ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਸੁਖਦੇਵ ਗਰਗ ਤੀਜੀ ਵਾਰ ਪ੍ਰਧਾਨ ਬਣੇ

08:18 AM Mar 21, 2024 IST
featuredImage featuredImage
ਭਾਰਤ ਵਿਕਾਸ ਪਰਿਸ਼ਦ ਦੇ ਚੁਣੇ ਗਏ ਪ੍ਰਧਾਨ ਤੇ ਹੋਰ ਅਹੁਦੇਦਾਰ। -ਫੋਟੋ: ਸ਼ੇਤਰਾ

ਨਿੱਜੀ ਪੱਤਰ ਪ੍ਰੇਰਕ
ਜਗਰਾਉਂ, 20 ਮਾਰਚ
ਭਾਰਤ ਵਿਕਾਸ ਪਰਿਸ਼ਦ ਦੀ ਜਗਰਾਉਂ ਇਕਾਈ ਦੀ ਸਾਲਾਨਾ ਚੋਣ ’ਚ ਸੁਖਦੇਵ ਗਰਗ ਸਰਬਸੰਮਤੀ ਨਾਲ ਤੀਜੀ ਵਾਰ ਪ੍ਰਧਾਨ ਚੁਣੇ ਗਏ ਹਨ। ਸਥਾਨਕ ਸ਼ਿਵਾਲਿਕ ਮਾਡਲ ਸਕੂਲ ਵਿੱਜ ਇਹ ਚੋਣ ਅਬਜ਼ਰਵਰ ਸੁਧੀਰ ਜੈਨ ਨੇ ਕਰਵਾਈ। ਇਸ ਮੌਕੇ ਸਕੱਤਰ ਹਰੀ ਵਰਮਾ ਨੇ ਪਰਿਸ਼ਦ ਵੱਲੋਂ ਕੀਤੇ ਕੰਮਾਂ ਦੀ ਜਾਣਕਾਰੀ ਦਿੱਤੀ। ਖਜ਼ਾਨਚੀ ਵਿਸ਼ਾਲ ਗੋਇਲ ਨੇ ਲੇਖਾ-ਜੋਖਾ ਪੇਸ਼ ਕੀਤਾ।
ਚੋਣ ਅਬਜ਼ਰਵਰ ਸੁਧੀਰ ਜੈਨ ਨੇ ਮੈਂਬਰਾਂ ਦੀ ਸਹਿਮਤੀ ਨਾਲ ਸੁਖਦੇਵ ਗਰਗ ਨੂੰ ਤੀਜੀ ਵਾਰ ਪ੍ਰਧਾਨ ਨਿਯੁਕਤ ਕਰਨ ਤੋਂ ਇਲਾਵਾ ਸ਼ਸ਼ੀ ਭੂਸ਼ਣ ਜੈਨ ਨੂੰ ਜਨਰਲ ਸਕੱਤਰ ਅਤੇ ਰਾਜੇਸ਼ ਕੁਮਾਰ ਲੂੰਬਾ ਨੂੰ ਖਜ਼ਾਨਚੀ ਨਿਯੁਕਤ ਕਰਨ ਦਾ ਐਲਾਨ ਕੀਤਾ। ਇਸ ਮੌਕੇ ਸੀਨੀਅਰ ਮੈਂਬਰ ਡਾ. ਚੰਦਰ ਮੋਹਨ ਓਹਰੀ ਅਤੇ ਚੇਅਰਮੈਨ ਕੁਲਭੂਸ਼ਨ ਅਗਰਵਾਲ ਨੇ ਨਵੀਂ ਟੀਮ ਨੂੰ ਵਧਾਈ ਦਿੰਦਿਆਂ ਹਰ ਤਰ੍ਹਾਂ ਦਾ ਸਹਿਯੋਗ ਦੇਣ ਦਾ ਭਰੋਸਾ ਦਿਵਾਇਆ। ਪ੍ਰਧਾਨ ਬਣੇ ਸੁਖਦੇਵ ਗਰਗ ਨੇ ਸਮੂਹ ਮੈਂਬਰਾਂ ਦਾ ਧੰਨਵਾਦ ਕੀਤਾ।
ਇਸ ਮੌਕੇ ਪ੍ਰਿੰ. ਚਰਨਜੀਤ ਸਿੰਘ ਭੰਡਾਰੀ, ਵਿਜੇ ਵਰਮਾ ਲੁਧਿਆਣਾ, ਮਨੀਸ਼ ਚੁੱਘ, ਅਭਿਸ਼ੇਕ ਸੂਦ, ਸੋਨੂੰ ਜੈਨ, ਰੋਹਿਤ ਗੁਪਤਾ, ਡੀਕੇ ਸ਼ਰਮਾ, ਐਡਵੋਕੇਟ ਬਲਦੇਵ ਗੋਇਲ, ਹੇਮੰਤ ਜੋਸ਼ੀ, ਸੰਜੂ ਚੋਪੜਾ, ਰਾਜ ਵਰਮਾ, ਐਡਵੋਕੇਟ ਵਿਵੇਕ ਭਾਰਦਵਾਜ ਆਦਿ ਹਾਜ਼ਰ ਸਨ।

Advertisement

Advertisement