For the best experience, open
https://m.punjabitribuneonline.com
on your mobile browser.
Advertisement

ਕੈਂਸਰ ਪੀੜਤ ਮਰੀਜ਼ ਦਾ ਸਫਲ ਇਲਾਜ

06:32 AM Jun 03, 2024 IST
ਕੈਂਸਰ ਪੀੜਤ ਮਰੀਜ਼ ਦਾ ਸਫਲ ਇਲਾਜ
ਜਾਣਕਾਰੀ ਦਿੰਦੇ ਹੋਏ ਡਾ. ਧਰਮਿੰਦਰ ਅਗਰਵਾਲ।
Advertisement

ਐਸ.ਏ.ਐਸ.ਨਗਰ(ਮੁਹਾਲੀ): ਫੋਰਟਿਸ ਹਸਪਤਾਲ ਯੂਰੋ-ਓਨਕੋਲੋਜੀ ਅਤੇ ਰੋਬੋਟਿਕ ਸਰਜਨ ਕੰਸਲਟੈਂਟ ਡਾ. ਧਰਮਿੰਦਰ ਅਗਰਵਾਲ ਦੀ ਅਗਵਾਈ ਹੇਠ ਡਾਕਟਰਾਂ ਦੀ ਟੀਮ ਨੇ 56 ਸਾਲਾ ਰੋਗੀ ਦੇ ਟਰਾਂਸਪਲਾਂਟਡ ਗੁਰਦੇ ’ਤੇ ਵਿਕਸਿਤ ਹੋ ਰਹੇ ਪੇਚੀਦਾ ਕੈਂਸਰ ਦਾ ਰੋਬੋਟ-ਐਸਿਸਟਡ ਸਰਜਰੀ ਨਾਲ ਅਪਰੇਸ਼ਨ ਕੀਤਾ। ਇਸ ਲਈ ਵਿੰਚੀ ਰੋਬੋਟ-ਐਸਿਸਟਡ ਸਰਜੀਕਲ ਪ੍ਰਣਾਲੀ ਦੀ ਵਰਤੋਂ ਕੀਤੀ ਗਈ ਤਾਂ ਕਿ ਟਿਊਮਰ ਕੱਢਣ ਸਮੇਂ ਗੁਰਦੇ ਉੱਤੇ ਕੋਈ ਦੁਰਪ੍ਰਭਾਵ ਨਾ ਪਵੇ। ਸ਼ੂਗਰ ਅਤੇ ਹਾਈਪਰਟੈਨਸ਼ਨ ਵਰਗੀਆਂ ਪੁਰਾਣੀਆਂ ਬਿਮਾਰੀਆਂ ਕਾਰਨ ਮਰੀਜ਼ ਦੇ ਦੋਵੇਂ ਗੁਰਦੇ ਖ਼ਤਮ ਹੋ ਗਏ ਸਨ। ਸਾਲ 2018 ਵਿੱਚ ਉਸ ਦੇ ਗੁਰਦੇ ਦਾ ਟਰਾਂਸਪਲਾਂਟ ਕੀਤਾ ਗਿਆ ਸੀ। ਉਸ ਦੀ ਭੈਣ ਨੇ ਉਸ ਨੂੰ ਆਪਣਾ ਗੁਰਦਾ ਦਾਨ ਕੀਤਾ ਸੀ। ਡਾ. ਅਗਰਵਾਲ ਨੇ ਦੱਸਿਆ ਕਿ ਟਿਊਮਰ ਨੂੰ ਪੂਰੀ ਤਰ੍ਹਾਂ ਹਟਾਉਣ ਦੌਰਾਨ ਕਿਡਨੀ ਦੇ 95 ਫ਼ੀਸਦੀ ਤੋਂ ਵੱਧ ਹਿੱਸੇ ਨੂੰ ਸੁਰੱਖਿਅਤ ਰੱਖਿਆ ਗਿਆ। ਮਰੀਜ਼ ਤੇਜ਼ੀ ਨਾਲ ਠੀਕ ਹੋ ਗਿਆ ਹੈ ਤੇ ਉਸ ਦਾ ਗੁਰਦਾ ਹੁਣ ਚੰਗੀ ਤਰ੍ਹਾਂ ਕੰਮ ਕਰ ਰਿਹਾ ਹੈ। -ਖੇਤਰੀ ਪ੍ਰਤੀਨਿਧ

Advertisement

Advertisement
Author Image

Advertisement
Advertisement
×