ਮਾਸੀ ਦੇ ਮੁੰਡੇ ਤੋਂ ਪ੍ਰੇਸ਼ਾਨ ਹੋ ਕੇ ਨੌਜਵਾਨ ਵੱਲੋਂ ਖੁਦਕੁਸ਼ੀ
ਟ੍ਰਿਬਿਊਨ ਨਿਊਜ਼ ਸਰਵਿਸ
ਲੁਧਿਆਣਾ, 29 ਜੁਲਾਈ
ਢੰਡਾਰੀ ਕਲਾਂ ਇਲਾਕੇ ’ਚ ਰਹਿਣ ਵਾਲੇ ਨੌਜਵਾਨ ਨੇ ਆਪਣੇ ਮਾਸੀ ਦੇ ਲੜਕੇ ਤੇ ਉਸ ਦੀ ਪਤਨੀ ਤੋਂ ਪ੍ਰੇਸ਼ਾਨ ਹੋ ਕੇ ਆਪਣੇ ਘਰ ’ਚ ਹੀ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ ਹੈ। ਘਟਨਾ ਦਾ ਪਤਾ ਉਸ ਸਮੇਂ ਲੱਗਿਆ, ਜਦੋਂ ਮ੍ਰਿਤਕ ਵਿਨੀਤ ਦਾ ਪਰਿਵਾਰ ਉਸ ਦੀ ਦਾਦੀ ਦੇ ਸਸਕਾਰ ਤੋਂ ਪਰਤਿਆ। ਸੂਚਨਾ ਮਿਲਣ ਤੋਂ ਬਾਅਦ ਚੌਕੀ ਕੰਗਣਵਾਲ ਦੀ ਪੁਲੀਸ ਮੌਕੇ ’ਤੇ ਪੁੱਜ ਗਈ। ਪੁਲੀਸ ਨੇ ਜਾਂਚ ਤੋਂ ਬਾਅਦ ਵਿਨੀਤ ਦੀ ਲਾਸ਼ ਕਬਜ਼ੇ ’ਚ ਲੈ ਕੇ ਪੋਸਟਮਾਰਟਮ ਲਈ ਸਿਵਲ ਹਸਪਤਾਲ ਭੇਜ ਦਿੱਤੀ ਹੈ। ਪੁਲੀਸ ਨੇ ਵਿਨੀਤ ਦੇ ਰਿਸ਼ਤੇਦਾਰਾਂ ਖਿਲਾਫ਼ ਕੇਸ ਦਰਜ ਕਰ ਲਿਆ ਹੈ। ਵਿਨੀਤ ਆਟੋ ਚਾਲਕ ਸੀ ਤੇ ਉਸ ਦੇ ਆਪਣੀ ਰਿਸ਼ਤੇਦਾਰੀ ’ਚ ਇੱਕ ਲੜਕੀ ਨਾਲ ਪ੍ਰੇਮ ਸਬੰਧ ਸਨ। ਕੁਝ ਸਮੇਂ ਬਾਅਦ ਉਕਤ ਲੜਕੀ ਦੇ ਉਸ ਦੇ ਮਾਸੀ ਦੇ ਲੜਕੇ ਨਾਲ ਗੱਲਬਾਤ ਸ਼ੁਰੂ ਹੋ ਗਈ। ਇਸ ਮਗਰੋਂ ਦੋਵਾਂ ਨੇ ਵਿਆਹ ਕਰਵਾ ਲਿਆ। ਇਸ ਕਾਰਨ ਕੁਝ ਦਿਨ ਪਹਿਲਾਂ ਵਿਨੀਤ ਦੀ ਆਪਣੀ ਮਾਸੀ ਦੇ ਲੜਕੇ ਨਾਲ ਬਹਿਸ ਵੀ ਹੋਈ ਸੀ। ਮਾਮਲਾ ਥਾਣੇ ਤੱਕ ਪੁੱਜ ਗਿਆ ਸੀ। ਦੁਖੀ ਹੋ ਕੇ ਵਿਨੀਤ ਨੇ ਖੁਦਕੁਸ਼ੀ ਕਰ ਲਈ।