ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਸੁਖਦੇਵ ਰਾਣਾ ਦੀ ਕਿਤਾਬ ‘ਦਿਲ ਦਹਿਲੀਜ਼’ ਲੋਕ ਅਰਪਣ

07:57 AM Jun 25, 2024 IST
ਸੁਖਦੇਵ ਸਿੰਘ ਰਾਣਾ ਦੀ ਪੁਸਤਕ ਲੋਕ ਅਰਪਣ ਕਰਦੇ ਹੋਏ ਸਾਹਿਤਕਾਰ।-ਫੋਟੋ: ਓਬਰਾਏ

ਨਿੱਜੀ ਪੱਤਰ ਪ੍ਰੇਰਕ
ਖੰਨਾ, 24 ਜੂਨ
ਏ ਐੱਸ ਸੀਨੀਅਰ ਸੈਕੰਡਰੀ ਸਕੂਲ ਵਿੱਚ ਕਹਾਣੀਕਾਰ ਬਲਵਿੰਦਰ ਗਰੇਵਾਲ ਦੀ ਪ੍ਰਧਾਨਗੀ ਹੇਠ ਪ੍ਰਿੰਸੀਪਲ ਸੁਖਦੇਵ ਸਿੰਘ ਰਾਣਾ ਦੀ ਦੂਜੀ ਕਿਤਾਬ ‘ਦਿਲ ਦਹਿਲੀਜ਼’ ਲੋਕ ਅਰਪਣ ਕੀਤੀ ਗਈ। ਇਸ ਮੌਕੇ ਸਾਹਿਤ ਅਕਾਦਮੀ ਜੇਤੂ ਸ਼ਾਇਰ ਤਰਸੇਮ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ। ਸਟੇਟ ਐਵਾਰਡੀ ਗੁਰਮੀਤ ਬਾਵਾ ਨੇ ਆਏ ਮਹਿਮਾਨਾਂ ਦਾ ਸਵਾਗਤ ਕੀਤਾ ਅਤੇ ਜਗਜੀਤ ਸਿੰਘ ਸੇਖੋਂ ਨੇ ਕਿਤਾਬ ’ਤੇ ਪਰਚਾ ਪੜ੍ਹਿਆ। ਰਚਨਾਵਾਂ ਦੇ ਦੌਰ ਵਿੱਚ ਸੋਹਣ ਢੰਡ, ਪ੍ਰਿੰਸੀਪਲ ਨਵਤੇਜ ਸ਼ਰਮਾ, ਲੋਕਨਾਥ ਸ਼ਰਮਾ, ਅਮਰ ਸਿੰਘ ਬਿਲਿੰਗ, ਮੁਖਤਿਆਰ ਸਿੰਘ, ਜਤਿੰਦਰ ਹਾਂਸ, ਸੁਖਵਿੰਦਰ ਕੌਰ, ਰੇਮਨ ਸਿੰਘ, ਬਚਿੱਤਰ ਸਿੰਘ ਬਰਨ, ਦਲਵੀਰ ਕੁਮਾਰ, ਸੁਖਵਿੰਰ ਸਿੰਘ, ਸਨੇਹਇੰਦਰ ਮੀਲੂ, ਪਰਮਜੀਤ ਧੀਮਾਨ, ਪ੍ਰਿੰਸੀਪਲ ਕੇ ਕੇ ਸ਼ਰਮਾ, ਦਲਜੀਤ ਸਿੰਘ, ਇੰਦਰਜੀਤ ਸਿੰਘ, ਦਿਨੇਸ਼ ਗੌਤਮ, ਨਾਜ਼ਰ ਸਿੰਘ, ਕੁਲਵਿੰਦਰ ਸਿੰਘ ਸੇਖੋਂ ਅਤੇ ਗੁਲਜ਼ਾਰ ਮੁਹੰਮਦ ਨੇ ਆਪਣੀਆਂ ਰਚਨਾਵਾਂ ਸੁਣਾਈਆਂ। ਪੜ੍ਹੀਆਂ-ਸੁਣੀਆਂ ਰਚਨਾਵਾਂ ’ਤੇ ਸਾਹਿਤਕਾਰਾਂ ਨੇ ਉਸਾਰੂ ਟਿੱਪਣੀਆਂ ਕੀਤੀਆਂ। ਸ਼ਾਇਰ ਤਰਸੇਮ ਤੇ ਬਲਵਿੰਦਰ ਗਰੇਵਾਲ ਨੇ ਕਿਤਾਬ ਦੀ ਚੰਗੀ ਜਾਣ ਪਹਿਚਾਣ ਕਰਵਾਈ। ਸਟੇਜ ਸਕੱਤਰ ਦੀ ਭੂਮਿਕਾ ਗੁਰਮੀਤ ਬਾਵਾ ਨੇ ਬਾਖੂਬੀ ਨਿਭਾਈ।

Advertisement

Advertisement
Advertisement