Sukhbir Badal: ਸੁਖਬੀਰ ਤੇ ਢੀਂਡਸਾ ਨੇ ਤਨਖ਼ਾਹ ਤਹਿਤ ਹਰਿਮੰਦਰ ਸਾਹਿਬ ਦੀ ਦਰਸ਼ਨੀ ਡਿਉੜੀ 'ਤੇ ਸੇਵਾਦਾਰ ਵਜੋਂ ਸੇਵਾ ਨਿਭਾਈ
10:54 AM Dec 03, 2024 IST
Amritsar: Former Punjab Deputy Chief Minister Sukhbir Singh Badal and Former Shiromani Akali Dal (SAD) MP Sukhdev Singh Dhindsa sitting on wheelchairs with plaques around their neck perform Sewadar (guard duty) following the religious punishment pronounced for them by Sri Akal Takht Sahib, at the entrance of the Golden Temple in Amritsar on Tuesday. (ANI Photo)
Advertisement
ਇਨ੍ਹਾਂ ਦੋਵਾਂ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਦੋ ਦਿਨ ਸ੍ਰੀ ਦਰਬਾਰ ਸਾਹਿਬ ਦੇ ਬਾਹਰ ਘੰਟਾ ਘਰ ਵਾਲੇ ਪਾਸੇ ਮੁੱਖ ਦੁਆਰ 'ਤੇ ਇੱਕ ਘੰਟਾ ਸੇਵਾਦਾਰ ਵੱਜੋਂ ਸੇਵਾ ਨਿਭਾਉਣ ਦੀ ਤਨਖ਼ਾਹ ਲਾਈ ਗਈ ਹੈ। ਇਸ ਤੋਂ ਇਲਾਵਾ ਸ੍ਰੀ ਹਰਿਮੰਦਰ ਸਾਹਿਬ ਵਿੱਚ ਸੰਗਤਾਂ ਲਈ ਬਣੇ ਪਖਾਨਿਆਂ ਦੀ ਸਫਾਈ ਦੀ ਸੇਵਾ, ਲੰਗਰ ਘਰ ਵਿੱਚ ਜੂਠੇ ਬਰਤਨ ਸਾਫ਼ ਕਰਨ ਦੀ ਸੇਵਾ, ਗੁਰਬਾਣੀ ਦਾ ਕੀਰਤਨ ਸਰਵਣ ਕਰਨ ਦੀ ਸੇਵਾ ਅਤੇ ਨਿਤਨੇਮ ਤੋਂ ਇਲਾਵਾ ਸੁਖਮਨੀ ਸਾਹਿਬ ਦਾ ਪਾਠ ਕਰਨ ਦੀ ਸੇਵਾ ਸੁਣਾਈ ਗਈ ਹੈ। ਸ੍ਰੀ ਹਰਿਮੰਦਰ ਸਾਹਿਬ ਤੋਂ ਇਲਾਵਾ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ, ਤਖ਼ਤ ਸ੍ਰੀ ਦਮਦਮਾ ਸਾਹਿਬ, ਗੁਰਦੁਆਰਾ ਸ੍ਰੀ ਮੁਕਤਸਰ ਸਾਹਿਬ ਅਤੇ ਗੁਰਦੁਆਰਾ ਸ੍ਰੀ ਫਤਿਹਗੜ੍ਹ ਸਾਹਿਬ ਵਿਖੇ ਵੀ ਇਹ ਦੋ-ਦੋ ਦਿਨ ਵਾਸਤੇ ਇਹ ਸੇਵਾਵਾਂ ਪੂਰੀਆਂ ਕਰਨਗੇ।
ਇਹ ਵੀ ਪੜ੍ਹੋ:
ਸ੍ਰੀ ਹਰਿਮੰਦਰ ਸਾਹਿਬ ਦੇ ਬਾਹਰ ਸੇਵਾਦਾਰ ਦੀ ਸੇਵਾ ਕਰਦੇ ਸਮੇਂ ਸ੍ਰੀ ਹਰਿਮੰਦਰ ਸਾਹਿਬ ਦੇ ਮੈਨੇਜਰ ਭਗਵੰਤ ਸਿੰਘ ਧੰਗੇੜਾ ਨੇ ਉਨ੍ਹਾਂ ਦੀ ਹਾਜ਼ਰੀ ਦਰਜ ਕੀਤੀ ਹੈ ਅਤੇ ਉਨ੍ਹਾਂ ਕੋਲੋਂ ਇਸ ਸਬੰਧੀ ਕਾਗਜ਼ 'ਤੇ ਦਸਤਖ਼ਤ ਵੀ ਕਰਵਾਏ।
#WATCH | पंजाब: पूर्व सांसद सुखदेव सिंह ढींडसा अकाल तख्त साहिब द्वारा कल सुनाई गई धार्मिक सजा के बाद गले में पट्टिका और हाथ में भाला लेकर अमृतसर के स्वर्ण मंदिर पहुंचे।
सजा में स्वर्ण मंदिर में 'सेवादार' के रूप में काम करने और बर्तन और जूते साफ करने का निर्देश शामिल है।
अकाल… pic.twitter.com/XwFbKvU1Cw
— ANI_HindiNews (@AHindinews) December 3, 2024
Advertisement
ਇਨ੍ਹਾਂ ਤੋਂ ਇਲਾਵਾ ਬੀਬੀ ਜਗੀਰ ਕੌਰ, ਬਿਕਰਮ ਸਿੰਘ ਮਜੀਠੀਆ, ਆਦੇਸ਼ ਪ੍ਰਤਾਪ ਸਿੰਘ ਕੈਰੋਂ ਤੇ ਹੋਰਨਾਂ ਨੂੰ ਵੀ ਇੱਕ ਦਿਨ ਸ੍ਰੀ ਹਰਿਮੰਦਰ ਸਾਹਿਬ ਦੇ ਲੰਗਰ ਘਰ ਵਿੱਚ ਸੰਗਤ ਦੇ ਜੂਠੇ ਬਰਤਨ ਸਾਫ ਕਰਨ, ਜੋੜੇ ਝਾੜਨ, ਕੀਰਤਨ ਸਰਵਣ ਕਰਨ ਆਦਿ ਦੀ ਸੇਵਾ ਲਾਈ ਗਈ ਹੈ। ਇਸ ਤਹਿਤ ਦਲਜੀਤ ਸਿੰਘ ਚੀਮਾ, ਬਿਕਰਮ ਸਿੰਘ ਮਜੀਠੀਆ ਅਤੇ ਮਹੇਸ਼ਇੰਦਰ ਸਿੰਘ ਗਰੇਵਾਲ ਤੇ ਹੋਰ ਆਗੂਆਂ ਨੇ ਸ੍ਰੀ ਹਰਿਮੰਦਰ ਸਾਹਿਬ ਵਿੱਚ ਸੰਗਤਾਂ ਲਈ ਬਣੇ ਪਖਾਨਿਆਂ ਦੀ ਸਫਾਈ ਦੀ ਸੇਵਾ ਕੀਤੀ।
#WATCH | Punjab: SAD leaders Daljit Singh Cheema, Bikram Singh Majithia and Maheshinder Singh Grewal clean toilets at the Golden Temple in Amritsar, as part of the religious punishment announced by the Akal Takht yesterday. pic.twitter.com/RfoO3N5ZFI
— ANI (@ANI) December 3, 2024
Advertisement
ਦੱਸਣਯੋਗ ਹੈ ਕਿ ਸੋਮਵਾਰ ਨੂੰ ਸ੍ਰੀ ਅਕਾਲ ਤਖ਼ਤ ਦੇ ਸਨਮੁਖ ਸੁਖਬੀਰ ਸਿੰਘ ਬਾਦਲ ਤੇ ਹੋਰਨਾਂ ਨੇ ਅਕਾਲੀ ਸਰਕਾਰ ਵੇਲੇ ਹੋਏ ਆਪਣੇ ਗੁਨਾਹ ਕਬੂਲ ਕੀਤੇ ਸਨ ਅਤੇ ਜਥੇਦਾਰ ਗਿਆਨੀ ਰਘਬੀਰ ਸਿੰਘ ਸਣੇ ਪੰਜ ਸਿੰਘ ਸਾਹਿਬਾਨ ਵੱਲੋਂ ਇਨ੍ਹਾਂ ਨੂੰ ਇਨ੍ਹਾਂ ਦੇ ਗੁਨਾਹਾਂ ਦੀ ਮੁਆਫ਼ੀ ਵਾਸਤੇ ਤਨਖ਼ਾਹ ਲਾਈ ਗਈ ਸੀ।
Advertisement