For the best experience, open
https://m.punjabitribuneonline.com
on your mobile browser.
Advertisement

ਸੈਂਟਰ ਹੈੱਡ ਟੀਚਰ ਬਣੇ ਸੁਧੀਰ ਝਾਂਜੀ

07:56 AM Feb 29, 2024 IST
ਸੈਂਟਰ ਹੈੱਡ ਟੀਚਰ ਬਣੇ ਸੁਧੀਰ ਝਾਂਜੀ
ਸੈਂਟਰ ਹੈੱਡ ਟੀਚਰ ਸੁਧੀਰ ਝਾਂਜੀ ਦਾ ਸਵਾਗਤ ਕਰਦੇ ਹੋਏ ਅਧਿਆਪਕ ਆਗੂ। -ਫੋਟੋ: ਸ਼ੇਤਰਾ
Advertisement

ਜਗਰਾਉਂ: ਇੱਥੇ ਪ੍ਰਾਇਮਰੀ ਸਕੂਲ ਵਿੱਚ ਹੈੱਡ ਟੀਚਰ ਵਜੋਂ ਤਾਇਨਾਤ ਸੁਧੀਰ ਝਾਂਜੀ ਪਦਉੱਨਤ ਹੋ ਕੇ ਸੈਂਟਰ ਹੈੱਡ ਟੀਚਰ ਬਣ ਗਏ ਹਨ। ਉਹ ਪਹਿਲਾਂ ਬੇਸਿਕ ਸਕੂਲ ਵਿੱਚ ਹੈੱਡ ਟੀਚਰ ਸਨ ਜਦਕਿ ਤਰੱਕੀ ਮਗਰੋਂ ਉਨ੍ਹਾਂ ਸਰਕਾਰੀ ਪ੍ਰਾਇਮਰੀ ਸੈਂਟਰਲ (ਲੜਕੀਆਂ) ਸਮਾਰਟ ਸਕੂਲ ’ਚ ਹੈੱਡ ਟੀਚਰ ਦਾ ਅਹੁਦਾ ਸੰਭਾਲਿਆ ਹੈ। ਇਸ ਮੌਕੇ ਬਲਾਕ ਸਿੱਖਿਆ ਅਫ਼ਸਰ ਸੁਖਦੇਵ ਸਿੰਘ ਹਠੂਰ ਤੋਂ ਇਲਾਵਾ ਡੀਟੀਐੱਫ ਨਾਲ ਜੁੜੇ ਅਧਿਆਪਕ ਆਗੂ ਦਵਿੰਦਰ ਸਿੰਘ ਸਿੱਧੂ, ਕਰਮਜੀਤ ਪੋਨਾ ਤੇ ਤੁਲਸੀ ਦਾਸ ਆਦਿ ਮੌਜੂਦ ਸਨ। ਸਾਰਿਆਂ ਨੇ ਸੈਂਟਰ ਹੈੱਡ ਟੀਚਰ ਦਾ ਅਹੁਦਾ ਸੰਭਾਲਣ ਸਮੇਂ ਸੁਧੀਰ ਝਾਂਜੀ ਦਾ ਸਵਾਗਤ ਕੀਤਾ ਅਤੇ ਉਨ੍ਹਾਂ ਵੱਲੋਂ ਸਿੱਖਿਆ ਵਿਭਾਗ ’ਚ ਪਾਏ ਜਾ ਰਹੇ ਯੋਗਦਾਨ ਦੀ ਸ਼ਲਾਘਾ ਕਰਦਿਆਂ ਉਨ੍ਹਾਂ ਦਾ ਸਨਮਾਨ ਵੀ ਕੀਤਾ। -ਨਿੱਜੀ ਪੱਤਰ ਪ੍ਰੇਰਕ

Advertisement

Advertisement
Advertisement
Author Image

joginder kumar

View all posts

Advertisement