ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਉਪਲ ਨਿਊਰੋ ਹਸਪਤਾਲ ਵਿੱਚ ਬਰੇਨ ਐਨੂਰਿਜ਼ਮ ਦਾ ਸਫਲ ਅਪਰੇਸ਼ਨ

06:53 AM Sep 14, 2024 IST

ਟ੍ਰਿਬਿਊਨ ਨਿਊਜ਼ ਸਰਵਿਸ
ਅੰਮ੍ਰਿਤਸਰ, 13 ਸਤੰਬਰ
ਸਥਾਨਕ ਉਪਲ ਨਿਊਰੋ ਹਸਪਤਾਲ ਵਿੱਚ 60 ਸਾਲਾ ਮਹਿਲਾ ਮਰੀਜ਼, ਜੋ ਬਰੇਨ ਐਨੂਰਿਜ਼ਮ ਨਾਲ ਪੀੜਤ ਸੀ ,ਦਾ ਸਫਲ ਆਪਰੇਸ਼ਨ ਕਰ ਕੇ ਉਸ ਨੂੰ ਬਚਾਇਆ ਗਿਆ ਹੈ।
ਨਿਊਰੋ ਸਰਜਨ ਡਾਕਟਰ ਸ਼ੀਖਿਲ ਉਪਲ ਨੇ ਦੱਸਿਆ ਹਾਲ ਹੀ ਵਿੱਚ ਇਹ ਮਹਿਲਾ ਮਰੀਜ਼ ਹਸਪਤਾਲ ਵਿੱਚ ਆਈ ਸੀ ਅਤੇ ਉਸ ਨੂੰ ਸਿਰ ਵਿੱਚ ਤੇਜ਼ ਦਰਦ ਸੀ। ਜਦੋਂ ਉਸ ਦੀ ਜਾਂਚ ਕੀਤੀ ਗਈ ਤਾਂ ਉਸ ਦੇ ਦਿਮਾਗ ਵਿੱਚ ਦੋ ਐਨੂਰਿਜ਼ਮ ਸਨ, ਜਿਨ੍ਹਾਂ ਵਿੱਚੋਂ ਇੱਕ ਦੀ ਹਾਲਤ ਬੇਹੱਦ ਖਰਾਬ ਸੀ। ਉਸ ਦਾ ਤੁਰੰਤ ਅਪਰੇਸ਼ਨ ਕਰਨ ਦੀ ਲੋੜ ਸੀ।
ਉਨ੍ਹਾਂ ਦੱਸਿਆ ਕਿ ਮਾਹਰਾਂ ਦੀ ਟੀਮ ਵੱਲੋਂ ਦਿਮਾਗ ਦੀ ਸਬੰਧਤ ਨਾੜੀ ਵਿੱਚ ਖੂਨ ਦਾ ਵਹਾਅ ਬਦਲਦਿਆਂ ਉਸ ਦਾ ਅਪਰੇਸ਼ਨ ਕੀਤਾ ਗਿਆ ਜੋ ਸਫਲ ਸਾਬਤ ਹੋਇਆ ਹੈ ਅਤੇ ਮਰੀਜ਼ ਹੁਣ ਠੀਕ ਹੈ। ਉਨ੍ਹਾਂ ਕਿਹਾ ਕਿ ਇਸ ਢੰਗ ਨਾਲ ਬ੍ਰੇਨ ਐਨੂਰਿਜ਼ਮ ਦਾ ਉਪਲ ਨਿਊਰੋ ਹਸਪਤਾਲ ਵਿੱਚ ਪਹਿਲੀ ਵਾਰ ਸਫਲ ਅਪਰੇਸ਼ਨ ਕੀਤਾ ਗਿਆ ਹੈ।
ਉਨ੍ਹਾਂ ਦਾਅਵਾ ਕੀਤਾ ਕਿ ਇਸ ਖੇਤਰ ਵਿੱਚ ਇਹ ਤਕਨੀਕ ਸਿਰਫ ਇਸੇ ਹਸਪਤਾਲ ਵਿੱਚ ਉਪਲਬਧ ਹੈ।

Advertisement

Advertisement