ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

‘ਅਗਨੀ-5’ ਮਿਜ਼ਾਈਲ ਦੀ ਸਫਲ ਅਜ਼ਮਾਇਸ਼

06:41 AM Mar 12, 2024 IST
ਡੀਆਰਡੀਓ ਵੱਲੋਂ ਦਾਗ਼ੀ ਗਈ ਅਗਨੀ-5 ਮਿਜ਼ਾਈਲ। -ਫੋਟੋ: ਏਐੱਨਆਈ

* ਮਿਜ਼ਾਈਲ 5000 ਕਿਲੋਮੀਟਰ ਦੇ ਕਿਸੇ ਵੀ ਨਿਸ਼ਾਨੇ ਨੂੰ ਫੁੰਡਣ ਦੇ ਸਮਰੱਥ

Advertisement

ਨਵੀਂ ਦਿੱਲੀ, 11 ਮਾਰਚ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਕਿਹਾ ਕਿ ‘ਮਲਟੀਪਲ ਇੰਡੀਪੈਂਡੈਂਟਲੀ ਟਾਰਗੇਟੇਬਲ ਰੀ-ਐਂਟਰੀ ਵਹੀਕਲ’ (ਐੱਮਆਈਆਰਵੀ) ਤਕਨੀਕ ਨਾਲ ਲੈਸ ਦੇਸ਼ ਵਿੱਚ ਬਣੀ ‘ਅਗਨੀ-5’ ਮਿਜ਼ਾਈਲ ਦੀ ਪਹਿਲੀ ਸਫਲ ਅਜ਼ਮਾਇਸ਼ ਕੀਤੀ ਗਈ ਹੈ। ‘ਐਕਸ’ ਪਲੈਟਫਾਰਮ ’ਤੇ ਇਹ ਜਾਣਕਾਰੀ ਸਾਂਝੀ ਕਰਦਿਆਂ ਪ੍ਰਧਾਨ ਮੰਤਰੀ ਨੇ ‘ਮਿਸ਼ਨ ਦਿਵਿਆਸਤਰ’ ਦੀ ਸਫਲ ਅਜ਼ਮਾਇਸ਼ ਲਈ ਰੱਖਿਆ ਖੋਜ ਤੇ ਵਿਕਾਸ ਸੰਗਠਨ (ਡੀਆਰਡੀਓ) ਦੇ ਵਿਗਿਆਨੀਆਂ ਨੂੰ ਵਧਾਈ ਦਿੱਤੀ।
ਐੱਮਆਈਆਰਵੀ ਤਕਨੀਕ ਤਹਿਤ ਕਿਸੇ ਮਿਜ਼ਾਈਲ ਵਿੱਚ ਕਈ ਪ੍ਰਮਾਣੂ ਹਥਿਆਰਾਂ ਨੂੰ ਇੱਕ ਵਾਰ ਵਿੱਚ ਲਿਜਾਣ ਦੀ ਸਮਰੱਥਾ ਹੁੰਦੀ ਹੈ ਅਤੇ ਇਨ੍ਹਾਂ ਹਥਿਆਰਾਂ ਨਾਲ ਵੱਖ-ਵੱਖ ਟੀਚਿਆਂ ਨੂੰ ਫੁੰਡਿਆ ਜਾ ਸਕਦਾ ਹੈ। ਇਹ ਭਾਰਤ ਦੀ ਪ੍ਰਮਾਣੂ ਅਗਨੀ ਮਿਜ਼ਾਈਲ ਲੜੀ ਵਿੱਚ ਸਭ ਤੋਂ ਨਵੀਨਤਮ ਹੈ। ‘ਅਗਨੀ-5’ ਦੀ ਮਾਰੂ ਸਮਰੱਥਾ 5000 ਕਿਲੋਮੀਟਰ (3100 ਮੀਲ) ਹੈ ਅਤੇ ਭਾਰਤ ਦੀਆਂ ਲੰਮੇ ਸਮੇਂ ਦੀਆਂ ਸੁਰੱਖਿਆ ਲੋੜਾਂ ਦੇ ਮੱਦੇਨਜ਼ਰ ਵਿਕਸਤ ਕੀਤੀ ਗਈ ਹੈ। ਇਹ ਮਿਜ਼ਾਈਲ ਚੀਨ ਦੇ ਉਤਰੀ ਹਿੱਸੇ ਦੇ ਨਾਲ-ਨਾਲ ਯੂਰੋਪ ਦੇ ਕੁੱਝ ਖੇਤਰਾਂ ਸਮੇਤ ਲਗਪਗ ਪੂਰੇ ਏਸ਼ੀਆ ਵਿੱਚ ਕਿਸੇ ਵੀ ਨਿਸ਼ਾਨੇ ਨੂੰ ਫੁੰਡਣ ਦੇ ਸਮਰੱਥ ਹੈ। ਅਮਰੀਕਾ, ਬਰਤਾਨੀਆ, ਫਰਾਂਸ, ਚੀਨ ਅਤੇ ਰੂਸ ਵਰਗੇ ਦੇਸ਼ ਐੱਮਆਈਆਰਵੀ ਮਿਜ਼ਾਈਲਾਂ ਦੀ ਵਰਤੋਂ ਕਰਦੇ ਹਨ। ਮੋਦੀ ਨੇ ‘ਐਕਸ’ ਉੱਤੇ ਕਿਹਾ, ‘‘ਮਿਸ਼ਨ ਦਿਵਿਆਸਤਰ ਲਈ ਸਾਡੇ ਡੀਆਰਡੀਓ ਵਿਗਿਆਨੀਆਂ ’ਤੇ ਮਾਣ ਹੈ, ਐੱਮਆਈਆਰਵੀ ਤਕਨੀਕ ਨਾਲ ਦੇਸ਼ ਵਿੱਚ ਬਣੀ ਅਗਨੀ-5 ਮਿਜ਼ਾਈਲ ਦੀ ਪਹਿਲੀ ਸਫਲ ਅਜ਼ਮਾਇਸ਼।’’ ਇਸ ਦੀ ਇੱਕ ਹੋਰ ਵਿਸ਼ੇਸ਼ਤਾ ਇਹ ਹੈ ਕਿ ਇਸ ਨੂੰ ਸੜਕੀ ਰਸਤੇ ਕਿਤੇ ਵੀ ਲਿਜਾਇਆ ਜਾ ਸਕਦਾ ਹੈ। ਇਸ ਤੋਂ ਪਹਿਲਾਂ ਦੀਆਂ ਅਗਨੀ ਮਿਜ਼ਾਈਲਾਂ ਵਿੱਚ ਇਹ ਸਹੂਲਤ ਨਹੀਂ ਸੀ। ਸੂਤਰਾਂ ਨੇ ਕਿਹਾ ਕਿ ਇਸ ਦੇ ਨਾਲ ਹੀ ਭਾਰਤ ਉਨ੍ਹਾਂ ਚੋਣਵੇਂ ਦੇਸ਼ਾਂ ਦੇ ਸਮੂਹ ਵਿੱਚ ਸ਼ਾਮਲ ਹੋ ਗਿਆ ਹੈ ਜੋ ਐੱਮਆਈਆਰਵੀ ਤਕਨੀਕ ਨਾਲ ਲੈਸ ਹਨ। ਸੂਤਰਾਂ ਨੇ ਦੱਸਿਆ ਕਿ ਇਸ ਪ੍ਰਾਜੈਕਟ ਦੀ ਡਾਇਰੈਕਟਰ ਇੱਕ ਮਹਿਲਾ ਹੈ ਅਤੇ ਇਸ ਵਿੱਚ ਔਰਤਾਂ ਤਾ ਅਹਿਮ ਯੋਗਦਾਨ ਹੈ। -ਪੀਟੀਆਈ

ਰਾਸ਼ਟਰਪਤੀ ਵੱਲੋਂ ਵੱਡੀ ਉਪਲੱਬਧੀ ਕਰਾਰ

ਨਵੀਂ ਦਿੱਲੀ: ਰਾਸ਼ਟਰਪਤੀ ਦਰੋਪਦੀ ਮੁਰਮੂ ਨੇ ਅਗਨੀ-5 ਮਿਜ਼ਾਈਲ ਦੀ ਸਫਲ ਅਜ਼ਮਾਇਸ਼ ਲਈ ਡੀਆਰਡੀਓ ਦੇ ਵਿਗਿਆਨੀਆਂ ਨੂੰ ਵਧਾਈ ਦਿੱਤੀ। ਮੁਰਮੂ ਨੇ ‘ਇਸ ਅਜ਼ਮਾਇਸ਼ ਨੂੰ ਭੂਗੋਲਿਕ ਰਣਨੀਤਕ ਭੂਮਿਕਾ ਅਤੇ ਸਮਰੱਥਾਵਾਂ ਦੀ ਦਿਸ਼ਾ ਵਿੱਚ ਭਾਰਤ ਦੀ ‘ਬਹੁਤ ਵੱਡੀ ਉਪਲੱਬਧੀ’ ਕਰਾਰ ਦਿੱਤਾ ਹੈ। ਮੁਰਮੂ ਨੇ ‘ਐਕਸ’ ’ਤੇ ਵਧਾਈ ਸੁਨੇਹੇ ਵਿੱਚ ਕਿਹਾ, ‘‘ਭਾਰਤ ਵਿੱਚ ਵਿਕਸਤ ਅਤਿ-ਆਧੁਨਿਕ ਤਕਨੀਕ ਦੀ ਇਹ ਕਲਾ ਦੇਸ਼ ਦੇ ਆਤਮਨਿਰਭਰ ਬਣਨ ਦੀ ਦਿਸ਼ਾ ਵਿੱਚ ਇੱਕ ਮਜ਼ਬੂਤ ਕਦਮ ਹੈ।’’ -ਪੀਟੀਆਈ

Advertisement

Advertisement