ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਹਲਕੇ ਲੜਾਕੂ ਜਹਾਜ਼ ‘ਪ੍ਰਚੰਡ’ ਦਾ ਸਫਲ ਪ੍ਰੀਖਣ

11:33 PM Oct 30, 2023 IST
New Delhi, Oct 30 (ANI): The inaugural firing of 70mm rocket and 20mm turret guns of Light Combat Helicopter LCH Prachand, was successfully executed, on Monday. (ANI Photo)

ਨਵੀਂ ਦਿੱਲੀ, 30 ਅਕਤੂਬਰ
ਭਾਰਤੀ ਸੈਨਾ ਨੇ ਅੱਜ ਦਿਨ ਤੇ ਰਾਤ ਦੋਵਾਂ ਸਥਤਿੀਆਂ ਵਿੱਚ 70 ਐੱਮਐੱਮ ਦੇ ਰਾਕੇਟ ਦਾਗ਼ ਕੇ ਹਲਕੇ ਲੜਾਕੂ ਹੈਲੀਕਾਪਟਰ (ਐੱਲਸੀਐੱਚ) ‘ਪ੍ਰਚੰਡ’ ਦਾ ਸਫਲ ਪ੍ਰੀਖਣ ਕੀਤਾ ਹੈ। ਫੌਜ ਦੇ ਅਧਿਕਾਰੀਆਂ ਨੇ ਦੱਸਿਆ ਕਿ ਇਹ ਪ੍ਰੀਖਣ ਅਸਾਮ ਵਿੱਚ ਲੀਕਾਬਾਲੀ ਨੇੜੇ ਫਾਇਰਿੰਗ ਰੇਂਜ ਵਿੱਚ ਕੀਤਾ ਗਿਆ। ਫੌਜ ਨੇ ‘ਐਕਸ’ ਉੱਤੇ ਕਿਹਾ, ‘‘ਐੱਲਸੀਐੱਚ ਪ੍ਰਚੰਡ ਤੋਂ 70 ਐੱਮਐੱਮ ਦੇ ਰਾਕੇਟ ਅਤੇ 20ਐੱਮਐੱਮ ਦੇ ਗੋਲੇ ਦਾਗ਼ੇ ਗਏ, ਜੋ ਦਿਨ ਅਤੇ ਰਾਤ ਦੋਵਾਂ ਸਥਤਿੀਆਂ ਵਿੱਚ ਨਿਸ਼ਾਨਾ ਬਿੰਨ੍ਹਣ ਵਿੱਚ ਸਫਲ ਰਹੇ।’’ ਇਸ ਮੌਕੇ ਫੌਜੀ ਹਵਾਬਾਜ਼ੀ ਦੇ ਡੀਜੀ ਲੈਫਟੀਨੈਂਟ ਜਨਰਲ ਏ ਕੇ ਸੂਰੀ ਵੀ ਮੌਜੂਦ ਸਨ। ਹਿੰਦੁਸਤਾਨ ਏਰੋਨੌਟਿਕਸ ਲਿਮਟਡ (ਐੱਚਏਐੱਲ) ਨੇ 5.8 ਟਨ ਦੇ ਦੋ ਇੰਜਣਾਂ ਵਾਲੇ ਇਸ ਹੈਲੀਕਾਪਟਰ ਦਾ ਨਿਰਮਾਣ ਕੀਤਾ ਹੈ। -ਪੀਟੀਆਈ

Advertisement

Advertisement