀ ਮੁਖੀ ਪ੍ਰਤਿਭਾ ਸਿੰਘ ਨਾਲ ਗੱਲ ਕੀਤੀ ਹੈ ਅਤੇ ਸਾਰੇ ਮਤਭੇਦ ਸੁਲਝਾ ਲਏ ਗਏ ਹਨ। ਪਾਰਟੀ ਨਿਗਰਾਨ ਭੁਪਿੰਦਰ ਹੁੱਡਾ ਦੇ ਨਾਲ ਇੱਥੇ ਮੀਡੀਆ ਨੂੰ ਸੰਬੋਧਿਤ ਕਰਦੇ ਹੋਏ ਸ੍ਰੀ ਸ਼ਿਵਕੁਮਾਰ ਨੇ ਕਿਹਾ ਕਿ ਕਾਂਗਰਸੀ ਵਿਧਾਇਕਾਂ ਨਾਲ ਇਕ ਤੋਂ ਬਾਅਦ ਇਕ ਬੈਠਕ ਅਤੇ ਸੁੱਖੂ ਅਤੇ ਪ੍ਰਦੇਸ਼ ਕਾਂਗਰਸ ਪ੍ਰਧਾਨ ਪ੍ਰਤਿਭਾ ਸਿੰਘ ਨਾਲ ਗੱਲਬਾਤ ਤੋਂ ਬਾਅਦ ਮਤਭੇਦ ਸੁਲਝਾ ਲਏ ਗਏ ਹਨ। ਉਨ੍ਹਾਂ ਇਹ ਵੀ ਕਿਹਾ ਕਿ ਸਾਰੇ ਅੰਦਰੂਨੀ ਮਾਮਲਿਆਂ ਨੂੰ ਸੁਲਝਾਉਣ ਲਈ ਤਾਲਮੇਲ ਕਮੇਟੀ ਬਣਾਉਣ ਦਾ ਫੈਸਲਾ ਕੀਤਾ ਗਿਆ ਹੈ ਅਤੇ ਕੋਈ ਵੀ ਆਗੂ ਪ੍ਰੈਸ ਨਾਲ ਗੱਲ ਨਹੀਂ ਕਰੇਗਾ।
Advertisement
Advertisement