For the best experience, open
https://m.punjabitribuneonline.com
on your mobile browser.
Advertisement

ਸੀਆਰਪੀਐੱਫ ਜਵਾਨ ਵੱਲੋਂ ਖ਼ੁਦਕੁਸ਼ੀ

11:38 AM Aug 31, 2024 IST
ਸੀਆਰਪੀਐੱਫ ਜਵਾਨ ਵੱਲੋਂ ਖ਼ੁਦਕੁਸ਼ੀ
Advertisement

ਜ਼ੀਰਕਪੁਰ (ਨਿੱਜੀ ਪੱਤਰ ਪ੍ਰੇਰਕ): ਚੰਡੀਗੜ੍ਹ ਨੇੜੇ ਬਹਿਲਾਣਾ ਸੀਆਰਪੀਐੱਫ ਕੈਂਪ ’ਚ ਤਾਇਨਾਤ ਦੇ ਇੱਕ ਸਿਪਾਹੀ ਨੇ ਬਲਟਾਣਾ ਖੇਤਰ ਦੇ ਵਧਾਵਾ ਨਗਰ ਵਿੱਚ ਆਪਣੇ ਸਾਢੂ ਦੇ ਘਰ ’ਚ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ। ਮ੍ਰਿਤਕ ਦੀ ਪਛਾਣ ਗੁਲਾਬ ਸਿੰਘ ਵਜੋਂ ਹੋਈ ਹੈ। ਬਲਟਾਣਾ ਪੁਲੀਸ ਮੁਤਾਬਕ ਗੁਲਾਬ ਸਿੰਘ ਸ਼ਰਾਬ ਪੀਣ ਦਾ ਆਦੀ ਸੀ ਤੇ ਮਾਨਸਿਕ ਤੌਰ ’ਤੇ ਵੀ ਪ੍ਰੇਸ਼ਾਨ ਰਹਿੰਦਾ ਸੀ। ਉਸ ਨੇ ਬੀਤੇ ਦਿਨੀਂ ਆਪਣੇ ਬੱਚਿਆਂ ਨੂੰ ਮੱਧ ਪ੍ਰਦੇਸ਼ ਛੱਡਣ ਦੀ ਇੱਛਾ ਪ੍ਰਗਟਾਈ ਸੀ ਪਰ ਉਸ ਨੂੰ ਆਪਣੀ ਡਿਊਟੀ ਤੋਂ ਛੁੱਟੀ ਨਹੀਂ ਮਿਲ ਸਕੀ ਅਤੇ ਉਹ ਆਪਣੇ ਸਾਢੂ ਦੇ ਘਰ ਚਲਾ ਗਿਆ। ਇਥੋਂ ਉਸ ਦਾ ਸਾਢੂ ਉਸਦੀ ਪਤਨੀ ਅਤੇ ਬੱਚਿਆਂ ਨੂੰ ਛੱਡਣ ਲਈ ਮੱਧ ਪ੍ਰਦੇਸ਼ ਲਈ ਰਵਾਨਾ ਹੋ ਗਿਆ, ਜਿਸ ਮਗਰੋਂ ਗੁਲਾਬ ਸਿੰਘ ਨੇ ਆਪਣੀ ਜਾਨ ਲੈ ਲਈ। ਬਲਟਾਣਾ ਪੁਲੀਸ ਨੇ ਗੁਲਾਬ ਸਿੰਘ ਦੀ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਪੋਸਟਮਾਰਟਮ ਲਈ ਡੇਰਾਬੱਸੀ ਹਸਪਤਾਲ ਵਿੱਚ ਰਖਵਾ ਦਿੱਤੀ ਹੈ, ਤੇ ਵਾਰਸਾਂ ਦੇ ਆਉਣ ਉਪਰੰਤ ਬਣਦੀ ਅਗਲੇਰੀ ਕਾਰਵਾਈ ਕੀਤੀ ਜਾਵੇਗੀ।

Advertisement

Advertisement
Advertisement
Author Image

sukhwinder singh

View all posts

Advertisement