ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਸਹੁਰੇ ਪਰਿਵਾਰ ਤੋਂ ਪ੍ਰੇਸ਼ਾਨ ਔਰਤ ਵੱਲੋਂ ਖੁਦਕੁਸ਼ੀ

07:00 AM Jun 13, 2024 IST
ਰੁਪਿੰਦਰ ਕੌਰ

ਸੁਭਾਸ਼ ਚੰਦਰ
ਸਮਾਣਾ, 12 ਜੂਨ
ਇੱਥੇ ਦਾਜ ਲਈ ਕੁੱਟਮਾਰ ਤੋਂ ਪ੍ਰੇਸ਼ਾਨ ਇਕ ਵਿਆਹੁਤਾ ਨੇ ਨਹਿਰ ਵਿੱਚ ਛਾਲ ਮਾਰ ਕੇ ਖੁਦਕੁਸ਼ੀ ਕਰ ਲਈ ਹੈ। ਇਸ ਸਬੰਧੀ ਸਿਟੀ ਪੁਲੀਸ ਨੇ ਮ੍ਰਿਤਕਾ ਦੇ ਪਤੀ ਅਤੇ ਸੱਸ ਖਿਲਾਫ ਮਾਮਲਾ ਦਰਜ ਕੀਤਾ ਹੈ। ਮੁਲਜ਼ਮਾਂ ਵਿੱਚ ਮ੍ਰਿਤਕਾ ਦਾ ਪਤੀ ਧਰਮਿੰਦਰ ਸਿੰਘ ਅਤੇ ਸੱਸ ਸੁਖਵਿੰਦਰ ਕੌਰ ਵਾਸੀ ਨੇੜੇ ਬੱਸ ਅੱਡਾ ਸਮਾਣਾ ਸ਼ਾਮਲ ਹਨ। ਪੁਲੀਸ ਅਨੁਸਾਰ ਲੜਕੀ ਦੀ ਲਾਸ਼ ਬਰਾਮਦ ਕਰ ਲਈ ਹੈ। ਮਾਮਲੇ ਦੇ ਜਾਂਚ ਅਧਿਕਾਰੀ ਸਿਟੀ ਪੁਲੀਸ ਦੇ ਏ.ਐੱਸ.ਆਈ. ਭਗਵੰਤ ਸਿੰਘ ਨੇ ਦੱਸਿਆ ਕਿ ਮ੍ਰਿਤਕਾ ਰੁਪਿੰਦਰ ਕੌਰ (23) ਦੇ ਪਿਤਾ ਹਰਬੰਸ ਸਿੰਘ ਵਾਸੀ ਰਸੂਲਪੁਰ ਪਟਿਆਲਾ ਵੱਲੋਂ ਦਰਜ ਕਰਵਾਈ ਸ਼ਿਕਾਇਤ ਅਨੁਸਾਰ ਕਰੀਬ ਇਕ ਸਾਲ ਪਹਿਲਾਂ ਰੁਪਿੰਦਰ ਕੌਰ ਦੇ ਵਿਆਹ ਉਪਰੰਤ ਉਸ ਦਾ ਪਤੀ ਧਰਮਿੰਦਰ ਸਿੰਘ ਅਤੇ ਸੱਸ ਸੁਖਵਿੰਦਰ ਕੌਰ ਉਸ ਦੀ ਦਾਜ ਲਈ ਕੁੱਟਮਾਰ ਕਰਦੇ ਸਨ। ਇਸੇ ਮੰਗ ਨੂੰ ਲੈ ਕੇ ਤਿੰਨ ਮਹੀਨੇ ਪਹਿਲਾਂ ਉਸ ਨੂੰ ਘਰ ਤੋਂ ਕੱਢਣ ਕਾਰਨ ਰੁਪਿੰਦਰ ਕੌਰ ਪੇਕੇ ਆ ਕੇ ਰਹਿਣ ਲੱਗ ਪਈ ਸੀ ਪਰ ਪੰਚਾਇਤੀ ਰਾਜ਼ੀਨਾਮਾ ਕਰਕੇ ਉਹ ਉਸ ਨੂੰ ਘਰ ਲੈ ਗਏ ਅਤੇ ਕੁਝ ਦਿਨ ਬਾਅਦ ਬੁਲੇਟ ਮੋਟਰਸਾਈਕਲ ਕੁੱਟਮਾਰ ਸ਼ੁਰੂ ਕਰ ਦਿੱਤੀ। ਇਸ ਤੋਂ ਦੁਖੀ ਹੋ ਕੇ 7 ਜੂਨ ਨੂੰ ਉਹ ਘਰ ਤੋਂ ਚਲੀ ਗਈ ਸੀ ਤੇ ਕੱਲ੍ਹ ਦੁਪਹਿਰ ਬਾਅਦ ਉਸ ਦੀ ਲਾਸ਼ ਪਿੰਡ ਸ਼ੁਤਰਾਣਾ ਤੋਂ ਲੰਘਦੀ ਭਾਖੜਾ ਨਹਿਰ ਦੇ ਪੁਲ ਨੇੜਿਓਂ ਬਰਾਮਦ ਹੋਈ। ਇਸ ਦੌਰਾਨ ਮ੍ਰਿਤਕਾ ਦੇ ਪਰਿਵਾਰਕ ਮੈਂਬਰਾਂ ਨੇ ਸੱਸ ਦੀ ਗ੍ਰਿਫ਼ਤਾਰੀ ਲਈ ਨਹਿਰ ਦੇ ਪੁਲ ’ਤੇ ਧਰਨਾ ਵੀ ਲਗਾਇਆ ਗਿਆ। ਜਾਂਚ ਅਧਿਕਾਰੀ ਨੇ ਦੱਸਿਆ ਕਿ ਮ੍ਰਿਤਕਾ ਦੇ ਪਤੀ ਨੂੰ ਹਿਰਾਸਤ ਵਿੱਚ ਲੈ ਲਿਆ ਹੈ ਤੇ ਸੱਸ ਦੀ ਭਾਲ ਜਾਰੀ ਹੈ।

Advertisement

Advertisement
Advertisement