For the best experience, open
https://m.punjabitribuneonline.com
on your mobile browser.
Advertisement

ਪਤੀ ਦੇ ਨਾਜਾਇਜ਼ ਸਬੰਧਾਂ ਤੋਂ ਪ੍ਰੇਸ਼ਾਨ ਔਰਤ ਵੱਲੋਂ ਖ਼ੁਦਕੁਸ਼ੀ

08:10 AM Apr 25, 2024 IST
ਪਤੀ ਦੇ ਨਾਜਾਇਜ਼ ਸਬੰਧਾਂ ਤੋਂ ਪ੍ਰੇਸ਼ਾਨ ਔਰਤ ਵੱਲੋਂ ਖ਼ੁਦਕੁਸ਼ੀ
Advertisement

ਨਿੱਜੀ ਪੱਤਰ ਪ੍ਰੇਰਕ/ਟਨਸ
ਲੁਧਿਆਣਾ, 24 ਅਪਰੈਲ
ਥਾਣਾ ਦੁੱਗਰੀ ਦੇ ਇਲਾਕੇ ਬਾਬਾ ਦੀਪ ਸਿੰਘ ਨਗਰ ਵਿੱਚ ਇੱਕ ਵਿਆਹੁਤਾ ਨੇ ਆਪਣੇ ਪਤੀ ਦੇ ਨਾਜਾਇਜ਼ ਸਬੰਧਾਂ ਤੋਂ ਪ੍ਰੇਸ਼ਾਨ ਹੋ ਕੇ ਖੁਦਕੁਸ਼ੀ ਕਰ ਲਈ ਹੈ। ਇਸ ਸਬੰਧੀ ਅਜੀਤ ਨਗਰ ਜੇਲ੍ਹ ਰੋਡ ਫਰੀਦਕੋਟ ਵਾਸੀ ਸ਼ਾਮ ਸਿੰਘ ਨੇ ਦੱਸਿਆ ਕਿ ਉਸ ਦੀ ਲੜਕੀ ਦਲਬੀਰ ਕੌਰ ਦਾ ਵਿਆਹ ਨਵਤੇਜ ਸਿੰਘ ਉਰਫ਼ ਗੋਲਡੀ ਨਾਲ ਹੋਇਆ ਸੀ, ਜੋ ਪ੍ਰਾਪਰਟੀ ਡੀਲਰ ਦਾ ਕੰਮ ਕਰਦਾ ਹੈ। ਉਸ ਦੇ ਦਫ਼ਤਰ ਵਿੱਚ ਇਕ ਔਰਤ ਕੰਮ ਕਰਦੀ ਹੈ, ਜਿਸ ਨਾਲ ਨਵਤੇਜ ਸਿੰਘ ਦੇ ਨਾਜਾਇਜ਼ ਸਬੰਧ ਹਨ। ਇਸ ਦੌਰਾਨ ਉਸ ਦੇ ਦੋਹਤੇ ਦਾ ਫੋਨ ਆਇਆ ਕਿ ਉਸ ਦੀ ਮੰਮੀ ਨੂੰ ਕੁੱਝ ਹੋ ਗਿਆ ਹੈ। ਇਸ ਮਗਰੋਂ ਉਸ ਦਾ ਲੜਕਾ ਹਰਸਿਮਰਤ ਸਿੰਘ ਜਦੋਂ ਡੀਐੱਮਸੀ ਹਸਪਤਾਲ ਪੁੱਜਾ ਤਾਂ ਹਸਪਤਾਲ ਤੋਂ ਪਤਾ ਲੱਗਾ ਕਿ ਦਲਬੀਰ ਕੌਰ ਦੀ ਰਾਤ ਹੀ ਮੌਤ ਹੋ ਗਈ ਸੀ। ਉਨ੍ਹਾਂ ਦੱਸਿਆ ਕਿ ਲੜਕੀ ਦੀ ਮੌਤ ਉਸ ਦੇ ਪਤੀ ਨਵਤੇਜ ਸਿੰਘ ਦੇ ਚਰਨਜੀਤ ਕੌਰ ਨਾਲ ਨਾਜਾਇਜ਼ ਸਬੰਧਾਂ ਤੋਂ ਰੋਕਣ ’ਤੇ ਨਵਤੇਜ ਸਿੰਘ ਅਤੇ ਸੱਸ ਪਰਮਜੀਤ ਕੌਰ ਵੱਲੋਂ ਕੁੱਟਮਾਰ ਕਰਨ ਕਰਕੇ ਹੋਈ ਹੈ। ਉਸ ਨੇ ਦੁਖੀ ਹੋ ਕੇ ਕੋਈ ਜ਼ਹਿਰੀਲਾ ਪਦਾਰਥ ਖਾ ਕੇ ਆਪਣੀ ਜੀਵਨ ਲੀਲਾ ਖਤਮ ਕਰ ਲਈ। ਇਸ ਮ੍ਰਿਤਕ ਦੇ ਪਿਤਾ ਨੇ ਉਸ ਦੀ ਬੇਟੀ ਨੂੰ ਇਨਸਾਫ਼ ਦੇਣ ਦੀ ਮੰਗ ਕੀਤੀ ਹੈ। ਥਾਣੇਦਾਰ ਜਗਤਾਰ ਸਿੰਘ ਨੇ ਦੱਸਿਆ ਕਿ ਪੁਲੀਸ ਵੱਲੋਂ ਨਵਤੇਜ ਸਿੰਘ ਉਰਫ਼ ਗੋਲਡੀ, ਪਰਮਜੀਤ ਕੌਰ ਵਾਸੀ ਬਾਬਾ ਦੀਪ ਸਿੰਘ ਨਗਰ ਅਤੇ ਚਰਨਜੀਤ ਕੌਰ ਖ਼ਿਲਾਫ਼ ਕੇਸ ਦਰਜ ਕਰਕੇ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ। ਜਗਤਾਰ ਸਿੰਘ ਨੇ ਦੱਸਿਆ ਕਿ ਮੁਲਜ਼ਮ ਹਾਲੇ ਪੁਲੀਸ ਗ੍ਰਿਫ਼ਤ ’ਚੋਂ ਬਾਹਰ ਹੈ। ਉਨ੍ਹਾਂ ਦੀ ਭਾਲ ’ਚ ਛਾਪੇਮਾਰੀ ਕੀਤੀ ਜਾ ਰਹੀ ਹੈ।

Advertisement

Advertisement
Author Image

sukhwinder singh

View all posts

Advertisement
Advertisement
×