ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਸੁਖਬੀਰ ਬਾਦਲ ਕਾਰਨ ਪਾਰਟੀ ਦਾ ਨੁਕਸਾਨ ਹੋਇਆ: ਢੀਂਡਸਾ

07:13 AM Aug 09, 2024 IST
ਦਿੜ੍ਹਬਾ ਵਿੱਚ ਪ੍ਰੇਮ ਸਿੰਘ ਚੰਦੂਮਾਜਰਾ ਦਾ ਸਨਮਾਨ ਕਰਦੇ ਹੋਏ ਪਾਰਟੀ ਆਗੂ।

ਰਣਜੀਤ ਸਿੰਘ ਸੀਤਲ
ਦਿੜ੍ਹਬਾ ਮੰਡੀ, 8 ਅਗਸਤ
ਸ਼੍ਰੋਮਣੀ ਅਕਾਲੀ ਦਲ ਸੁਧਾਰ ਲਹਿਰ ਵੱਲੋਂ ਸੰਤ ਹਰਚੰਦ ਸਿੰਘ ਲੌਂਗੋਵਾਲ ਦੀ ਬਰਸੀ ਦੀਆਂ ਤਿਆਰੀਆਂ ਸਬੰਧੀ ਸਾਬਕਾ ਮੰਤਰੀ ਬਲਦੇਵ ਸਿੰਘ ਮਾਨ ਅਤੇ ਪਰਮਿੰਦਰ ਸਿੰਘ ਢੀਂਡਸਾ ਦੀ ਅਗਵਾਈ ਹੇਠ ਦਿੜ੍ਹਬਾ ਵਿੱਚ ਮੀਟਿੰਗ ਕੀਤੀ ਗਈ। ਮੀਟਿੰਗ ’ਚ ਵੱਡੀ ਗਿਣਤੀ ਅਕਾਲੀ ਆਗੂਆਂ ਤੇ ਵਰਕਰਾਂ ਨੇ ਸ਼ਮੂਲੀਅਤ ਕੀਤੀ। ਇਸ ਮੌਕੇ ਸੰਬੋਧਨ ਕਰਦਿਆਂ ਪ੍ਰੇਮ ਸਿੰਘ ਚੰਦੂਮਾਜਰਾ ਨੇ ਕਿਹਾ ਕਿ ਸੰਤ ਲੌਂਗੋਵਾਲ ਦੇ ਬਰਸੀ ਸਮਾਗਮ ਅਸਲੀ ਤੇ ਨਕਲੀ ਅਕਾਲੀ ਦਲ ਦਾ ਨਿਖੇੜਾ ਕਰਨਗੇ ਕਿਉਂਕਿ ਇੱਕ ਪਾਸੇ ਉਹ ਅਕਾਲੀ ਹੋਣਗੇ ਜਿਹੜੇ ਹੱਕ ਸੱਚ ਲਈ ਕੁਰਬਾਨੀਆਂ ਕਰਕੇ ਸ਼੍ਰੋਮਣੀ ਅਕਾਲੀ ਦਲ ਦੀ ਲੀਡਰਸ਼ਿਪ ਵਿੱਚ ਅੱਗੇ ਆਉਣਗੇ, ਦੂਜੇ ਪਾਸੇ ਰਾਜਨੀਤੀ ਨੂੰ ਮੁਫਾਦ ਲਈ ਵਰਤਣ ਵਾਲੇ ਆਉਣਗੇ। ਉਨ੍ਹਾਂ ਵਰਕਰਾਂ ਨੂੰ ਸੰਤ ਲੌਂਗੋਵਾਲ ਦੀ ਬਰਸੀ ਸਮਾਗਮ ਵਿੱਚ ਵੱਧ ਤੋਂ ਵੱਧ ਪੁੱਜਣ ਦਾ ਸੱਦਾ ਦਿੱਤਾ। ਬਲਦੇਵ ਸਿੰਘ ਮਾਨ ਨੇ ਕਿਹਾ ਕਿ ਸੁਖਬੀਰ ਸਿੰਘ ਬਾਦਲ ਕਾਰਨ ਸ਼੍ਰੋਮਣੀ ਅਕਾਲੀ ਦਲ ਖਿੱਲਰ ਗਿਆ ਹੈ। ਪਰਮਿੰਦਰ ਸਿੰਘ ਢੀਂਡਸਾ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਪੁਰਾਣੀ ਤੇ ਇਤਿਹਾਸਕ ਪਾਰਟੀ ਹੈ ਜਿਸ ਦੀ ਪੰਜਾਬ ਲਈ ਵੱਡੀ ਦੇਣ ਹੈ ਪਰ ਅੱਜ ਸੁਖਬੀਰ ਬਾਦਲ ਕਾਰਨ ਪੰਜਾਬ ਦੀ ਸਿਆਸਤ ਤੇ ਪੰਥਕ ਮਸਲਿਆਂ ’ਚ ਹਾਸ਼ੀਏ ’ਤੇ ਚਲੀ ਗਈ ਹੈ। ਉਨ੍ਹਾਂ ਕਿਹਾ ਕਿ ਸੁਖਬੀਰ ਬਾਦਲ ਨੂੰ ਲਾਂਭੇ ਕਰਨ ਤੋਂ ਬਗੈਰ ਅਕਾਲੀ ਦਲ ਸਫ਼ਲ ਨਹੀਂ ਹੋ ਸਕਦਾ। ਇਸ ਮੌਕੇ ਜਥੇਦਾਰ ਕੌਰ ਸਿੰਘ ਮੌੜਾਂ, ਹਰਦੇਵ ਸਿੰਘ ਰੋਗਲਾ, ਕਰਨ ਕੈਨੇਡਾ, ਅਮਰੀਕ ਸਿੰਘ ਛੰਨਾ, ਜੀਵਨ ਕੁਮਾਰ, ਰਣਧੀਰ ਸਿੰਘ, ਜੀਤੀ ਜਨਾਲ, ਜਸਵੀਰ ਰਿੰਕ, ਰਣਜੀਤ ਛਾਜਲਾ, ਸ਼ੰਗਾਰਾ ਖਡਿਆਲ ਤੇ ਹਰਦੇਵ ਗੁੱਜਰਾਂ ਆਦਿ ਆਗੂ ਹਾਜ਼ਰ ਸਨ।

Advertisement

Advertisement