ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਪ੍ਰਾਪਰਟੀ ਡੀਲਰ ਵੱਲੋਂ ਗੋਲੀ ਮਾਰ ਕੇ ਖ਼ੁਦਕੁਸ਼ੀ

06:46 AM Sep 12, 2023 IST
ਅਸ਼ੋਕ ਕੁਮਾਰ ਦੀ ਪੁਰਾਣੀ ਤਸਵੀਰ।

ਨਿੱਜੀ ਪੱਤਰ ਪ੍ਰਰਕ
ਜ਼ੀਰਕਪੁਰ, 11 ਸਤੰਬਰ
ਚੰਡੀਗੜ੍ਹ ਅੰਬਾਲਾ ਕੌਮੀ ਸ਼ਾਹਰਾਹ ’ਤੇ ਸਥਿਤ ਮੋਤੀਆ ਰਾਇਲ ਸਿਟੀ ਸੁਸਾਇਟੀ ਵਿੱਚ ਅੱਜ ਇਕ ਸ਼ਾਹਬਾਦ ਹਰਿਆਣਾ ਦੇ ਪ੍ਰਾਪਰਟੀ ਡੀਲਰ ਨੇ ਆਪਣੇ ਆਪ ਨੂੰ ਗੋਲੀ ਮਾਰ ਕੇ ਖ਼ੁਦਕੁਸ਼ੀ ਕਰ ਲਈ। ਮ੍ਰਿਤਕ ਦੀ ਪਛਾਣ 45 ਸਾਲਾ ਦੇ ਅਸ਼ੋਕ ਕੁਮਾਰ ਵਾਸੀ 1338/4 ਮਾਜਰੀ ਮੁਹੱਲਾ ਸ਼ਾਹਬਾਦ ਹਰਿਆਣਾ ਦੇ ਰੂਪ ਵਿੱਚ ਹੋਈ ਹੈ।
ਜਾਣਕਾਰੀ ਅਨੁਸਾਰ ਮ੍ਰਿਤਕ ਅੱਜ ਸ਼ਾਹਬਾਦ ਆਪਣੇ ਇਕ ਸਾਥੀ ਨਾਲ ਕਾਰ ਵਿੱਚ ਪ੍ਰਾਪਰਟੀ ਡੀਲਰ ਪਵਨ ਕੁਮਾਰ ਉਰਫ਼ ਰਵੀ ਫਲੈਟ ਨੰਬਰ 803 ਟਾਵਰ ਨੰਬਰ ਚਾਰ ਦੇ ਘਰ ਆਇਆ ਸੀ। ਕਰੀਬ ਇਕ ਵਜੇ ਫਲੈਟ ਵਿੱਚ ਦਾਖ਼ਲ ਹੋਇਆ ਅਤੇ ਕਰੀਬ ਡੇਢ ਵਜੇ ਉਸ ਨੇ ਆਪਣੇ ਨਾਲ ਲਿਆਂਦੀ ਪਿਸਤੌਲ ਨਾਲ ਆਪਣੀ ਪੁੜਪੁੜੀ ਵਿੱਚ ਗੋਲੀ ਮਾਰ ਕੇ ਖ਼ੁਦਕੁਸ਼ੀ ਕਰ ਲਈ। ਉਸ ਵੱਲੋਂ ਪਿਸਤੌਲ ਕੱਢਣ ’ਤੇ ਉਸ ਦਾ ਸਾਥੀ ਮੌਕੇ ਤੋਂ ਫ਼ਰਾਰ ਹੋ ਗਿਆ ਜਦਕਿ ਫਲੈਟ ਮਾਲਕ ਵੱਲੋਂ ਉਸ ਨੂੰ ਕਾਫੀ ਰੋਕਣ ਦੀ ਕੋਸ਼ਿਸ਼ ਕੀਤੀ ਗਈ। ਫਲੈਟ ਮਾਲਕ ਪਵਨ ਕੁਮਾਰ ਉਰਫ਼ ਰਵੀ ਨੇ ਦੱਸਿਆ ਕਿ ਮ੍ਰਿਤਕ ਢਾਈ ਸਾਲ ਪਹਿਲਾਂ ਇਸੇ ਸੁਸਾਇਟੀ ਵਿੱਚ ਆਪਣੀ ਇਕ ਮਹਿਲਾ ਦੋਸਤ ਨਾਲ ਲਿਵਇਨ ਰਿਲੇਸ਼ਨ ਵਿੱਚ ਰਹਿੰਦਾ ਸੀ। ਢਾਈ ਸਾਲ ਪਹਿਲਾਂ ਉਸ ਦੀ ਮਹਿਲਾ ਦੋਸਤ ਨੇ ਖ਼ੁਦਕੁਸ਼ੀ ਕਰ ਲਈ ਸੀ ਤੇ ਉਹ ਸ਼ਾਹਬਾਦ ਚਲਾ ਗਿਆ ਸੀ। ਰਵੀ ਨੇ ਦੱਸਿਆ ਕਿ ਉਸ ਨੇ ਹੀ ਮ੍ਰਿਤਕ ਨੂੰ ਸੁਸਾਇਟੀ ਵਿੱਚ ਫਲੈਟ ਕਿਰਾਏ ’ਤੇ ਦਿਵਾਇਆ ਸੀ ਤਦ ਤੋਂ ਉਹ ਉਨ੍ਹਾਂ ਨੂੰ ਜਾਣਦਾ ਸੀ। ਮ੍ਰਿਤਕ ਆਪਣੇ ਪਿੱਛੇ ਪਤਨੀ ਅਤੇ ਤਿੰਨ ਬੱਚੇ ਛੱਡ ਗਿਆ ਹੈ।
ਥਾਣਾ ਮੁਖੀ ਇੰਸਪੈਕਟਰ ਸਿਮਰਨਜੀਤ ਸਿੰਘ ਸ਼ੇਰਗਿੱਲ ਨੇ ਦੱਸਿਆ ਕਿ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਉਨ੍ਹਾਂ ਨੇ ਕਿਹਾ ਕਿ ਮੌਕੇ ’ਤੇ ਪਹੁੰਚੇ ਮ੍ਰਿਤਕ ਦੇ ਭਰਾ ਅਤੇ ਪਿਓ ਨੇ ਦੱਸਿਆ ਕਿ ਉਹ ਘਰ ਤੋਂ ਆਪਣੇ ਜੀਜਾ ਦੇ ਫੁੱਲਾਂ ਦੀ ਰਸਮ ’ਤੇ ਗਿਆ ਸੀ ਜਿਨ੍ਹਾਂ ਦੀ ਲੰਘੇ ਦਿਨੀਂ ਮੌਤ ਹੋ ਗਈ ਸੀ। ਮ੍ਰਿਤਕ ਦੇ ਬੈਗ ਵਿੱਚੋਂ ਉਸ ਦਾ ਅਤੇ ਉਸਦੇ ਨਾਲ ਆਏ ਵਿਅਕਤੀ ਦਾ ਪਾਸਪੋਰਟ ਅਤੇ ਕੁਝ ਦਸਤਾਵੇਜ ਬਰਾਮਦ ਹੋਏ ਹਨ।

Advertisement

Advertisement