For the best experience, open
https://m.punjabitribuneonline.com
on your mobile browser.
Advertisement

ਸੁਖਦੇਵ ਮੁਹੰਮਦ ਜ਼ਿਲ੍ਹਾ ਕਾਨੂੰਨਗੋ ਐਸੋਸੀਏਸ਼ਨ ਦੇ ਪ੍ਰਧਾਨ ਨਾਮਜ਼ਦ

11:15 AM Sep 21, 2024 IST
ਸੁਖਦੇਵ ਮੁਹੰਮਦ ਜ਼ਿਲ੍ਹਾ ਕਾਨੂੰਨਗੋ ਐਸੋਸੀਏਸ਼ਨ ਦੇ ਪ੍ਰਧਾਨ ਨਾਮਜ਼ਦ
ਕਾਨੂੰਨਗੋ ਜਥੇਬੰਦੀ ਦੇ ਨਵ-ਨਿਯੁਕਤ ਪ੍ਰਧਾਨ ਸੁਖਦੇਵ ਮੁਹੰਮਦ ਤੇ ਹੋਰ।
Advertisement

ਸ੍ਰੀ ਮੁਕਤਸਰ ਸਾਹਿਬ

Advertisement

‘ਦਿ ਰੈਵੇਨਿਊ ਕਾਨੂੰਨਗੋ ਐਸੋਸੀਏਸ਼ਨ ਦੀ ਸਰਬਸੰਮਤੀ ਨਾਲ ਹੋਈ ਜ਼ਿਲ੍ਹਾ ਪੱਧਰੀ ਚੋਣ ਦੌਰਾਨ ਸੁਖਦੇਵ ਮੁਹੰਮਦ ਨੂੰ ਪ੍ਰਧਾਨ ਨਾਮਜ਼ਦ ਕੀਤਾ ਗਿਆ ਹੈ। ਇਸ ਮੌਕੇ ਪੰਜਾਬ ਪਟਵਾਰ ਯੂਨੀਅਨ ਦੇ ਪਵਨ ਕੁਮਾਰ ਅਤੇ ਕਾਨੂੰਨਗੋ ਐਸੋਸੀਏਸ਼ਨ ਦੇ ਰਛਪਾਲ ਸਿੰਘ ਮੌਜੂਦ ਸਨ। ਸ੍ਰੀ ਸੁਖਦੇਵ ਮੁਹੰਮਦ ਨੇ ਕਿਹਾ ਕਿ ਉਹ ਕਾਨੂੰਨਗੋਆਂ ਦੀਆਂ ਮੰਗਾਂ ਅਤੇ ਸਮੱਸਿਆਵਾਂ ਦੇ ਹੱਲ ਲਈ ਹਰ ਸੰਭਵ ਯਤਨ ਕਰਨਗੇ। ਇਸ ਮੌਕੇ ਸੁਰਜੀਤ ਸਿੰਘ ਉਪਲ ਨੂੰ ਜਨਰਲ ਸਕੱਤਰ, ਜਸਵਿੰਦਰ ਸਿੰਘ ਢਿੱਲੋਂ ਨੂੰ ਖਜ਼ਾਨਚੀ, ਰੂਪਨੀਤ ਸਿੰਘ, ਸੁਖਚੈਨ ਸਿੰਘ ਬਰਾੜ, ਜਗਦੀਪ ਸਿੰਘ ਸਰਾ, ਅਮਨਦੀਪ ਸਿੰਘ, ਅਮਰਿੰਦਰ ਸਿੰਘ ਸਿੱਧੂ, ਬਲਜਿੰਦਰ ਸਿੰਘ ਬਰਾੜ, ਹਰਜਿੰਦਰ ਸਿੰਘ, ਰੁਸਤਮ ਕੁਮਾਰ ਅਤੇ ਕੁਲਵਿੰਦਰ ਸਿੰਘ ਸੰਧੂ ਨੂੰ ਜਥੇਬੰਦੀ ਦੇ ਮੈਂਬਰਾਂ ਵਜੋਂ ਸਰਬਸੰਮਤੀ ਨਾਲ ਨਾਮਜ਼ਦ ਕੀਤਾ ਗਿਆ ਹੈ। -ਨਿੱਜੀ ਪੱਤਰ ਪ੍ਰੇਰਕ

Advertisement

Advertisement
Author Image

sanam grng

View all posts

Advertisement