ਵਿਆਹੁਤਾ ਵੱਲੋਂ ਖੁਦਕੁਸ਼ੀ; ਪਤੀ ਸਣੇ ਤਿੰਨ ਖ਼ਿਲਾਫ਼ ਕੇਸ ਦਰਜ
07:04 AM Jul 27, 2024 IST
Advertisement
ਤਰਨ ਤਾਰਨ
Advertisement
ਪਤੀ ਦੇ ਨਾਜਾਇਜ਼ ਸਬੰਧਾਂ ਤੋਂ ਪ੍ਰੇਸ਼ਾਨ ਇਲਾਕੇ ਦੇ ਪਿੰਡ ਮੁਗਲਚੱਕ ਪੰਨੂਆਂ ਦੀ ਇੱਕ ਵਿਆਹੁਤਾ ਨੇ ਕੋਈ ਜ਼ਹਿਰੀਲੀ ਵਸਤੂ ਨਿਗਲ ਕੇ ਖ਼ੁਦਕੁਸ਼ੀ ਕਰ ਲਈ| ਮ੍ਰਿਤਕਾ ਦੀ ਸ਼ਨਾਖਤ ਕੰਵਲਜੀਤ ਕੌਰ (26) ਵਜੋਂ ਹੋਈ ਹੈ| ਜਾਣਕਾਰੀ ਮੁਤਾਬਕ ਕੰਵਲਜੀਤ ਕੌਰ ਦਾ ਵਿਆਹ ਛੇ ਸਾਲ ਪਹਿਲਾਂ ਮੁਗਲਚੱਕ ਪੰਨੂਆਂ ਦੇ ਵਾਸੀ ਲਵਪ੍ਰੀਤ ਸਿੰਘ ਨਾਲ ਹੋਇਆ। ਇਸੇ ਦੌਰਾਨ ਲਵਪ੍ਰੀਤ ਸਿੰਘ ਦੇ ਤਰਨ ਤਾਰਨ ਸ਼ਹਿਰ ਦੇ ਮੁਹੱਲਾ ਟਾਂਕ ਕਸ਼ਤਰੀ ਦੀ ਰਜਨੀ ਮੋਟੋ ਨਾਲ ਨਾਜਾਇਜ਼ ਸਬੰਧ ਬਣ ਗਏ ਜਿਸ ਤੋਂ ਕੰਵਲਜੀਤ ਕੌਰ ਪ੍ਰੇਸ਼ਾਨ ਰਹਿੰਦੀ ਸੀ| ਲਵਪ੍ਰੀਤ ਸਿੰਘ ਆਪਣੇ ਭਰਾ ਮੰਗੂ ਅਤੇ ਰਜਨੀ ਮੋਟੋ ਦੀ ਸ਼ਹਿ ’ਤੇ ਦਾਜ ਲਈ ਕੰਵਲਜੀਤ ਦੀ ਕੁੱਟਮਾਰ ਕਰਦਾ ਸੀ। ਇਸੇ ਪ੍ਰੇਸ਼ਾਨੀ ਕਾਰਨ ਕੰਵਲਜੀਤ ਨੇ ਲੰਘੇ ਬੁੱਧਵਾਰ ਨੂੰ ਘਰ ਵਿੱਚ ਕੋਈ ਜ਼ਹਿਰੀਲੀ ਦਵਾਈ ਨਿਗਲ ਕੇ ਆਤਮ ਹੱਤਿਆ ਕਰ ਲਈ| ਸਥਾਨਕ ਥਾਣਾ ਸਦਰ ਦੇ ਪੁਲੀਸ ਲਵਪ੍ਰੀਤ ਸਿੰਘ, ਉਸ ਦੇ ਭਰਾ ਮੰਗੂ ਤੇ ਰਜਨੀ ਮੋਟੋ ਖਿਲਾਫ਼ ਕੇਸ ਦਰਜ ਕਰ ਲਿਆ ਹੈ।
Advertisement
Advertisement