For the best experience, open
https://m.punjabitribuneonline.com
on your mobile browser.
Advertisement

ਭਾਰਤ ਵੱਲੋਂ ‘ਸਮਾਰਟ’ ਪ੍ਰਣਾਲੀ ਦੀ ਸਫਲ ਅਜ਼ਮਾਇਸ਼

07:22 AM May 02, 2024 IST
ਭਾਰਤ ਵੱਲੋਂ ‘ਸਮਾਰਟ’ ਪ੍ਰਣਾਲੀ ਦੀ ਸਫਲ ਅਜ਼ਮਾਇਸ਼
Advertisement

ਬਾਲਾਸੋਰ (ਉੜੀਸਾ), 1 ਮਈ
ਭਾਰਤ ਨੇ ਉੜੀਸਾ ਦੇ ਤੱਟੀ ਖੇਤਰ ਵਿੱਚ ਏਪੀਜੇ ਅਬਦੁਲ ਕਲਾਮ ਟਾਪੂ ਤੋਂ ਹਲਕੀ ਮਿਜ਼ਾਈਲ ਲਿਜਾਣ ਦੇ ਸਮਰੱਥ ਪਣਡੁੱਬੀ ਨੂੰ ਫੁੰਡਣ ਵਾਲੀ ਜੰਗੀ ਪ੍ਰਣਾਲੀ ‘ਸੁਪਰਸੋਨਿਕ ਮਿਜ਼ਾਈਲ-ਅਸਿਸਟਡ ਰਿਲੀਜ਼ ਆਫ ਤਾਰਪੀਡੋ’ (ਸਮਾਰਟ) ਦੀ ਸਫਲ ਅਜ਼ਮਾਇਸ਼ ਕੀਤੀ ਹੈ।
ਇੱਕ ਰੱਖਿਆ ਅਧਿਕਾਰੀ ਨੇ ਦੱਸਿਆ ਕਿ ਇਸ ਸਿਸਟਮ ਨੂੰ ਸਵੇਰੇ ਲਗਪਗ ਸਾਢੇ ਅੱਠ ਵਜੇ ਜ਼ਮੀਨੀ ਮੋਬਾਈਲ ਲਾਂਚਰ ਤੋਂ ਲਾਂਚ ਕੀਤਾ ਗਿਆ। ਰੱਖਿਆ ਅਧਿਕਾਰੀ ਨੇ ਦੱਸਿਆ ਕਿ ਇਸ ਦੌਰਾਨ ਨਤੀਜੇ ਉਤਸ਼ਾਹਜਨਕ ਰਹੇ ਹਨ।
ਉਨ੍ਹਾਂ ਕਿਹਾ ਕਿ ‘ਸਮਾਰਟ’ ਨਵੀਂ ਪੀੜ੍ਹੀ ਦੀ ਹਲਕੀ ਮਿਜ਼ਾਈਲ ਨੂੰ ਲਿਜਾਣ ਦੇ ਸਮਰੱਥ ਜੰਗੀ ਪ੍ਰਣਾਲੀ ਹੈ। ਇਸ ਨੂੰ ਰੱਖਿਆ ਖੋਜ ਤੇ ਵਿਕਾਸ ਸੰਗਠਨ (ਡੀਆਰਡੀਓ) ਵੱਲੋਂ ਭਾਰਤੀ ਜਲ ਸੈਨਾ ਦੀ ਪਣਡੁੱਬੀ ਨੂੰ ਫੁੰਡਣ ਦੀ ਸਮਰੱਥਾ ਨੂੰ ਹਲਕੇ ਤਾਰਪੀਡੋ ਦੀ ਰਵਾਇਤੀ ਸੀਮਾ ਤੋਂ ਜ਼ਿਆਦਾ ਵਧਾਉਣ ਲਈ ਡਿਜ਼ਾਈਨ ਤੇ ਵਿਕਸਤ ਕੀਤਾ ਗਿਆ ਹੈ। ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ‘ਸਮਾਰਟ’ ਦੀ ਸਫਲ ਅਜ਼ਮਾਇਸ਼ ਲਈ ਡੀਆਰਡੀਓ ਅਤੇ ਉਸ ਦੇ ਕਾਰੋਬਾਰੀ ਭਾਈਵਾਲਾਂ ਨੂੰ ਵਧਾਈ ਦਿੱਤੀ ਹੈ। ਉਨ੍ਹਾਂ ਕਿਹਾ, ‘‘ਪ੍ਰਣਾਲੀ ਦੇ ਵਿਕਾਸ ਨਾਲ ਸਾਡੀ ਜਲ ਸੈਨਾ ਦੀ ਤਾਕਤ ਹੋਰ ਵਧੇਗੀ। ਰੱਖਿਆ ਵਿਭਾਗ ਦੇ ਖੋਜ ਤੇ ਵਿਕਾਸ ਸਕੱਤਰ ਤੇ ਡੀਆਰਡੀਓ ਦੇ ਚੇਅਰਮੈਨ ਡਾ. ਸਮੀਰ ਵੀ ਕਾਮਤ ਨੇ ਪੂਰੀ ‘ਸਮਾਰਟ’ ਟੀਮ ਦੇ ਯਤਨਾਂ ਦੀ ਪ੍ਰਸ਼ੰਸਾ ਕੀਤੀ ਹੈ। -ਪੀਟੀਆਈ

Advertisement

Advertisement
Author Image

joginder kumar

View all posts

Advertisement
Advertisement
×