ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਭਾਰਤ ਵੱਲੋਂ ‘ਪ੍ਰਲਯ’ ਮਜਿ਼ਾਈਲ ਦੀ ਸਫ਼ਲ ਅਜ਼ਮਾਇਸ਼

07:19 AM Nov 08, 2023 IST

ਬਾਲਾਸੋਰ (ਉੜੀਸਾ), 7 ਨਵੰਬਰ
ਭਾਰਤ ਨੇ ਅੱਜ ਉੜੀਸਾ ਦੇ ਤੱਟ ਨੇੜੇ ਅਬੁਲ ਕਲਾਮ ਟਾਪੂ ਤੋਂ ਜ਼ਮੀਨ ਤੋਂ ਜ਼ਮੀਨ ਤੱਕ ਮਾਰ ਕਰਨ ਵਾਲੀ ਘੱਟ ਦੂਰੀ ਦੀ ਬੈਲਿਸਟਿਕ ਮਜਿ਼ਾਈਲ (ਐੱਸਆਰਬੀਐੱਮ) ‘ਪ੍ਰਲਯ’ ਦੀ ਅੱਜ ਸਫ਼ਲ ਅਜ਼ਮਾਇਸ਼ ਕੀਤੀ ਹੈ। ਇੱਕ ਰੱਖਿਆ ਅਧਿਕਾਰੀ ਨੇ ਇਹ ਜਾਣਕਾਰੀ ਦਿੱਤੀ। ਉਨ੍ਹਾਂ ਦੱਸਿਆ ਕਿ ਗੁਆਂਢੀ ਮੁਲਕਾਂ ਚੀਨ ਤੇ ਪਾਕਿਸਤਾਨ ਨਾਲ ਲੱਗਦੀਆਂ ਦੇਸ਼ ਦੀਆਂ ਸਰਹੱਦਾਂ ’ਤੇ ਰੱਖਿਆ ਲੋੜਾਂ ਦੇ ਮੱਦੇਨਜ਼ਰ ਇਹ ਮਜਿ਼ਾਈਲ ਰੱਖਿਆ ਖੋਜ ਅਤੇ ਵਿਕਾਸ ਸੰਗਠਨ (ਡੀਆਰਡੀਓ) ਵੱਲੋਂ ਤਿਆਰ ਕੀਤੀ ਗਈ ਹੈ। ਉਨ੍ਹਾਂ ਮੁਤਾਬਕ ਇਹ ਮਜਿ਼ਾਈਲ ਸਵੇਰੇ ਲਗਪਗ 9.50 ਵਜੇ ਦਾਗੀ ਗਈ ਜਿਸ ਨੇ ਆਪਣੇ ਉਦੇਸ਼ਾਂ ਨੂੰ ਪੂਰਾ ਕੀਤਾ ਅਤੇ ਤੱਟ ਨੇੜੇ ਕਈ ਉਪਕਰਨਾਂ ਨੇ ਇਸ ਪਰਖ ਰੂਟ ’ਤੇ ਨਜ਼ਰ ਰੱਖੀ। ਅਧਿਕਾਰੀ ਨੇ ਦੱਸਿਆ ਕਿ ‘ਪ੍ਰਲਯ’ ਮਜਿ਼ਾਈਲ 350 ਤੋਂ 500 ਕਿਲੋਮੀਟਰ ਦੀ ਘੱਟ ਦੂਰੀ ’ਤੇ ਜ਼ਮੀਨ ਤੋਂ ਜ਼ਮੀਨ ਤੱਕ ਮਾਰ ਕਰਨ ਵਾਲੀ ਮਜਿ਼ਾਈਲ ਹੈ, ਜਿਹੜੀ 500 ਕਿਲੋ ਤੋਂ 1000 ਕਿਲੋ ਤੱਕ ਪੇਲੋਡ ਲਜਿਾਣ ਦੇ ਸਮਰੱਥ ਹੈ। -ਪੀਟੀਆਈ

Advertisement

Advertisement