For the best experience, open
https://m.punjabitribuneonline.com
on your mobile browser.
Advertisement

ਬੱਚਿਆਂ ਸਣੇ ਵੋਟ ਪਾਉਣ ਪੁੱਜੇ ਸੁਖਬੀਰ ਤੇ ਹਰਸਿਮਰਤ

10:51 AM Jun 02, 2024 IST
ਬੱਚਿਆਂ ਸਣੇ ਵੋਟ ਪਾਉਣ ਪੁੱਜੇ ਸੁਖਬੀਰ ਤੇ ਹਰਸਿਮਰਤ
ਪਿੰਡ ਬਾਦਲ ਵਿੱਚ ਵੋਟ ਪਾਉਣ ਮਗਰੋਂ ਸੁਖਬੀਰ ਸਿੰਘ ਬਾਦਲ ਤੇ ਬੀਬੀ ਹਰਸਿਮਰਤ ਕੌਰ ਬਾਦਲ ਆਪਣੇ ਬੱਚਿਆਂ ਨਾਲ।ਪਿੰਡ ਬਾਦਲ ਵਿੱਚ ਵੋਟ ਪਾਉਣ ਮਗਰੋਂ ਸੁਖਬੀਰ ਸਿੰਘ ਬਾਦਲ ਤੇ ਬੀਬੀ ਹਰਸਿਮਰਤ ਕੌਰ ਬਾਦਲ ਆਪਣੇ ਬੱਚਿਆਂ ਨਾਲ।
Advertisement

ਇਕਬਾਲ ਸਿੰਘ ਸ਼ਾਂਤ
ਲੰਬੀ, 1 ਜੂਨ
ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਅਤੇ ਬਠਿੰਡਾ ਲੋਕ ਸਭਾ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਬੀਬੀ ਹਰਸਿਮਰਤ ਕੌਰ ਬਾਦਲ ਨੇ ਪਿੰਡ ਬਾਦਲ ਵਿੱਚ ਆਪਣੇ ਵੋਟ ਦੇ ਅਧਿਕਾਰ ਦੀ ਵਰਤੋਂ ਕੀਤੀ। ਬਾਦਲ ਪਤੀ-ਪਤਨੀ ਦੋਵੇਂ ਧੀਆਂ ਗੁਰਲੀਨ ਕੌਰ, ਹਰਕੀਰਤ ਕੌਰ ਅਤੇ ਪੁੱਤਰ ਅਨੰਤਵੀਰ ਬਾਦਲ ਦੇ ਨਾਲ ਸਰਕਾਰੀ ਪ੍ਰਾਇਮਰੀ ਸਕੂਲ ਵਿੱਚ ਚੋਣ ਬੂਥ ਨੰਬਰ 125 ’ਤੇ ਵੋਟ ਪਾਉਣ ਪੁੱਜੇ। ਅਨੰਤਵੀਰ ਬਾਦਲ ਅਤੇ ਸਾਬਕਾ ਸਰਪੰਚ ਸੰਜਮ ਸਿੰਘ ਬਾਦਲ ਦੀ ਲੜਕੀ ਸੁਹਾਇਆ ਬਾਦਲ ਨੇ ਵੀ ਪਹਿਲੀ ਵਾਰ ਵੋਟ ਪਾਈ। ਇਸੇ ਬੂਥ ’ਤੇ ਭਾਜਪਾ ਆਗੂ ਮਨਪ੍ਰੀਤ ਸਿੰਘ ਬਾਦਲ ਵੀ ਖੁਦ ਜੀਪ ਚਲਾ ਕੇ ਵੋਟ ਪਾਉਣ ਪੁੱਜੇ। ਸੀਨੀਅਰ ਕਾਂਗਰਸੀ ਆਗੂ ਮਹੇਸ਼ਇੰਦਰ ਸਿੰਘ ਬਾਦਲ ਅਤੇ ਕਾਂਗਰਸ ਆਗੂ ਫਤਿਹ ਸਿੰਘ ਬਾਦਲ ਨੇ ਵੀ ਆਪਣੇ ਵੋਟ ਦੇ ਅਧਿਕਾਰ ਦੀ ਵਰਤੋਂ ਕੀਤੀ।

Advertisement

ਲੋਕ ਸਭਾ ਚੋਣਾਂ ਲੋਕਤੰਤਰ ਨੂੰ ਬਚਾਉਣ ਦੀ ਲੜਾਈ: ਮਜੀਠੀਆ

ਮਜੀਠਾ (ਲਖਨਪਾਲ ਸਿੰਘ): ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਅੱਜ ਸਾਬਕਾ ਕੈਬਨਿਟ ਮੰਤਰੀ ਬਿਕਰਮ ਸਿੰਘ ਮਜੀਠੀਆ ਅਤੇ ਉਨ੍ਹਾਂ ਦੀ ਪਤਨੀ ਤੇ ਹਲਕਾ ਮਜੀਠਾ ਦੀ ਵਿਧਾਇਕਾ ਗਨੀਵ ਕੌਰ ਮਜੀਠੀਆ ਨੇ ਮਜੀਠਾ ਸਥਿਤ ਪਾਵਰਕੌਮ ਦਫਤਰ ਕੰਪਲੈਕਸ ਦੇ ਪੋਲਿੰਗ ਬੂਥ ਵਿੱਚ ਵੋਟਾਂ ਪਾਈਆਂ। ਇਸ ਮੌਕੇ ਮਜੀਠੀਆ ਨੇ ਕਿਹਾ ਕਿ ਇਹ ਲੜਾਈ ਲੋਕਤੰਤਰ ਨੂੰ ਬਚਾਉਣ ਦੀ ਲੜਾਈ ਹੈ। ਇਸ ਵੇਲੇ ਭਾਜਪਾ ਸੰਵਿਧਾਨ ਨੂੰ ਬਦਲਣਾ ਚਾਹੁੰਦੀ ਹੈ, ਐੱਸਸੀ ਭਾਈਚਾਰੇ ਦੇ ਰਾਖਵੇਂਕਰਨ ਨੂੰ ਖਤਮ ਕਰਨਾ ਚਾਹੁੰਦੀ ਹੈ, ਲੋਕਾਂ ਨੂੰ ਰੁਜ਼ਗਾਰ ਨਹੀਂ ਮਿਲ ਰਿਹਾ, ਲੋਕ ਭਲਾਈ ਸਕੀਮਾਂ ਬੰਦ ਕੀਤੀਆਂ ਜਾ ਰਹੀਆਂ ਹਨ, ਲੋਕਾਂ ਨੂੰ ਮਿਲਦੀ ਕਣਕ 30 ਕਿਲੋ ਤੋਂ ਪੰਜ ਕਿਲੋ ਕਰ ਦਿੱਤੀ ਗਈ ਹੈ। ਅਕਾਲੀ ਦਲ ਇਨ੍ਹਾਂ ਸਾਰੇ ਮਸਲਿਆਂ ਨੂੰ ਹੱਲ ਕਰਨ ਦੀ ਲੜਾਈ ਲੜ ਰਿਹਾ ਹੈ।

Advertisement
Author Image

sukhwinder singh

View all posts

Advertisement
Advertisement
×