ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਦੋ ਮਹੀਨੇ ਪਹਿਲਾਂ ਵਿਆਹੀ ਮੁਟਿਆਰ ਵੱਲੋਂ ਖ਼ੁਦਕੁਸ਼ੀ

07:13 AM Jan 31, 2025 IST
featuredImage featuredImage
ਦੋ ਮਹੀਨੇ ਪਹਿਲਾਂ ਵਿਆਹੀ ਮੁਟਿਆਰ ਵੱਲੋਂ ਖ਼ੁਦਕੁਸ਼ੀ

ਐੱਨਪੀ ਧਵਨ
ਪਠਾਨਕੋਟ, 30 ਜਨਵਰੀ
ਥਾਣਾ ਤਾਰਾਗੜ੍ਹ ਦੇ ਪਿੰਡ ਨਾਜੋਵਾਲ ਵਿੱਚ ਦਾਜ ਦੇ ਲਾਲਚੀ ਪਰਿਵਾਰ ਤੋਂ ਕਥਿਤ ਤੌਰ ’ਤੇ ਪ੍ਰੇਸ਼ਾਨ ਹੋ ਕੇ ਨਵ-ਵਿਆਹੁਤਾ ਨੇ ਪੱਖੇ ਨਾਲ ਫਾਹਾ ਲਾ ਕੇ ਖ਼ੁਦਕੁਸ਼ੀ ਕਰ ਲਈ। ਇਸ ’ਤੇ ਤਾਰਾਗੜ੍ਹ ਦੀ ਪੁਲੀਸ ਨੇ ਪਤੀ, ਸੱਸ ਤੇ ਸਹੁਰੇ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ। ਇਸ ਸਬੰਧੀ ਮੁਲਜ਼ਮ ਸਹੁਰੇ ਨੂੰ ਕਾਬੂ ਕਰ ਲਿਆ ਗਿਆ ਹੈ ਅਤੇ ਪਤੀ ਤੇ ਸੱਸ ਫਿਲਹਾਲ ਫ਼ਰਾਰ ਹਨ। ਮੁਲਜ਼ਮਾਂ ਦੀ ਪਛਾਣ ਪਤੀ ਵਰਿੰਦਰ ਸਿੰਘ, ਸਹੁਰਾ ਨਰਿੰਦਰ ਸਿੰਘ ਤੇ ਸੱਸ ਸੋਨਮ ਕੁਮਾਰੀ ਵਜੋਂ ਹੋਈ ਹੈ। ਮ੍ਰਿਤਕਾ ਦੇ ਭਰਾ ਗੁਲਸ਼ਨ ਸਿੰਘ ਨੇ ਪੁਲੀਸ ਕੋਲ ਬਿਆਨ ਦਰਜ ਕਰਵਾਏ ਕਿ ਉਸ ਦੀ ਭੈਣ ਨੇਹਾ ਚਾੜਕ ਦਾ ਵਿਆਹ ਵਰਿੰਦਰ ਸਿੰਘ ਨਾਲ 2 ਮਹੀਨੇ ਪਹਿਲਾਂ 22 ਨਵੰਬਰ ਹੋਇਆ ਸੀ। ਉਸ ਦਾ ਜੀਜਾ ਵਰਿੰਦਰ ਸਿੰਘ ਠਾਕੁਰ ਕੈਨੇਡਾ ਪੜ੍ਹਾਈ ਲਈ ਗਿਆ ਸੀ, ਹੁਣ ਕਰੀਬ 3 ਮਹੀਨੇ ਤੋਂ ਆਇਆ ਹੋਇਆ ਸੀ। ਸ਼ਿਕਾਇਤਕਰਤਾ ਮੁਤਾਬਿਕ ਉਸ ਦੀ ਭੈਣ ਨੇ ਦੱਸਿਆ ਸੀ ਕਿ ਪਤੀ ਵਰਿੰਦਰ ਸਿੰਘ ਉਸ ਦੇ ਪੇਕਿਆਂ ਨੂੰ ਵਿਆਹ ਮੌਕੇ ਘੱਟ ਸੋਨਾ ਪਾਉਣ ਲਈ ਮਿਹਣੇ ਮਾਰਦਾ ਹੈ ਅਤੇ ਉਸ ਦੀ ਕੁੱਟਮਾਰ ਕਰਦਾ ਹੈ। ਉਸ ਦਾ ਸਹੁਰਾ ਨਰਿੰਦਰ ਸਿੰਘ ਤੇ ਸੱਸ ਸੋਨਮ ਕੁਮਾਰੀ ਵੀ ਇਸ ਗੱਲੋਂ ਪ੍ਰੇਸ਼ਾਨ ਕਰਦੇ ਹਨ। ਲੰਘੀ ਸ਼ਾਮ ਸੋਨਮ ਕੁਮਾਰੀ ਦਾ ਫੋਨ ਆਇਆ ਜਿਸ ਨੇ ਦੱਸਿਆ,‘ਤੁਹਾਡੀ ਲੜਕੀ ਨੇਹਾ ਚਾੜਕ ਨੇ ਫਾਹਾ ਲੈ ਲਿਆ ਹੈ ਤੇ ਉਸ ਦੀ ਮੌਤ ਹੋ ਗਈ ਹੈ।’ ਜਾਂਚ ਅਧਿਕਾਰੀ ਏਐੱਸਆਈ ਸੁਖਦੇਵ ਰਾਜ ਨੇ ਦੱਸਿਆ ਕਿ ਤਿੰਨੋਂ ਮੁਲਜ਼ਮਾਂ ਖ਼ਿਲਾਫ ਲਿਆ ਗਿਆ ਹੈ ਅਤੇ ਸਹੁਰੇ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ।

Advertisement

Advertisement