For the best experience, open
https://m.punjabitribuneonline.com
on your mobile browser.
Advertisement

ਪਠਾਨਕੋਟ ਖੇਤਰ ਵਿੱਚ ਵੀ ਕਾਫੀ ਨੁਕਸਾਨ; ਖੰਭੇ ਟੁੱਟਣ ਕਾਰਨ ਬਿਜਲੀ ਦੀ ਸਪਲਾਈ ਪ੍ਰਭਾਵਿਤ

08:08 AM Mar 31, 2024 IST
ਪਠਾਨਕੋਟ ਖੇਤਰ ਵਿੱਚ ਵੀ ਕਾਫੀ ਨੁਕਸਾਨ  ਖੰਭੇ ਟੁੱਟਣ ਕਾਰਨ ਬਿਜਲੀ ਦੀ ਸਪਲਾਈ ਪ੍ਰਭਾਵਿਤ
ਹਨੇਰੀ ਨਾਲ ਟੁੱਟਿਆ ਦਰੱਖ਼ਤ ਅਤੇ ਖੰਭਾ।
Advertisement

ਪਠਾਨਕੋਟ (ਐੱਨਪੀ ਧਵਨ)

Advertisement

ਅੱਜ ਸਵੇਰੇ ਆਈ ਤੇਜ਼ ਹਨੇਰੀ ਤੇ ਬਾਰਸ਼ ਨਾਲ ਬਿਜਲੀ ਦੀਆਂ ਤਾਰਾਂ, ਖੰਭੇ ਟੁੱਟਣ ਕਾਰਨ ਬਿਜਲੀ ਦੀ ਸਪਲਾਈ ਪ੍ਰਭਾਵਿਤ ਹੋ ਗਈ। ਜਿਸ ਦੇ ਚਲਦੇ ਗੁਸਾਈਂਪੁਰ ਵਿੱਚ ਬਿਜਲੀ ਦਾ ਟਰਾਂਸਫਾਰਮਰ ਡਿੱਗ ਗਿਆ। ਡਿਫੈਂਸ ਰੋਡ ’ਤੇ ਬਿਜਲੀ ਦੇ ਖੰਭੇ ਟੁੱਟ ਗਏ। ਬਿਜਲੀ ਦੀਆਂ ਤਾਰਾਂ ਤੇ ਤੇਜ਼ ਹਨੇਰੀ ਨਾਲ ਸਫੈਦੇ ਦਾ ਦਰੱਖ਼ਤ ਡਿਫੈਂਸ ਰੋਡ ’ਤੇ ਡਿੱਗ ਗਿਆ। ਇਸ ਕਾਰਨ ਸ਼ਹਿਰ ਅਤੇ ਪਿੰਡ ਦੀ ਬਿਜਲੀ ਪ੍ਰਭਾਵਿਤ ਹੋਈ। ਇਸ ਦੇ ਇਲਾਵਾ ਕਣਕ ਦੀ ਖੜ੍ਹੀ ਫਸਲ ਨੂੰ ਵੀ ਭਾਰੀ ਨੁਕਸਾਨ ਹੋਇਆ ਹੈ ਤੇ ਉਹ ਵਿਛ ਗਈ। ਪਿੰਡ ਮਾਮੂਨ, ਮਨਵਾਲ ਅਤੇ ਧਾਰ ਖੇਤਰ ਵਿੱਚ ਤੇਜੀ ਹਨੇਰੀ ਅਤੇ ਬਾਰਸ਼ ਕਾਰਨ ਕਣਕ ਦੀ ਖੜ੍ਹੀ ਫਸਲ ਨੂੰ ਭਾਰੀ ਨੁਕਸਾਨ ਹੋਇਆ ਹੈ। ਕਿਸਾਨ ਵਿਜੈ ਕੁਮਾਰ, ਅਮਿਤ, ਲਾਲ ਸਿੰਘ, ਸਾਬਕਾ ਸਰਪੰਚ ਰਣਧੀਰ ਸਿੰਘ ਆਦਿ ਨੇ ਦੱਸਿਆ ਕਿ ਉਨ੍ਹਾਂ ਆਪਣੇ ਖੇਤਰ ਵਿੱਚ ਕਣਕ ਦੀ ਫਸਲ ਲਗਾਈ ਹੋਈ ਹੈ ਜੋ ਕਿ ਪੱਕਣ ਨੂੰ ਤਿਆਰ ਸੀ ਪਰ ਚੱਲੀ ਹਨੇਰੀ ਅਤੇ ਬਾਰਸ਼ ਕਾਰਨ ਇਹ ਫਸਲ ਪੂਰੀ ਤਰ੍ਹਾਂ ਜ਼ਮੀਨ ’ਤੇ ਵਿਛ ਗਈ ਹੈ। ਉਨ੍ਹਾਂ ਦੱਸਿਆ ਕਿ ਹੁਣ ਵਿਛੀ ਹੋਈ ਕਣਕ ਦੀ ਫਸਲ ਦੇ ਦਾਣੇ ਹਲਕੇ ਛੋਟੇ ਪੈ ਜਾਣਗੇ, ਜਿਸ ਨਾਲ ਉਤਪਾਦਨ ਵਿੱਚ ਭਾਰੀ ਕਮੀ ਆਵੇਗੀ। ਉਨ੍ਹਾਂ ਮੰਗ ਕੀਤੀ ਕਿ ਜ਼ਮੀਨ ਤੇ ਵਿਛੀ ਕਣਕ ਦੀ ਫਸਲ ਦੀ ਵਿਸ਼ੇਸ਼ ਗਿਰਦਾਵਰੀ ਕਰਕੇ ਉਨ੍ਹਾਂ ਨੂੰ ਮੁਆਵਜ਼ਾ ਦਿੱਤਾ ਜਾਵੇ। ਖਾਨਪੁਰ ਚੌਕ ਤੋਂ ਮਾਧੋਪੁਰ ਨੂੰ ਜਾਣ ਵਾਲੀ ਸੜਕ ’ਤੇ ਪੈਂਦੇ ਪਿੰਡ ਨਵੀ ਕਲੋਨੀ ਕਾਨਪੁਰ ਕੋਲ ਇੱਕ ਦਰੱਖ਼ਤ ਰਾਤ ਸਮੇਂ ਆਏ ਝੱਖੜ ਕਾਰਨ ਉੱਖੜ ਕੇ ਡਿੱਗ ਗਿਆ। ਇਸ ਕਾਰਨ ਉਹ ਬਿਜਲੀ ਦੀਆਂ ਤਾਰਾਂ ’ਤੇ ਡਿੱਗ ਗਿਆ। ਦਰਖਤ ਬਿਜਲੀ ਦੀਆਂ ਤਾਰਾਂ ’ਤੇ ਡਿੱਗਦੇ ਸਾਰ ਹੀ ਇੱਕ ਖੰਭਾ ਵੀ ਟੁੱਟ ਗਿਆ। ਬਿਜਲੀ ਬੋਰਡ ਵਿਭਾਗ ਦੇ ਜੂਨੀਅਰ ਇੰਜੀਨੀਅਰ ਸੁਨੀਲ ਨੇ ਸੰਪਰਕ ਕਰਨ ਤੇ ਦੱਸਿਆ ਕਿ ਬਿਜਲੀ ਸਪਲਾਈ ਕਾਫੀ ਹੱਦ ਤੱਕ ਬਹਾਲ ਕਰ ਦਿੱਤੀ ਗਈ ਹੈ ਪਰ ਖੰਭੇ ਸਮੇਤ ਟਰਾਂਸਫਾਰਮਰ ਡਿੱਗਣ ਕਾਰਨ ਕਾਫੀ ਨੁਕਸਾਨ ਹੋਇਆ ਹੈ।

Advertisement
Author Image

sanam grng

View all posts

Advertisement
Advertisement
×