Sukhbir Badal: ਸੁਖਬੀਰ ਬਾਦਲ ਧਾਰਮਿਕ ਸੇਵਾ ਕਰਨ ਲਈ ਤਖ਼ਤ ਦਮਦਮਾ ਸਾਹਿਬ ਪੁੱਜੇ
11:07 AM Dec 09, 2024 IST
ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਤਖ਼ਤ ਸ੍ਰੀ ਦਮਦਮਾ ਸਾਹਿਬ ਤਲਵੰਡੀ ਸਾਬੋ ਵਿਖੇ ਸੇਵਾਦਾਰ ਵਜੋਂ ਸੇਵਾ ਨਿਭਾਉਣ ਲਈ ਪੁੱਜਦੇ ਹੋਏ।
ਜਗਜੀਤ ਸਿੰਘ ਸਿੱਧੂ
ਤਲਵੰਡੀ ਸਾਬੋ, 9 ਦਸੰਬਰ
Sukhbir Badal: ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਤਨਖਾਹ ਲਾਏ ਜਾਣ ਬਾਅਦ ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਅੱਜ ਅਗਲੇ ਪੜਾਅ ਦੀ ਸੇਵਾ ਕਰਨ ਲਈ ਤਖ਼ਤ ਸ੍ਰੀ ਦਮਦਮਾ ਸਾਹਿਬ ਤਲਵੰਡੀ ਸਾਬੋ ਪੁੱਜ ਗਏ ਹਨ।
ਉਨ੍ਹਾਂ ਸਵੇਰੇ 9 ਵਜੇ ਤਖ਼ਤ ਸਾਹਿਬ ਦੇ ਚਰਨ ਕੁੰਡ ਕੋਲ ਗਲ਼ ਵਿਚ ਤਖ਼ਤੀ ਪਾ ਕੇ, ਨੀਲਾ ਚੋਲਾ ਪਹਿਨ ਕੇ ਅਤੇ ਹੱਥ ਵਿੱਚ ਬਰਛਾ ਫੜ ਕੇ ਪਹਿਰੇਦਾਰ ਸੇਵਾਦਾਰ ਵਜੋਂ ਸੇਵਾ ਆਰੰਭ ਕਰ ਦਿੱਤੀ ਹੈ। ਇਸ ਮੌਕੇ ਸੁਰੱਖਿਆ ਦੇ ਸਖ਼ਤ ਪ੍ਰਬੰਧ ਕੀਤੇ ਗਏ ਹਨ।
Advertisement
Advertisement