ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਵਿਦਿਆਰਥਣ ਵੱਲੋਂ ਖ਼ੁਦਕੁਸ਼ੀ

08:43 AM Aug 04, 2024 IST

ਪੱਤਰ ਪ੍ਰੇਰਕ
ਨਵੀਂ ਦਿੱਲੀ, 3 ਅਗਸਤ
ਦਿੱਲੀ ਦੇ ਪੁਰਾਣੇ ਰਾਜਿੰਦਰ ਨਗਰ ’ਚ ਸਿਵਲ ਸਰਵਿਸਿਜ਼ ਦੇ ਇਕ ਉਮੀਦਵਾਰ ਨੇ ਗੰਭੀਰ ਮਾਨਸਿਕ ਦਬਾਅ ਕਾਰਨ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ। ਮ੍ਰਿਤਕ ਵਿਦਿਆਰਥਣ ਮਹਾਰਾਸ਼ਟਰ ਦੀ ਰਹਿਣ ਵਾਲੀ ਸੀ, ਜਿਸ ਨੇ ਕਥਿਤ ਤੌਰ ’ਤੇ ਬਹੁਤ ਜ਼ਿਆਦਾ ਤਣਾਅ ਵਿੱਚ ਹੋਣ ਬਾਰੇ ਖੁਦਕੁਸ਼ੀ ਨੋਟ ਲਿਖਿਆ ਹੈ। ਇਹ ਦੁਖਦਾਈ ਘਟਨਾ ਤਿੰਨ ਹੋਰ ਯੂਪੀਐਸਸੀ ਉਮੀਦਵਾਰਾਂ ਦੀਆਂ ਕੋਚਿੰਗ ਸੈਂਟਰ ਦੇ ਬੇਸਮੈਂਟ ਵਿੱਚ ਮੀਂਹ ਦਾ ਪਾਣੀ ਭਰਨ ਕਾਰਨ ਮੌਤਾਂ ਹੋਣ ਤੋਂ ਬਾਅਦ ਵਾਪਰੀ। ਮ੍ਰਿਤਕ ਅੰਜਲੀ ਦੀ ਦੋਸਤ ਸ਼ਵੇਤਾ ਨੇ ਦੱਸਿਆ ਕਿ ਅੰਜਲੀ ਨੇ ਤਿੰਨ ਵਾਰ ਕੋਸ਼ਿਸ਼ ਕੀਤੀ ਪਰ ਉਹ ਪ੍ਰੀਖਿਆ ਪਾਸ ਨਹੀਂ ਕਰ ਸਕੀ। ਸ਼ਵੇਤਾ ਨੇ ਕਿਹਾ, ‘‘ਉਸ ਨੇ 3 ਕੋਸ਼ਿਸ਼ਾਂ ਕੀਤੀਆਂ ਹਨ ਪਰ ਪ੍ਰੀਖ਼ਿਆ ਪਾਸ ਨਹੀਂ ਕਰ ਸਕੀ। ਉਸ ’ਤੇ ਦਬਾਅ ਵੱਧ ਰਿਹਾ ਸੀ। ਇੱਥੋਂ ਤੱਕ ਕਿ ਪੈਸੇ ਦੀ ਕਮੀ ਦਬਾਅ ਵੀ ਬਣ ਰਿਹਾ ਸੀ ਕਿਉਂਕਿ ਕਿਰਾਇਆ ਕੁੱਝ ਮਹੀਨਿਆਂ ਤੋਂ ਵੱਧ ਰਿਹਾ ਸੀ।’’ ਪੁਲੀਸ ਵੱਲੋਂ ਕਾਨੂੰਨੀ ਚਾਰਾਜੋਈ ਕੀਤੀ ਗਈ ਹੈ।

Advertisement

Advertisement