ਬਜ਼ੁਰਗ ਵੱਲੋਂ ਖ਼ੁਦਕੁਸ਼ੀ
08:56 AM Sep 01, 2024 IST
ਪੱਤਰ ਪ੍ਰੇਰਕ
ਨਵੀਂ ਦਿੱਲੀ, 31 ਅਗਸਤ
ਪਤੀ ਪਤਨੀ ਦਰਮਿਆਨ ਮਾਮੂਲੀ ਝਗੜੇ ਮਗਰੋਂ ਬਜ਼ੁਰਗ ਕੁਲਦੀਪ ਟੰਡਨ (68) ਨੇ ਆਪਣੀ ਰਿਹਾਇਸ਼ ’ਤੇ ਗੁੱਟ ਦੀ ਨਾੜ ਕੱਟ ਕੇ ਖੁਦਕੁਸ਼ੀ ਕਰ ਲਈ। ਦਿੱਲੀ ਪੁਲੀਸ ਵੱਲੋਂ ਦੱਸਿਆ ਗਿਆ ਕਿ ਮਾਲਵੀਆ ਨਗਰ ਥਾਣੇ ਖੇਤਰ ਦੇ ਬੀ ਬਲਾਕ ਦੇ ਮਕਾਨ ਵਿੱਚੋਂ ਬਦਬੂ ਆਉਣ ਬਾਰੇ ਜਾਣਕਾਰੀ ਮਿਲੀ। ਪੁਲੀਸ ਜਾ ਕੇ ਦੇਖਿਆ ਤਾਂ ਬਜ਼ੁਰਗ ਦੀ ਲਾਸ਼ ਪਹਿਲੀ ਮੰਜ਼ਿਲ ਦੇ ਕਮਰੇ ਵਿੱਚ ਪਈ ਸੀ ਤੇ ਅੰਦਰੋਂ ਤਾਲਾ ਲੱਗਿਆ ਸੀ। ਲਾਸ਼ ਖੂਨ ਨਾਲ ਲਿਬੜੀ ਪਈ ਸੀ। ਉਸ ਦੇ ਗੁਟ ਦੀ ਨਾੜ ਕੱਟੀ ਹੋਈ ਸੀ ਅਤੇ ਖ਼ੂਨ ਵਹਿ ਚੁੱਕਿਆ ਸੀ। ਪੁਲੀਸ ਨੇ ਖੁਦਕੁਸ਼ੀ ਨੋਟ ਬਰਾਮਦ ਕੀਤਾ, ਜਿਸ ਵਿੱਚ ਕਿਸੇ ’ਤੇ ਦੋਸ਼ ਨਹੀਂ ਲਾਇਆ ਗਿਆ। ਪੁਲੀਸ ਨੇ ਦੱਸਿਆ ਕਿ ਹਫ਼ਤਾ ਪਹਿਲਾਂ ਪਤੀ-ਪਤਨੀ ਦਰਮਿਆਨ ਤਕਰਾਰ ਹੋਣ ਮਗਰੋਂ ਪਤਨੀ ਰਿਸ਼ਤੇਦਾਰ ਦੇ ਘਰ ਚਲੀ ਗਈ ਤੇ ਮੁੜ ਕੇ ਨਾ ਆਈ। ਜੋੜੇ ਦਾ ਇੱਕ ਪੁੱਤਰ ਹੈ ਜੋ ਨੋਇਡਾ ਵਿੱਚ ਕੰਮ ਕਰਦਾ ਹੈ ਅਤੇ ਉਥੇ ਹੀ ਰਹਿੰਦਾ ਹੈ। ਬਜ਼ੁਰਗ ਜੋੜਾ ਚਾਰ ਮਹੀਨੇ ਪਹਿਲਾਂ ਹੀ ਮਾਲਵੀਆ ਨਗਰ ਆ ਕੇ ਰਹਿਣ ਲੱਗਿਆ ਸੀ।
Advertisement
Advertisement