ਗੈਸ ਏਜੰਸੀ ਦੇ ਕਰਿੰਦੇ ਵੱਲੋਂ ਖ਼ੁਦਕੁਸ਼ੀ
06:44 AM Aug 02, 2024 IST
Advertisement
ਪੱਤਰ ਪ੍ਰੇਰਕ
ਤਰਨ ਤਾਰਨ, 1 ਅਗਸਤ
ਕਸਬਾ ਝਬਾਲ ਦੇ ਅੱਡੇ ’ਤੇ ਸਥਿਤ ਹਰਭਾਲ ਗੈਸ ਏਜੰਸੀ ਦੇ ਇੱਕ ਕਰਿੰਦੇ ਨੇ ਅੱਜ ਗੈਸ ਏਜੰਸੀ ਦੇ ਗੁਦਾਮ ਵਿੱਚ ਫਾਹਾ ਲੈ ਕੇ ਖ਼ੁਦਕੁਸ਼ੀ ਕਰ ਲਈ| ਮ੍ਰਿਤਕ ਦੀ ਸ਼ਨਾਖਤ ਸੁਖਦੇਵ ਸਿੰਘ (35) ਵਾਸੀ ਝਬਾਲ ਵਜੋਂ ਹੋਈ ਹੈ| ਇਹ ਵਿਅਕਤੀ ਗੈਸ ਏਜੰਸੀ ’ਚ ਬੀਤੇ 20 ਕਰੀਬ ਸਾਲਾਂ ਤੋਂ ਕੰਮ ਕਰ ਰਿਹਾ ਸੀ| ਮ੍ਰਿਤਕ ਦੇ ਭਰਾ ਲਵਪ੍ਰੀਤ ਸਿੰਘ ਨੇ ਪੁਲੀਸ ਨੂੰ ਦੱਸਿਆ ਕਿ ਉਸ ਦੇ ਭਰਾ ਸੁਖਦੇਵ ਸਿੰਘ ’ਤੇ ਗੈਸ ਏਜੰਸੀ ਦੀ ਮਾਲਕ ਦਵਿੰਦਰ ਕੌਰ, ਉਸ ਦਾ ਇੱਕ ਕਰੀਬੀ ਰਿਸ਼ਤੇਦਾਰ ਏਐੱਸਆਈ ਮਨਜੀਤ ਸਿੰਘ ਤੇ ਏਜੰਸੀ ਦੇ ਦੋ ਕਰਮਚਾਰੀ ਰੇਸ਼ਮ ਸਿੰਘ ਅਤੇ ਹਰਮਨ ਸਿੰਘ ਕੁਝ ਚਿਰ ਤੋਂ ਚੋਰੀ ਦਾ ਦੋਸ਼ ਲਾ ਕੇ ਪ੍ਰੇਸ਼ਾਨ ਕਰ ਰਹੇ ਸਨ| ਉਸ ਨੇ ਦੱਸਿਆ ਕਿ ਪ੍ਰੇਸ਼ਾਨੀ ਦੀ ਹਾਲਤ ਵਿੱਚ ਉਸ ਦੇ ਭਰਾ ਨੇ ਗੈਸ ਏਜੰਸੀ ਦੇ ਗੁਦਾਮ ਵਿੱਚ ਜਾ ਕੇ ਫਾਹਾ ਲੈ ਲਿਆ| ਡੀਐੱਸਪੀ ਤਰਸੇਮ ਮਸੀਹ ਨੇ ਮੌਕੇ ’ਤੇ ਵਾਰਦਾਤ ਦੀ ਜਾਣਕਾਰੀ ਇਕੱਤਰ ਕੀਤੀ ਅਤੇ ਦੱਸਿਆ ਕਿ ਚਾਰ ਮੁਲਜ਼ਮਾਂ ਖਿਲਾਫ਼ ਬੀ ਐੱਨ ਐੱਸ ਦੀ ਦਫ਼ਾ 108 ਅਧੀਨ ਕੇਸ ਦਰਜ ਕਰ ਲਿਆ ਗਿਆ ਹੈ|
Advertisement
Advertisement
Advertisement