For the best experience, open
https://m.punjabitribuneonline.com
on your mobile browser.
Advertisement

ਗੋਲੀ ਮਾਰ ਕੇ ਆਤਮ ਹੱਤਿਆ, ਪੰਜ ਖਿਲਾਫ਼ ਕੇਸ ਦਰਜ

08:51 AM Jul 21, 2024 IST
ਗੋਲੀ ਮਾਰ ਕੇ ਆਤਮ ਹੱਤਿਆ  ਪੰਜ ਖਿਲਾਫ਼ ਕੇਸ ਦਰਜ
Advertisement

ਪੱਤਰ ਪ੍ਰੇਰਕ
ਤਰਨ ਤਾਰਨ, 20 ਜੁਲਾਈ
ਥਾਣਾ ਭਿੱਖੀਵਿੰਡ ਅਧੀਨ ਆਉਂਦੇ ਪਿੰਡ ਰਾਜੋਕੇ ਦੇ ਵਾਸੀ ਮਨਦੀਪ ਸਿੰਘ ਨੇ ਆਪਣੇ ਕਾਰੋਬਾਰੀ ਭਾਈਵਾਲਾਂ ਵੱਲੋਂ ਪੈਸੇ ਦੇ ਲੈਣ-ਦੇਣ ਤੋਂ ਪ੍ਰੇਸ਼ਾਨ ਆ ਕੇ ਖੁਦ ਨੂੰ ਗੋਲੀ ਮਾਰ ਕੇ ਆਤਮ ਹੱਤਿਆ ਕਰ ਲਈ| ਇਸ ਸਬੰਧੀ ਭਿੱਖੀਵਿੰਡ ਦੀ ਪੁਲੀਸ ਨੇ ਮ੍ਰਿਤਕ ਦੇ ਭਾਈਵਾਲਾਂ ਸਾਂਢਪੁਰ ਦੇ ਵਾਸੀ ਪ੍ਰਭਜੀਤ ਸਿੰਘ, ਪਰਮਜੀਤ ਸਿੰਘ, ਅਮਰਬੀਰ ਸਿੰਘ, ਅਰਸ਼ ਅਤੇ ਹਰਮਨ ਸਿੰਘ ਨੂੰ ਮੁਲਜ਼ਮ ਨਾਮਜ਼ਦ ਕੀਤਾ ਹੈ| ਮ੍ਰਿਤਕ ਦੀ ਪਤਨੀ ਰਮਨਦੀਪ ਕੌਰ ਨੇ ਪੁਲੀਸ ਨੂੰ ਦੱਸਿਆ ਕਿ ਉਸ ਦੇ ਪਤੀ ਮਨਦੀਪ ਸਿੰਘ ਦੀ ਮੁਲਜ਼ਮਾਂ ਨਾਲ ਪ੍ਰਾਪਰਟੀ ਦੇ ਕਾਰੋਬਾਰ ਵਿੱਚ ਭਾਈਵਾਲੀ ਚਲੀ ਆ ਰਹੀ ਸੀ ਅਤੇ ਉਸਦੇ ਪਤੀ ਦਾ ਉਨ੍ਹਾਂ ਨਾਲ ਪੈਸੇ ਦੇ ਲੈਣ ਦੇਣ ਤੋਂ ਤਕਰਾਰ ਚਲਦਾ ਸੀ| ਮੁਲਜ਼ਮ ਉਸ ਨੂੰ ਦੇਣ ਵਾਲੇ ਪੈਸੇ ਦੇਣ ਤੋਂ ਇਨਕਾਰੀ ਸਨ ਜਿਸ ਕਰਕੇ ਉਹ ਪ੍ਰੇਸ਼ਾਨ ਰਹਿੰਦਾ ਸੀ| ਇਸੇ ਕਾਰਨ ਮਨਦੀਪ ਸਿੰਘ 10 ਜੁਲਾਈ ਨੂੰ ਰਾਤ ਵੇਲੇ ਦੋਸਤ ਸੁਰਿੰਦਰ ਸਿੰਘ ਵਾਸੀ ਪਹੁਵਿੰਡ ਦੇ ਘਰ ਗਿਆ ਜਿਥੇ ਉਸ ਨੇ ਆਪਣੇ ਪਿਸਤੌਲ ਨਾਲ ਖੁਦ ਨੂੰ ਗੋਲੀ ਮਾਰ ਲਈ| ਏਐੱਸਆਈ ਸੁਰਜੀਤ ਸਿੰਘ ਨੇ ਦੱਸਿਆ ਕਿ ਮੁਲਜ਼ਮਾਂ ਖਿਲਾਫ਼ ਕੇਸ ਦਰਜ ਕੀਤਾ ਗਿਆ ਹੈ| ਮੁਲਜ਼ਮ ਫਰਾਰ ਚਲ ਰਹੇ ਹਨ|

Advertisement

Advertisement
Author Image

sukhwinder singh

View all posts

Advertisement
Advertisement
×