ਪਰਿਵਾਰ ਦੇ ਅੱਠ ਜੀਆਂ ਦਾ ਕੁਹਾੜੀ ਨਾਲ ਕਤਲ ਕਰਨ ਮਗਰੋਂ ਖ਼ੁਦਕੁਸ਼ੀ
06:43 AM May 30, 2024 IST
Advertisement
ਛਿੰਦਵਾੜਾ (ਮੱਧ ਪ੍ਰਦੇਸ਼), 29 ਮਈ
ਮੱਧ ਪ੍ਰਦੇਸ਼ ਦੇ ਛਿੰਦਵਾੜਾ ਜ਼ਿਲ੍ਹੇ ਵਿੱਚ ਇੱਕ ‘ਮਾਨਸਿਕ ਤੌਰ ’ਤੇ ਪ੍ਰੇਸ਼ਾਨ’ ਵਿਅਕਤੀ ਨੇ ਕਥਿਤ ਤੌਰ ’ਤੇ ਅੱਜ ਤੜਕੇ ਆਪਣੇ ਪਰਿਵਾਰ ਦੇ ਅੱਠ ਮੈਂਬਰਾਂ ਦਾ ਕੁਹਾੜੀ ਨਾਲ ਕਤਲ ਕਰ ਦਿੱਤਾ ਅਤੇ ਬਾਅਦ ਵਿੱਚ ਫਾਹਾ ਲੈ ਕੇ ਖ਼ੁਦਕੁਸ਼ੀ ਕਰ ਲਈ। ਪੁਲੀਸ ਨੇ ਦੱਸਿਆ ਕਿ ਇਹ ਘਟਨਾ ਬੋਦਲ ਕਛਾਰ ਪਿੰਡ ਵਿੱਚ ਅੱਜ ਤੜਕੇ ਢਾਈ ਵਜੇ ਵਾਪਰੀ। ਘਟਨਾ ਦਾ ਕਾਰਨ ਸਪੱਸ਼ਟ ਨਹੀਂ ਹੋਇਆ। ਐੱਸਪੀ ਮਨੀਸ਼ ਖੱਤਰੀ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਵਿਅਕਤੀ ਦੀ ਪਛਾਣ ਦਿਨੇਸ਼ ਸਰੀਯਾਮ (26) ਵਜੋਂ ਹੋਈ ਹੈ। -ਪੀਟੀਆਈ
Advertisement
Advertisement
Advertisement