ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਖ਼ੁਦਕੁਸ਼ੀ ਮਾਮਲਾ: ਮ੍ਰਿਤਕ ਵਿਦਿਆਰਥੀ ਦੇ ਵਾਰਸਾਂ ਵੱਲੋਂ ਕਾਲਜ ਅੱਗੇ ਧਰਨਾ

08:55 AM Oct 11, 2024 IST
ਪ੍ਰਦਰਸ਼ਨਕਾਰੀਆਂ ਨੂੰ ਮੰਗਾਂ ਮੰਨਣ ਦਾ ਭਰੋਸਾ ਦਿੰਦੇ ਹੋਏ ਡਿਪਟੀ ਸਪੀਕਰ ਜੈ ਕਿਸ਼ਨ ਸਿੰਘ ਰੋੜੀ।

ਜੋਗਿੰਦਰ ਕੁੱਲੇਵਾਲ/ਜੇਬੀ ਸੇਖੋਂ
ਗੜ੍ਹਸ਼ੰਕਰ, 10 ਅਕਤੂਬਰ
ਗੜ੍ਹਸ਼ੰਕਰ-ਚੰਡੀਗੜ੍ਹ ਮੁੱਖ ਮਾਰਗ ’ਤੇ ਸਥਿਤ ਪਿੰਡ ਪਨਾਮ ਨੇੜੇ ਚੱਲਦੇ ਨਰਸਿੰਗ ਕਾਲਜ ਦੇ ਬੀਐੱਸਸੀ ਨਰਸਿੰਗ ਦੇ ਵਿਦਿਆਰਥੀ ਵੱਲੋਂ ਲੰਘੇ ਕੱਲ੍ਹ ਖੁਦਕਸ਼ੀ ਕਰ ਲੈਣ ਦੇ ਮਾਮਲੇ ਸਬੰਧੀ ਇਨਸਾਫ ਦੀ ਮੰਗ ਲਈ ਅੱਜ ਮ੍ਰਿਤਕ ਵਿਦਿਆਰਥੀ ਦੇ ਮਾਪਿਆਂ ਤੇ ਪੀਐੱਸਯੂ ਆਗੂ ਬਲਜੀਤ ਧਰਮਕੋਟ ਦੀ ਅਗਵਾਈ ’ਚ ਕਾਲਜ ਵਿਦਿਆਰਥੀਆਂ ਨੇ ਕਾਲਜ ਅੱਗੇ ਰੋਸ ਧਰਨਾ ਦਿੱਤਾ। ਇਸ ਮਗਰੋਂ ਗੜ੍ਹਸ਼ੰਕਰ-ਚੰਡੀਗੜ੍ਹ ਮੁੱਖ ਮਾਰਗ ’ਤੇ ਚੱਕਾ ਜਾਮ ਕਰ ਦਿੱਤਾ ਗਿਆ।
ਇਸ ਮੌਕੇ ਕਾਲਜ ਮੈਨੇਜਮੈਂਟ ਵਿਰੁੱਧ ਨਾਅਰੇਬਾਜ਼ੀ ਕਰਦਿਆਂ ਕਾਲਜ ਪ੍ਰਸ਼ਾਸਨ ਖ਼ਿਲਾਫ਼ ਸਖਤ ਕਨੂੰਨੀ ਕਾਰਵਾਈ ਕਰਨ ਦੀ ਮੰਗ ਕੀਤੀ। ਮੌਕੇ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਬੀਐੱਸਸੀ ਨਰਸਿੰਗ ਪਹਿਲੇ ਸਾਲ ’ਚ ਪੜ੍ਹਦਾ ਵਿਦਿਆਰਥੀ ਆਸ਼ਿਕ ਖਾਨ ਪੁੱਤਰ ਮਹਿਬੂਬ ਵਾਸੀ ਲਫਪੁਰੀ ਜ਼ਿਲ੍ਹਾ ਨੂਹ ਹਰਿਆਣਾ ਦਾ ਰਹਿਣ ਵਾਲਾ ਸੀ ਜੋ ਹੋਸਟਲ ’ਚ ਰਹਿ ਰਿਹਾ ਸੀ। ਉਸ ਦੀ ਬੀਤੇ ਕੱਲ੍ਹ ਭੇਤਭਰੀ ਹਾਲਤ ਵਿੱਚ ਸਿਵਲ ਹਸਪਤਾਲ ਗੜ੍ਹਸ਼ੰਕਰ ’ਚ ਮੌਤ ਹੋ ਗਈ ਸੀ ਤੇ ਪੋਸਟ ਮਾਰਟਮ ਲਈ ਲਾਸ਼ ਨੂੰ ਸਿਵਲ ਹਸਪਤਾਲ ਹੀ ਰੱਖਿਆ ਹੋਇਆ ਹੈ।
ਇਸ ਮੌਕੇ ਮ੍ਰਿਤਕ ਆਸ਼ਿਕ ਖਾਨ ਦੇ ਪਿਤਾ ਮਹਿਬੂਬ ਖਾਨ ਨੇ ਦੱਸਿਆ,‘ਮੇਰੇ ਲੜਕੇ ਨੂੰ ਘੱਟ ਹਾਜ਼ਰੀ ਕਾਰਨ ਛੇ ਮਹੀਨੇ ਲਈ ਕਾਲਜ ਤੋਂ ਰੈਸਟੀਕੇਟ ਕਰ ਦਿੱਤਾ ਜਿਸ ਬਾਰੇ ਮੈਨੂੰ ਕਾਲਜ ਵੱਲੋਂ ਕੋਈ ਜਾਣਕਾਰੀ ਨਹੀਂ ਦਿੱਤੀ ਗਈ। ਇਸ ਮਗਰੋਂ ਦੂਸਰੇ ਦਿਨ ਉਸ ਦੇ ਸਾਥੀ ਵਿਦਿਆਰਥੀਆਂ ਰਾਹੀਂ ਮੈਨੂੰ ਆਪਣੇ ਲੜਕੇ ਦੀ ਮੌਤ ਦਾ ਪਤਾ ਲੱਗਾ ਪਰ ਕਾਲਜ ਪ੍ਰਸ਼ਾਸਨ ਤੋਂ ਮੈਨੂੰ ਕੋਈ ਸੂਚਨਾ ਨਹੀਂ ਮਿਲੀ।’ ਮ੍ਰਿਤਕ ਦੇ ਪਿਤਾ ਤੇ ਵਿਦਿਆਰਥੀਆਂ ਨੇ ਦੋਸ਼ ਲਾਇਆ ਕਿ ਆਸ਼ਿਕ ਖਾਨ ਨੂੰ ਕਾਲਜ ਪ੍ਰਸ਼ਾਸਨ ਵੱਲੋਂ ਪ੍ਰੇਸ਼ਾਨ ਕੀਤਾ ਗਿਆ ਜਿਸ ਤੋਂ ਕਥਿਤ ਤੰਗ ਆ ਕੇ ਉਸ ਨੇ ਖੁਦਕਸ਼ੀ ਕਰ ਲਈ। ਇਸ ਮੌਕੇ ਪੰਜਾਬ ਸਟੂਡੈਂਟਸ ਯੁਨੀਅਨ ਦੇ ਸੂਬਾਈ ਆਗੂ ਬਲਜੀਤ ਧਰਮਕੋਟ, ਕਾਲਜ ਵਿਦਿਆਰਥੀ ਅਲੀਜਾਨ, ਸ਼ੌਇਬ, ਗੁਲਫਸ਼ਾਨ ਤੋਂ ਇਲਾਵਾ ਕਿਰਤੀ ਕਿਸਾਨ ਯੂਨੀਅਨ ਸੂਬਾਈ ਆਗੂ ਹਰਮੇਸ਼ ਢੇਸੀ, ਕੁਲਵਿੰਦਰ ਚਾਹਲ ਆਦਿ ਨੇ ਮੰਗ ਕੀਤੀ ਕਿ ਮ੍ਰਿਤਕ ਦੇ ਪਰਿਵਾਰ ਨੂੰ ਇਨਸਾਫ ਦੁਆਇਆ ਜਾਵੇ ਅਤੇ ਕਾਲਜ ਪ੍ਰਸ਼ਾਸਨ ਖ਼ਿਲਾਫ਼ ਕਾਨੂੰਨੀ ਕਾਰਵਾਈ ਕੀਤੀ ਜਾਵੇ।
ਚੱਕਾ ਜਾਮ ਦੌਰਾਨ ਮੌਕੇ ’ਤੇ ਪਹੁੰਚੇ ਡਿਪਟੀ ਸਪੀਕਰ ਜੈ ਕਿਸ਼ਨ ਸਿੰਘ ਰੋੜੀ ਅਤੇ ਐੱਸਡੀਐੱਮ ਹਰਬੰਸ ਸਿੰਘ ਨੇ ਵਿਦਿਆਰਥੀਆਂ ਦੇ ਮਸਲਿਆਂ ਨੂੰ ਸੁਣਿਆ ਤੇ ਇਨਸਾਫ ਦਾ ਭਰੋਸਾ ਦੇਣ ਮਗਰੋਂ ਧਰਨਾ ਚੁਕਵਾਇਆ। ਥਾਣਾ ਮੁੱਖ ਅਫਸਰ ਬਲਜਿੰਦਰ ਸਿੰਘ ਮੱਲ੍ਹੀ ਨੇ ਕਿਹਾ ਕਿ ਮ੍ਰਿਤਕ ਦੇ ਪਿਤਾ ਦੇ ਬਿਆਨਾ ’ਤੇ ਸਕੂਲ ਪ੍ਰਬੰਧਕਾਂ ਖ਼ਿਲਾਫ਼ ਮਾਮਲਾ ਦਰਜ ਕਰ ਕੇ ਅਗਲੀ ਕਾਰਵਾਈ ਆਰੰਭ ਦਿੱਤੀ ਗਈ।

Advertisement

Advertisement