For the best experience, open
https://m.punjabitribuneonline.com
on your mobile browser.
Advertisement

ਭਰਾ-ਭਰਜਾਈ ਸਮੇਤ ਪੰਜ ਜਣਿਆਂ ਦੀ ਹੱਤਿਆ ਮਗਰੋਂ ਖ਼ੁਦਕੁਸ਼ੀ

09:58 PM Jun 29, 2023 IST
ਭਰਾ ਭਰਜਾਈ ਸਮੇਤ ਪੰਜ ਜਣਿਆਂ ਦੀ ਹੱਤਿਆ ਮਗਰੋਂ ਖ਼ੁਦਕੁਸ਼ੀ
Advertisement

ਮੈਨਪੁਰੀ: ਉੱਤਰ ਪ੍ਰਦੇਸ਼ ਦੇ ਮੈਨਪੁਰੀ ਜ਼ਿਲ੍ਹੇ ਦੇ ਇੱਕ ਪਿੰਡ ਵਿੱਚ ਇੱਕ ਨੌਜਵਾਨ ਨੇ ਭਰਾ-ਭਰਜਾਈ, ਪਰਿਵਾਰ ਦੇ ਦੋ ਹੋਰ ਜੀਆਂ ਅਤੇ ਇੱਕ ਦੋਸਤ ਦੀ ਹੱਤਿਆ ਕਰਨ ਮਗਰੋਂ ਖ਼ੁਦ ਨੂੰ ਗੋਲੀ ਮਾਰ ਕੇ ਖੁਦਕੁਸ਼ੀ ਕਰ ਲਈ। ਮੈਨਪੁਰੀ ਦੇ ਐੱਸਪੀ ਵਿਨੋਦ ਕੁਮਾਰ ਨੇ ਕਿਹਾ ਕਿ ਮੁਲਜ਼ਮ ਸ਼ਿਵ ਵੀਰ ਯਾਦਵ (28) ਨੇ ਖੁਦ ਨੂੰ ਗੋਲੀ ਮਾਰਨ ਤੋਂ ਪਹਿਲਾਂ ਆਪਣੀ ਪਤਨੀ ਅਤੇ ਇੱਕ ਰਿਸ਼ਤੇਦਾਰ ਨੂੰ ਵੀ ਗੋਲੀ ਮਾਰ ਕੇ ਜ਼ਖਮੀ ਕਰ ਦਿੱਤਾ। ਉਨ੍ਹਾਂ ਦੱਸਿਆ ਕਿ ਮ੍ਰਿਤਕਾਂ ਦੀ ਪਛਾਣ ਨਵੇਂ ਵਿਆਹੇ ਜੋੜੇ ਸੋਨੂੰ ਯਾਦਵ ਅਤੇ ਸੋਨੀ (20), ਸੋਨੂੰ ਦੇ ਭਰਾ ਭੂਲਨ ਯਾਦਵ, ਸਾਲੇ ਸੌਰਭ ਅਤੇ ਦੋਸਤ ਦੀਪਕ (20) ਵਜੋਂ ਹੋਈ। ਸੋਨੂੰ ਅਤੇ ਸੋਨੀ ਦਾ ਇੱਕ ਦਿਨ ਪਹਿਲਾਂ ਹੀ ਵਿਆਹ ਹੋਇਆ ਸੀ। ਉਨ੍ਹਾਂ ਦੱਸਿਆ ਕਿ ਹਮਲੇ ਪਿੱਛੇ ਦੀ ਵਜ੍ਹਾ ਅਜੇ ਸਪੱਸ਼ਟ ਨਹੀਂ ਹੈ ਅਤੇ ਮਾਮਲੇ ਦੀ ਜਾਂਚ ਪੜਤਾਲ ਕੀਤੀ ਜਾ ਰਹੀ ਹੈ। -ਪੀਟੀਆਈ

Advertisement

Advertisement
Tags :
Advertisement
Advertisement
×