ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਜ਼ਹਿਰੀਲੀ ਚੀਜ਼ ਨਿਗਲ ਕੇ ਖ਼ੁਦਕੁਸ਼ੀ

10:18 PM Jun 29, 2023 IST

ਪੱਤਰ ਪ੍ਰੇਰਕ

Advertisement

ਤਰਨ ਤਾਰਨ, 23 ਜੂਨ

ਪਿੰਡ ਗੰਡੀਵਿੰਡ ਦੇ 25 ਸਾਲਾ ਨੌਜਵਾਨ ਨੇ ਆਪਣੇ ਪਿੰਡ ਦੀ ਇੱਕ ਔਰਤ ਵੱਲੋਂ ਛੇੜਛਾੜ ਦਾ ਦੋਸ਼ ਲਗਾਏ ਜਾਣ ਤੋਂ ਬਾਅਦ ਜ਼ਹਿਰੀਲੀ ਚੀਜ਼ ਨਿਗਲ ਕੇ ਖ਼ੁਦਕੁਸ਼ੀ ਕਰ ਲਈ।

Advertisement

ਡੀਐੱਸਪੀ ਸਿਟੀ ਤਰਨ ਤਾਰਨ ਨੇ ਦੱਸਿਆ ਕਿ ਮ੍ਰਿਤਕ ਦੀ ਪਛਾਣ ਰਣਜੀਤ ਸਿੰਘ ਵਜੋਂ ਹੋਈ ਹੈ| ਉਸ ਖਿਲਾਫ਼ ਪਿੰਡ ਦੀ ਹੀ ਇੱਕ ਔਰਤ ਨੇ ਛੇੜਛਾੜ ਕਰਨ ਦੇ ਦੋਸ਼ ਹੇਠ ਸਰਾਏ ਅਮਾਨਤ ਖਾਂ ਦੀ ਪੁਲੀਸ ਕੋਲ ਸ਼ਿਕਾਇਤ ਦਰਜ ਕਰਵਾਈ ਸੀ| ਜਦੋਂ ਪੁਲੀਸ ਮਾਮਲੇ ਦੀ ਜਾਂਚ ਲਈ 21 ਜੂਨ ਨੂੰ ਉਸ ਦੇ ਘਰ ਗਈ ਤਾਂ ਰਣਜੀਤ ਸਿੰਘ ਆਪਣੇ ਇੱਕ ਸਾਲ ਦੇ ਲੜਕੇ ਦਾ ਜਨਮ ਦਿਨ ਮਨਾਉਣ ਦੀ ਤਿਆਰੀ ਕਰ ਰਿਹਾ ਸੀ| ਇਸ ਤੋਂ ਪ੍ਰੇਸ਼ਾਨ ਹੋ ਕੇ ਉਸ ਨੇ ਜ਼ਹਿਰਲੀ ਚੀਜ਼ ਨਿਗਲ ਕੇ ਖੁਦਕੁਸ਼ੀ ਕਰ ਲਈ| ਪੁਲੀਸ ਨੇ ਮ੍ਰਿਤਕ ਦੀ ਪਤਨੀ ਪ੍ਰਦੀਪ ਕੌਰ ਦੀ ਸ਼ਿਕਾਇਤ ‘ਤੇ ਗੰਡੀਵਿੰਡ ਵਾਸੀ ਪਵਨਪ੍ਰੀਤ ਕੌਰ, ਉਸਦੇ ਪਤੀ ਅਰਸ਼ਦੀਪ ਸਿੰਘ, ਸਹੁਰਾ ਸਾਹਿਬ ਸਿੰਘ ਅਤੇ ਅਮਨਦੀਪ ਕੌਰ ਖਿਲਾਫ਼ ਕੇਸ ਦਰਜ ਕੀਤਾ ਗਿਆ ਹੈ| ਪੋਸਟਮਾਰਟਮ ਮਗਰੋਂ ਲਾਸ਼ ਪਰਿਵਾਰ ਨੂੰ ਸੌਂਪ ਦਿੱਤੀ ਗਈ ਹੈ|

ਖੁਦਕੁਸ਼ੀ ਦੀ ਕੋਸ਼ਿਸ਼

ਝਬਾਲ ਇਲਾਕੇ ਦੇ ਪਿੰਡ ਮੂਸੇ ਖੁਰਦ ਦੇ ਨੌਜਵਾਨ ਨੇ ਸਲੂਨ ਵਿੱਚ ਭਾਈਵਾਲ ਔਰਤ ਵੱਲੋਂ ਹਿਸਾਬ-ਕਿਤਾਬ ਦੇ ਲੈਣ-ਦੇਣ ਵਿੱਚ ਕਥਿਤ ਗੜਬੜੀ ਤੋਂ ਪ੍ਰੇਸ਼ਾਨ ਹੋ ਕੇ ਖੁਦਕੁਸ਼ੀ ਕਰਨ ਦੀ ਕੋਸ਼ਿਸ਼ ਕੀਤੀ| ਪੀੜਤ ਦੀ ਪਛਾਣ ਜੁਗਰਾਜ ਸਿੰਘ (35) ਵਾਸੀ ਮੂਸੇ ਖੁਰਦ ਅੰਮ੍ਰਿਤਸਰ ਵਜੋਂ ਹੋਈ ਹੈ। ਉਹ ਇੱਕ ਪ੍ਰਾਈਵੇਟ ਹਸਪਤਾਲ ਵਿੱਚ ਜ਼ੇਰੇ ਇਲਾਜ ਹੈ| ਜਾਣਕਾਰੀ ਮੁਤਾਬਕ, ਉਹ ਇਲਾਕੇ ਦੇ ਪਿੰਡ ਰਾਮ ਰੌਣੀ ਦੀ ਇਕ ਔਰਤ ਰਾਜਬੀਰ ਕੌਰ ਨਾਲ ਡੇਢ ਸਾਲ ਤੋਂ ਗੱਗੋਬੁਆ ਪਿੰਡ ਵਿੱਚ ਸਲੂਨ ਦਾ ਕੰਮ ਕਰਦਾ ਆ ਰਿਹਾ ਸੀ। ਕੁਝ ਚਿਰ ਤੋਂ ਰਾਜਬੀਰ ਕੌਰ ਉਸਨੂੰ ਕਥਿਤ ਹਿਸਾਬ-ਕਿਤਾਬ ਨਹੀਂ ਸੀ ਦੇ ਰਹੀ| ਇਸ ਤੋਂ ਪ੍ਰੇਸ਼ਾਨ ਹੋ ਕੇ ਉਸ ਨੇ ਜ਼ਹਿਰੀਲੀ ਚੀਜ਼ ਨਿਗਲ ਲਈ| ਝਬਾਲ ਪੁਲੀਸ ਨੇ ਰਾਜਬੀਰ ਕੌਰ ਖਿਲਾਫ਼ ਦਫ਼ਾ ਕੇਸ ਦਰਜ ਕਰ ਲਿਆ ਹੈ| ਦੋਵਾਂ ਮਾਮਲਿਆਂ ਵਿੱਚ ਮੁਲਜ਼ਮ ਫਰਾਰ ਹਨ।

Advertisement
Tags :
ਖ਼ੁਦਕੁਸ਼ੀ:ਚੀਜ਼ਜ਼ਹਿਰੀਲੀਨਿਗਲ
Advertisement