ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

PGI ’ਚ 7.7 ਫੁੱਟ ਲੰਮੇ ਵਿਅਕਤੀ ਦੀ ਸਫ਼ਲ ਸਰਜਰੀ

12:47 PM May 26, 2025 IST
featuredImage featuredImage

ਵਿਵੇਕ ਸ਼ਰਮਾ

Advertisement

ਚੰਡੀਗੜ੍ਹ, 26 ਮਈ

ਪਿਛਲੇ ਲੰਮੇ ਸਮੇਂ ਤੋਂ ਨਾ ਲਗਾਤਾਰ ਵਧ ਰਿਹਾ ਕੱਦ, ਨਾ ਸਹਿਣਯੋਗ ਦਰਦ ਅਤੇ ਧੁੰਦਲੀ ਨਜ਼ਰ ਕਾਰਨ ਆਮ ਜ਼ਿੰਦਗੀ ਬੋਝ ਦੀ ਤਰ੍ਹਾਂ ਬਣ ਗਈ ਸੀ। ਪਰ PGI ਚੰਡੀਗੜ੍ਹ ਦੇ ਡਾਕਟਰਾਂ ਦੀ ਮਾਹਿਰ ਟੀਮ ਨਾ ਸਿਰਫ ਉਸ ਦੀ ਜ਼ਿੰਦਗੀ ’ਚ ਰੌਸ਼ਨੀ ਵਾਪਸ ਲਿਆਈ, ਸਗੋਂ ਬਿਨਾਂ ਸਿਰ ’ਤੇ ਚੀਰਾ ਲਾਏ ਇੱਕ ਦੁਰਲੱਭ ਟਿਊਮਰ ਨੂੰ ਸਫਲਤਾਪੂਰਵਕ ਕੱਢ ਕੇ ਇਤਿਹਾਸ ਰਚ ਦਿੱਤਾ। ਜ਼ਿਕਰਯੋਗ ਹੈ ਕਿ ਜੰਮੂ-ਕਸ਼ਮੀਰ ਪੁਲੀਸ ਵਿੱਚ ਤਾਇਨਾਤ 35 ਸਾਲਾ ਹੈੱਡ ਕਾਂਸਟੇਬਲ ਇਕਰੋਮੇਗਲੀ ਨਾਂ ਦੀ ਦੁਰਲਭ ਬੀਮਾਰੀ ਨਾਲ ਪੀੜਤ ਸੀ। ਇਸ ਦੀ ਵਜ੍ਹਾ ਪਿਟਿਊਟਰੀ ਨਾ ਦਾ ਟਿਊਮਰ, ਜੋ ਸਰੀਰ ਵਿੱਚ ਗਰੋਥ ਹਾਰਮੋਨ ਦਾ ਪੱਧਰ ਬੇਕਾਬੂ ਕਰ ਰਿਹਾ ਸੀ ਅਤੇ ਉਸ ਦੀ ਲੰਬਾਈ ਅਸਧਾਰਣ ਤਰੀਕੇ ਨਾਲ ਵੱਧਦੀ ਗਈ।

Advertisement

PGI ਦੇ ਇਤਿਹਾਸ ਵਿੱਚ ਸਭ ਤੋਂ ਲੰਮੇ ਕੱਦ ਦਾ ਮਰੀਜ਼

PGIMER ਦੇ ਇਤਿਹਾਸ ਵਿੱਚ ਇਹ ਹੁਣ ਤੱਕ ਦਾ ਸਭ ਤੋਂ ਲੰਮੇ ਕੱਦ ਦਾ ਮਰੀਜ਼ ਸੀ, ਜਿਸਦੀ ਐਂਡੋਸਕੋਪਿਕ ਟ੍ਰਾਂਸਨੇਜ਼ਲ ਸਰਜਰੀ ਪੂਰੀ ਤਰ੍ਹਾਂ ਸਫਲ ਰਹੀ। ਬਿਨਾਂ ਸਿਰ 'ਤੇ ਚੀਰਾ ਲਾਏ ਨੱਕ ਰਾਹੀਂ ਕੀਤੇ ਗਏ ਇਸ ਅਪਰੇਸ਼ਨ ਨੇ ਮਿਨੀਮਲੀ ਇਨਵੇਸਿਵ ਤਕਨੀਕ ਦੀਆਂ ਸੰਭਾਵਨਾਵਾਂ ਨੂੰ ਹੁਲਾਰਾ ਦਿੱਤਾ ਹੈ।

100 ਤੋਂ ਵੱਧ ਸਫਲ ਕੇਸ: ਸਿਹਤ ਸੇਵਾਵਾਂ ਵਿਚ ਉਪਲਬਧੀ ਦੀ ਮਿਸਾਲ

ਇਸ ਕੇਸ ਨਾਲ PGI ਨੇ ਇਕਰੋਮੇਗਲੀ ਦੇ 100 ਤੋਂ ਵੱਧ ਮਰੀਜ਼ਾਂ ਦਾ ਸਫਲ ਇਲਾਜ ਕਰਕੇ ਸਿਹਤ ਸੇਵਾਵਾਂ ਦੇ ਇਤਿਹਾਸ ਵਿੱਚ ਇੱਕ ਮਹੱਤਵਪੂਰਨ ਉਪਲਬਧੀ ਹਾਸਲ ਕੀਤੀ ਹੈ। ਇਸ ਤਕਨੀਕ ਨਾਲ ਮਰੀਜ਼ ਨੂੰ ਤੇਜ਼ੀ ਨਾਲ ਰਾਹਤ ਮਿਲਦੀ ਹੈ, ਨਾਲ ਹੀ ਸਰੀਰ ’ਤੇ ਕੋਈ ਬਾਹਰੀ ਨਿਸ਼ਾਨ ਵੀ ਨਹੀਂ ਦਿਖਾਈ ਦਿੰਦਾ।

ਇਸ ਔਖੇ ਅਪਰੇਸ਼ਨ ਨੂੰ ਡਾ. ਰਾਜੇਸ਼ ਛਾਬੜਾ, ਡਾ. ਅਪਿੰਦਰਪ੍ਰੀਤ ਸਿੰਘ ਅਤੇ ਡਾ. ਸ਼ਿਲਪੀ ਬੋਸ ਨੇ ਸਫਲ ਬਣਾਇਆ। ਡਾ. ਰਾਜੀਵ ਚੌਹਾਨ ਦੀ ਅਗਵਾਈ 'ਚ ਐਨੇਸਥੀਸੀਆ ਟੀਮ ਨੇ ਚੁਣੌਤੀਪੂਰਨ ਸਥਿਤੀ ਨੂੰ ਸੰਭਾਲਿਆ। ਇਸ ਦੌਰਾਨ ਡਾ. ਇਕਜੋਤ, ਡਾ. ਦ੍ਰਿਸ਼ਟੀ ਪਾਰੇਖ ਅਤੇ ਓਪਰੇਸ਼ਨ ਥੀਏਟਰ ਟੈਕਨੀਸ਼ੀਅਨ ਗੁਰਪ੍ਰੀਤ ਸਿੰਘ ਵੱਲੋਂ ਵੀ ਟੀਮ ਨਾਲ ਸੇਵਾਵਾਂ ਦਿੱਤੀਆਂ ਗਈਆਂ।

ਡਾ. ਰਾਜੀਵ ਚੌਹਾਨ ਨੇ ਦੱਸਿਆ, “ਐਨੀ ਅਸਧਾਰਣ ਲੰਬਾਈ ਵਾਲੇ ਮਰੀਜ਼ ਨੂੰ ਐਨੇਸਥੀਸੀਆ ਦੇਣਾ ਬਹੁਤ ਚੁਣੌਤੀਪੂਰਨ ਸੀ। ਸਾਹ ਨਲੀ ਤੱਕ ਪਹੁੰਚਣਾ, ਮਰੀਜ਼ ਦੀ ਸਹੀ ਪੋਜ਼ੀਸ਼ਨਿੰਗ ਅਤੇ ਉਪਕਰਣਾਂ ਦੀ ਵਿਵਸਥਾ ਹਰ ਪਹਲੂ ਦੀ ਪਹਿਲਾਂ ਤੋਂ ਰਿਹਰਸਲ ਕੀਤੀ ਗਈ।”

ਡਾਕਟਰਾਂ ਦਾ ਕਹਿਣਾ ਹੈ ਕਿ ਆਪਰੇਸ਼ਨ ਤੋਂ ਬਾਅਦ ਮਰੀਜ਼ ਦੇ ਹਾਰਮੋਨ ਪੱਧਰ ਆਮ ਹੋਣ ਲੱਗ ਪਏ ਹਨ। ਕੁਝ ਹੀ ਹਫ਼ਤਿਆਂ ’ਚ ਉਸ ਦੀ ਨਜ਼ਰ ਵਿੱਚ ਸੁਧਾਰ, ਜੋੜਾਂ ਦੇ ਦਰਦ 'ਚ ਕਮੀ ਅਤੇ ਆਮ ਜ਼ਿੰਦਗੀ ਵਿੱਚ ਫ਼ਰਕ ਮਹਿਸੂਸ ਹੋਣ ਲੱਗਾ ਹੈ।

“ਇਹ ਸਿਰਫ਼ ਸਰਜਰੀ ਨਹੀਂ, ਟੀਮਵਰਕ ਅਤੇ ਵਿਗਿਆਨ ਦੀ ਜਿੱਤ” : ਪ੍ਰੋਫੈਸਰ ਵਿਵੇਕ ਲਾਲ

PGIMER ਦੇ ਨਿਰਦੇਸ਼ਕ ਪ੍ਰੋ. ਵਿਵੇਕ ਲਾਲ ਨੇ ਟੀਮ ਦੀ ਸ਼ਲਾਘਾ ਕਰਦਿਆਂ ਕਿਹਾ, “ਇਹ ਇਕ ਵੱਡੀ ਉਪਲਬਧੀ ਹੈ। 100 ਤੋਂ ਵੱਧ ਔਖੇ ਪਿਟਿਊਟਰੀ ਟਿਊਮਰ ਮਾਮਲਿਆਂ ਵਿੱਚ ਸਫਲਤਾ ਅਦਾਰੇ ਦੀ ਮਾਹਿਰਤਾ ਅਤੇ ਪ੍ਰਤਿਬੱਧਤਾ ਦਾ ਪ੍ਰਮਾਣ ਹੈ।”

ਕੀ ਹਨ ਫੰਕਸ਼ਨਲ ਪਿਟਿਊਟਰੀ ਐਡੀਨੋਮਾ ਦੇ ਲੱਛਣ ?

ਡਾ. ਰਾਜੇਸ਼ ਛਾਬੜਾ ਮੁਤਾਬਕ ਫੰਕਸ਼ਨਲ ਪਿਟਿਊਟਰੀ ਐਡੀਨੋਮਾ ਭਾਵੇਂ ਕੈਂਸਰ ਨਾ ਹੋਵੇ, ਪਰ ਇਨ੍ਹਾਂ ਤੋਂ ਨਿਕਲਣ ਵਾਲੇ ਹਾਰਮੋਨ ਪੂਰੇ ਸਰੀਰ ਨੂੰ ਪ੍ਰਭਾਵਿਤ ਕਰਦੇ ਹਨ। ਉਨ੍ਹਾਂ ਕਿਹਾ ਕਿ ਜੇਕਰ ਕਿਸੇ ਵਿਅਕਤੀ ਵਿੱਚ ਹੱਥ-ਪੈਰ ਦੀ ਅਸਧਾਰਣ ਵਾਧਾ (ਇੱਕ੍ਰੋਮੇਗਲੀ), ਚਿਹਰੇ ’ਤੇ ਸੋਜਿਸ਼, ਤੇਜ਼ੀ ਨਾਲ ਵਜ਼ਨ ਵਧਣਾ, ਔਰਤਾਂ ਵਿੱਚ ਬਿਨਾਂ ਗਰਭਅਵਸਥਾ ਦੁੱਧ ਆਉਣਾ (ਪ੍ਰੋਲੈਕਟਿਨੋਮਾ), ਲਗਾਤਾਰ ਸਿਰ ਦਰਦ ਜਾਂ ਨਜ਼ਰ ਕਮਜ਼ੋਰ ਹੋਣਾ ਆਦਿ ਲੱਛਣ ਦਿਖਣ ਤਾਂ ਤੁਰੰਤ ਜਾਂਚ ਕਰਵਾਓ। ਸਮੇਂ ਸਿਰ ਪਛਾਣ ਨਾਲ ਇਲਾਜ ਸੰਭਵ ਹੈ।

PGI ਵਿੱਚ ਗਾਮਾ ਨਾਈਫ ਰੇਡੀਓਸਰਜਰੀ ਵਰਗੀਆਂ ਤਕਨੀਕਾਂ ਨਾਲ ਇਨ੍ਹਾਂ ਟਿਊਮਰਾਂ ਦਾ ਪ੍ਰਭਾਵੀ ਇਲਾਜ ਸੰਭਵ ਹੈ। ਮਾਹਿਰਾਂ ਦਾ ਕਹਿਣਾ ਹੈ ਕਿ ਸਮੇਂ ਸਿਰ ਇਲਾਜ ਅਤੇ ਸਰਜਰੀ ਨਾਲ ਮਰੀਜ਼ ਦੀ ਜ਼ਿੰਦਗੀ ਨਾ ਸਿਰਫ ਬਚਾਈ ਜਾ ਸਕਦੀ ਹੈ, ਸਗੋਂ ਉਸ ਦਾ ਜੀਵਨ ਪੱਧਰ ਵੀ ਬਿਹਤਰ ਬਣਾਇਆ ਜਾ ਸਕਦਾ ਹੈ।

Advertisement