For the best experience, open
https://m.punjabitribuneonline.com
on your mobile browser.
Advertisement

ਭਾਰਤ ਵੱਲੋਂ ਬਹੁਤ ਘੱਟ ਦੂਰੀ ਵਾਲੀ ਮਿਜ਼ਾਈਲ ਦਾ ਸਫ਼ਲ ਪ੍ਰੀਖਣ

07:57 AM Oct 06, 2024 IST
ਭਾਰਤ ਵੱਲੋਂ ਬਹੁਤ ਘੱਟ ਦੂਰੀ ਵਾਲੀ ਮਿਜ਼ਾਈਲ ਦਾ ਸਫ਼ਲ ਪ੍ਰੀਖਣ
Advertisement

ਨਵੀਂ ਦਿੱਲੀ, 5 ਅਕਤੂੁਬਰ
ਭਾਰਤ ਨੇ ਅੱਜ ਰਾਜਸਥਾਨ ਦੀ ਪੋਖਰਨ ਰੇਂਜ ’ਤੇ ਬਹੁਤ ਘੱਟ ਦੂਰੀ ਵਾਲੇ ਏਅਰ ਡਿਫੈਂਸ ਮਿਜ਼ਾਈਲ ਸਿਸਟਮ ਦੇ ਤਿੰਨ ਸਫ਼ਲ ਪ੍ਰੀਖਣ ਕੀਤੇ। ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਰੱਖਿਆ ਖੋਜ ਤੇ ਵਿਕਾਸ ਜਥੇਬੰਦੀ (ਡੀਆਰਡੀਓ) ਤੇ ਭਾਰਤੀ ਥਲ ਸੈਨਾ ਨੂੰ ਚੌਥੀ ਪੀੜ੍ਹੀ ਦੀਆਂ ਵੀਐੱਸਐੱਚਓਆਰਏਡੀਐੱਸ (ਬਹੁਤ ਘੱਟ ਦੂਰੀ ਵਾਲੇ ਏਅਰ ਡਿਫੈਂਸ ਸਿਸਟਮ) ਮਿਜ਼ਾਈਲਾਂ ਦੀ ਸਫ਼ਲ ਅਜ਼ਮਾਇਸ਼ ਲਈ ਵਧਾਈ ਦਿੱਤੀ। ਮੰਤਰੀ ਦੇ ਦਫ਼ਤਰ ਨੇ ਐਕਸ ’ਤੇ ਪੋਸਟ ਵਿਚ ਕਿਹਾ, ‘ਡੀਆਰਡੀਓ ਇੰਡੀਆ ਨੇ ਪੋਖਰਨ ਤੋਂ ਚੌਥੀ ਪੀੜ੍ਹੀ ਦੇ ਤਕਨੀਕੀ ਤੌਰ ’ਤੇ ਐਡਵਾਂਸਡ ਮਿਨੀਏਚਰਾਈਜ਼ਡ ਵੈਪਨ ਸਿਸਟਮ ਵੀਐੱਸਐੱਚਓਆਰਏਡੀਐੱਸ ਦੀਆਂ ਤਿੰਨ ਉਡਾਣਾਂ ਦਾ ਸਫ਼ਲ ਪ੍ਰੀਖਣ ਕੀਤਾ।’ ਮੰਤਰੀ ਨੇ ਕਿਹਾ ਕਿ ਨਵੀਂ ਮਿਜ਼ਾਈਲ ਹਥਿਆਰਬੰਦ ਬਲਾਂ ਦਾ ਤਕਨੀਕੀ ਤੌਰ ’ਤੇ ਹੌਸਲਾ ਵਧਾਏਗੀ। ਵੀਐੱਸਐੱਚਓਆਰਏਡੀਐੱਸ ਨੂੰ ਭਾਰਤ ਵਿਚ ਹੀ ਰਿਸਰਚ ਸੈਂਟਰ ਇਮਾਰਤ (ਆਰਸੀਆਈ) ਨੇ ਹੋਰਨਾਂ ਡੀਆਰਡੀਓ ਲੈਬਾਰਟਰੀਆਂ ਤੇ ਭਾਰਤੀ ਸਨਅਤ ਦੇ ਭਾਈਵਾਲਾਂ ਨਾਲ ਮਿਲ ਕੇ ਡਿਜ਼ਾਈਨ ਤੇ ਤਿਆਰ ਕੀਤਾ ਹੈ। -ਪੀਟੀਆਈ

Advertisement

ਚਾਰ ਮੁਲਕੀ ਜਲ ਸੈਨਾਵਾਂ ਦੀਆਂ ਮਸ਼ਕਾਂ 8 ਤੋਂ

ਨਵੀਂ ਦਿੱਲੀ: ਖਿੱਤੇ ਦੇ ਮੌਜੂਦਾ ਸੁਰੱਖਿਆ ਹਾਲਾਤ ਦੇ ਮੱਦੇਨਜ਼ਰ ਭਾਰਤ ਮੰਗਲਵਾਰ ਤੋਂ ਚਾਰ ਮੁਲਕੀ ਮਾਲਾਬਾਰ ਨੇਵੀ ਮਸ਼ਕ ਦੀ ਮੇਜ਼ਬਾਨੀ ਕਰੇਗਾ। ਇਸ ਮਸ਼ਕ ਵਿਚ ਭਾਰਤ, ਅਮਰੀਕਾ, ਆਸਟਰੇਲੀਆ ਤੇ ਜਾਪਾਨ ਦੀਆਂ ਸਮੁੰਦਰੀ ਫੌਜਾਂ ਸ਼ਾਮਲ ਹੋਣਗੀਆਂ। ਭਾਰਤ ਜਲਸੈਨਾ ਨੇ ਅੱਜ ਬਿਆਨ ਵਿਚ ਕਿਹਾ, ‘ਮਾਲਾਬਾਰ ਮਸ਼ਕ 2024 ਵਿਸ਼ਾਖਾਪਟਨਮ ਦੇ ਹਾਰਬਰ ਫੇਜ਼ ਵਿਚ 8 ਤੋਂ 18 ਅਕਤੂਬਰ ਤੱਕ ਹੋਵੇਗੀ।’

Advertisement

Advertisement
Author Image

sukhwinder singh

View all posts

Advertisement