ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਬਖੋਰਾ ਕਲਾਂ ਸਕੂਲ ਦੇ ਮੁੱਖ ਅਧਿਆਪਕ ਵੱਲੋਂ ਖੁਦਕੁਸ਼ੀ

06:51 AM Jul 04, 2024 IST

ਗੁਰਦੀਪ ਸਿੰਘ ਲਾਲੀ/ਹਰਜੀਤ ਸਿੰਘ
ਸੰਗਰੂਰ/ਖਨੌਰੀ, 3 ਜੁਲਾਈ
ਜ਼ਿਲ੍ਹਾ ਸੰਗਰੂਰ ਅਧੀਨ ਪੈਂਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਬਖੋਰਾ ਕਲਾਂ ਦੇ ਮੁੱਖ ਅਧਿਆਪਕ ਧਰਮਵੀਰ ਵਾਸੀ ਮੂਨਕ ਨੇ ਸਲਫਾਸ ਦੀ ਗੋਲੀ ਨਿਗਲ ਕੇ ਖੁਦਕੁਸ਼ੀ ਕਰ ਲਈ ਹੈ।
ਧਰਮਵੀਰ ਦੀ ਪਤਨੀ ਦੇ ਬਿਆਨਾਂ ’ਤੇ ਪੁਲੀਸ ਥਾਣਾ ਮੂਨਕ ਨੇ ਪੰਜ ਅਧਿਆਪਕਾਂ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ। ਪੁਲੀਸ ਥਾਣਾ ਮੂਨਕ ਅਨੁਸਾਰ ਰਣਜੀਤ ਕੌਰ ਪਤਨੀ ਧਰਮਵੀਰ ਵਾਸੀ ਟੋਹਾਣਾ ਰੋਡ ਮੂਨਕ ਨੇ ਬਿਆਨ ਦਰਜ ਕਰਵਾਇਆ ਹੈ ਕਿ ਉਹ ਡੀਏਵੀ ਸਕੂਲ ਮੂਨਕ ਵਿਖੇ ਅਧਿਆਪਕ ਲੱਗੀ ਹੋਈ ਹੈ। ਉਸਦਾ ਪਤੀ ਧਰਮਵੀਰ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਬਖੋਰਾ ਕਲਾਂ ਵਿੱਚ ਬਤੌਰ ਮੁੱਖ ਅਧਿਆਪਕ ਨੌਕਰੀ ਕਰਦਾ ਸੀ ਜੋ ਕਿ ਕਾਫ਼ੀ ਦਿਨਾਂ ਤੋਂ ਪ੍ਰੇਸ਼ਾਨ ਸੀ। ਅੱਜ ਉਹ ਉਸ ਨੂੰ ਡੀਏਵੀ ਸਕੂਲ ਮੂਨਕ ਛੱਡ ਕੇ ਵਾਪਸ ਘਰ ਆ ਗਿਆ ਸੀ ਪਰ ਖੁਦ ਸਕੂਲ ਨਹੀਂ ਗਿਆ। ਉਸ ਨੂੰ ਦੁਪਹਿਰ ਕਰੀਬ 12 ਵਜੇ ਪਤਾ ਲੱਗਿਆ ਕਿ ਉਸ ਦੇ ਪਤੀ ਧਰਮਵੀਰ ਨੇ ਜ਼ਹਿਰੀਲੀ ਚੀਜ਼ ਖਾ ਲਈ ਹੈ, ਜੋ ਕਿ ਸੰਜੀਵਨੀ ਹਸਪਤਾਲ ਟੋਹਾਣਾ ਵਿੱਚ ਦਾਖਲ ਹੈ। ਉਹ ਪਰਿਵਾਰਕ ਮੈਂਬਰਾਂ ਨਾਲ ਟੋਹਾਣਾ ਪੁੱਜ ਗਈ ਜਿਥੇ ਉਸ ਦੇ ਪਤੀ ਨੇ ਦੱਸਿਆ ਕਿ ਮਾਰਚ-2024 ਵਿਚ ਸਕੂਲ ਵਿਚ ਤਾਇਨਾਤ ਅਧਿਆਪਕ ਹਰਭਗਵਾਨ ਸਿੰਘ ਵਾਸੀ ਗੁਰਨੇ ਕਲਾਂ ਪੰਜਾਬੀ ਮਾਸਟਰ, ਮੇਘ ਰਾਜ ਵਾਸੀ ਚੋਟੀਆਂ ਮੈਥ ਮਾਸਟਰ, ਸਤਵੰਤ ਸਿੰਘ ਵਾਸੀ ਆਲਮਪੁਰ ਐੱਸਐੱਸ ਮਾਸਟਰ, ਵਿਨੋਦ ਕੁਮਾਰ ਕੰਪਿਊਟਰ ਮਾਸਟਰ ਅਤੇ ਬਲਵੀਰ ਸਿੰਘ ਲੌਂਗੋਵਾਲ ਜ਼ਿਲ੍ਹਾ ਪ੍ਰਧਾਨ ਡੀਟੀਐੱਫ ਵੱਖ-ਵੱਖ ਜਥੇਬੰਦੀਆਂ ਨੇ ਬੁਲਾ ਕੇ ਉਸ ਦੀ ਬੇਇੱਜ਼ਤੀ ਕੀਤੀ ਸੀ ਜਿਸ ਨਾਲ ਉਸ ਮਨ ਨੂੰ ਭਾਰੀ ਠੇਸ ਪੁੱਜੀ ਸੀ। ਉਹ ਸਾਰੇ ਹੁਣ ਵੀ ਉਸ ਨੂੰ ਬਹੁਤ ਤੰਗ ਪ੍ਰੇਸ਼ਾਨ ਕਰਦੇ ਰਹਿੰਦੇ ਸੀ ਜਿਸ ਕਰਕੇ ਤੰਗ ਆ ਕੇ ਬਾਬਾ ਪੀਰ ਦੀ ਸਮਾਧ ਅਨਾਜ ਮੰਡੀ ਮੂਨਕ ਵਿਖੇ ਸਲਫਾਸ ਦੀ ਗੋਲੀ ਖਾ ਲਈ ਹੈ ਕਿਉਂਕਿ ਉਹ ਸਕੂਲ ਦਾ ਹੈਡ ਟੀਚਰ ਹੋਣ ਕਰਕੇ ਸਾਰਿਆਂ ਨੂੰ ਆਪਣੀ-ਆਪਣੀ ਡਿਊਟੀ ਸਹੀ ਢੰਗ ਨਾਲ ਕਰਨ ਲਈ ਕਹਿੰਦਾ ਸੀ ਜਿਸ ਕਰਕੇ ਇਹ ਸਾਰੇ ਜਾਣੇ ਉਸ ਨਾਲ ਖਾਰ ਖਾਂਦੇ ਸੀ। ਧਰਮਵੀਰ ਦੀ ਪਤਨੀ ਨੇ ਬਿਆਨ ਦਿੱਤਾ ਹੈ ਕਿ ਉਸ ਦੇ ਪਤੀ ਨੇ ਪਹਿਲਾਂ ਹੀ ਸਾਰੀ ਘਟਨਾ ਸਬੰਧੀ ਬਿਆਨ ਲਿਖਵਾ ਦਿੱਤਾ ਸੀ। ਰਣਜੀਤ ਕੌਰ ਨੇ ਦੋਸ਼ ਲਾਇਆ ਹੈ ਕਿ ਉਸ ਦੇ ਪਤੀ ਧਰਮਵੀਰ ਨੇ ਦੁਖੀ ਹੋ ਕੇ ਆਪਣੀ ਲੀਲਾ ਸਮਾਪਤ ਕੀਤੀ ਹੈ। ਪੁਲੀਸ ਥਾਣਾ ਮੂਨਕ ਨੇ ਪੰਜ ਅਧਿਆਪਕਾਂ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ। ਦਰਜ ਐੱਫਆਈਆਰ ਦੀ ਕਾਪੀ ਪੰਜਾਬੀ ਟ੍ਰਿਬਿਊਨ ਕੋਲ ਮੌਜੂਦ ਹੈ। ਥਾਣਾ ਮੁਖੀ ਮੂਨਕ ਨੇ ਵੀ ਪੰਜ ਅਧਿਆਪਕਾਂ ’ਤੇ ਕੇਸ ਦਰਜ ਹੋਣ ਦੀ ਪੁਸ਼ਟੀ ਕੀਤੀ ਹੈ।

Advertisement

Advertisement
Advertisement