ਤਪਾ ’ਚ ਸੀਜੀਐੱਫ ਦਾ ਸਫ਼ਲ ਅਪਰੇਸ਼ਨ
08:23 AM Jan 30, 2025 IST
ਪੱਤਰ ਪ੍ਰੇਰਕ
ਤਪਾ, 29 ਜਨਵਰੀ
ਹਸਪਤਾਲ ਤਪਾ ’ਚ ਪਹਿਲੀ ਵਾਰ ਦੁਰਲੱਭ ਸਿੰਡਰੋਮ ਕੋਲੇਸੀਸਟੋਗੈਸਟ੍ਰਿਕ ਫਿਸਟੁਲਾ ਦਾ ਸਫ਼ਲ ਅਪਰੇਸ਼ਨ ਕੀਤਾ ਗਿਆ। ਡਾ. ਗੁਰਪ੍ਰੀਤ ਸਿੰਘ ਮਾਹਲ ਨੇ ਦੱਸਿਆ ਕਿ ਹਸਪਤਾਲ ਵਿੱਚ ਇੱਕ ਔਰਤ ਪੇਟ ਦਰਦ ਹੋਣ ਦੀ ਪ੍ਰੇਸ਼ਾਨੀ ਲੈ ਕੇ ਆਈ ਸੀ। ਔਰਤ ਦੇ ਪੇਟ ਦਾ ਸਕੈਨ ਕਰਨ ਉਪਰੰਤ ਪਤਾ ਲੱਗਿਆ ਕਿ ਉਸ ਨੂੰ ਸੀਜੀਐਫ ਹੈ ਜੋ ਇੱਕ ਅਜਿਹਾ ਦੁਰਲੱਭ ਸਿੰਡਰੋਮ ਹੈ ਜਿਸ ’ਚ ਵਿਅਕਤੀ ਦਾ ਪਿੱਤਾ ਤੇ ਮਿਹਦਾ ਜੁੜ ਜਾਂਦਾ ਹੈ ਤੇ ਇੱਕ ਰਾਹਦਾਰੀ ਬਣਾ ਲੈਂਦਾ ਹੈ। ਇਸ ਨਾਲ ਵਿਅਕਤੀ ਦੇ ਪੇਟ ਵਿੱਚ ਦਰਦ ਰਹਿਣ ਲੱਗ ਜਾਂਦਾ ਹੈ ਕਈ ਵਾਰ ਉਸ ਦੀ ਮੌਤ ਵੀ ਹੋ ਜਾਂਦੀ ਹੈ। ਡਾ. ਮਾਹਲ ਨੇ ਦੱਸਿਆ ਕਿ ਔਰਤ ਦੇ ਮੈਡੀਕਲ ਟੈਸਟ ਕਰਾਉਣ ਉਪਰੰਤ ਲੱਗਪਗ ਇੱਕ ਘੰਟੇ ਵਿੱਚ ਇਸ ਦਾ ਸਫ਼ਲ ਅਪਰੇਸ਼ਨ ਕਰ ਕੇ ਪੇਟ ਤੇ ਪਿੱਤੇ ਨੂੰ ਅਲੱਗ ਕੀਤਾ ਗਿਆ।
Advertisement
Advertisement