For the best experience, open
https://m.punjabitribuneonline.com
on your mobile browser.
Advertisement

ਘਨੌਰੀ ਕਲਾਂ ਦੇ ਸਕੂਲਾਂ ਦੀਆਂ ਸਮੱਸਿਆਵਾਂ ਸਬੰਧੀ ਮੰਗ ਪੱਤਰ ਸੌਂਪਿਆ

07:43 AM Aug 26, 2024 IST
ਘਨੌਰੀ ਕਲਾਂ ਦੇ ਸਕੂਲਾਂ ਦੀਆਂ ਸਮੱਸਿਆਵਾਂ ਸਬੰਧੀ ਮੰਗ ਪੱਤਰ ਸੌਂਪਿਆ
ਮੁੱਖ ਮੰਤਰੀ ਦੇ ਓਐੱਸਡੀ ਪ੍ਰੋ. ਓਂਕਾਰ ਸਿੰਘ ਨੂੰ ਮੰਗ ਪੱਤਰ ਸੌਂਪਦੇ ਹੋਏ ‘ਆਪ’ ਆਗੂ। -ਫੋਟੋ: ਰਿਸ਼ੀ
Advertisement

ਪੱਤਰ ਪ੍ਰੇਰਕ
ਧੂਰੀ/ਸ਼ੇਰਪੁਰ, 25 ਅਗਸਤ
ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਓਐੱਸਡੀ ਪ੍ਰੋ. ਓਂਕਾਰ ਸਿੰਘ ਸਿੱਧੂ ਨੂੰ ਪਿੰਡ ਘਨੌਰੀ ਕਲਾਂ ਦੇ ਸਕੂਲ ਆਫ ਐਮੀਨੈਂਸ ਅਤੇ ਸਰਕਾਰੀ ਪ੍ਰਾਇਮਰੀ ਸੈਂਟਰ ਸਕੂਲ ਦੀਆਂ ਮੰਗਾਂ ਸਬੰਧੀ ਆਪ ਆਗੂਆਂ ਨੇ ਮੰਗ ਪੱਤਰ ਦੇ ਕੇ ਦੋ ਸਕੂਲਾਂ ਵਿਚਾਲੇ ਲੰਘਦੀ ਸੜਕ ਤੋਂ ਵਿਦਿਆਰਥੀਆਂ ਦੇ ਬਚਾਓ ਲਈ ਓਵਰਬ੍ਰਿਜ ਬਣਾਉਣ ਦੀ ਮੰਗ ਉਚੇਚੇ ਤੌਰ ’ਤੇ ਉਠਾਈ। ਇਸ ਮੌਕੇ ਜ਼ਿਲ੍ਹਾ ਸਿੱਖਿਆ ਅਫ਼ਸਰ (ਸੈਕੰਡਰੀ) ਤਰਵਿੰਦਰ ਕੌਰ, ਜ਼ਿਲ੍ਹਾ ਸਪੋਰਟਸ ਕੋਆਰਡੀਨੇਟਰ ਨਰੇਸ਼ ਸੈਣੀ ਅਤੇ ਪ੍ਰਿੰਸੀਪਲ ਖੁਸ਼ਦੀਪ ਗੋਇਲ ਹਾਜ਼ਰ ਸਨ।
ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਮਾਸਟਰ ਕੁਲਵੰਤ ਸਿੰਘ, ਗੁਰਮੇਲ ਸਿੰਘ ਘਨੌਰੀ, ਕੇਵਲ ਸਿੰਘ ਚਹਿਲ, ਨੱਥਾ ਸਿੰਘ ਅਤੇ ਪਿੰਡ ਦੇ ਨੰਬਰਦਾਰ ਮਿੱਠਾ ਸਿੰਘ ਨੇ ਦੱਸਿਆ ਕਿ ਸਰਕਾਰੀ ਸਕੂਲ ਦੇ ਦਰਮਿਆਨ ਸੜਕ ਲੰਘਦੀ ਹੈ ਜਿਸ ਕਰਕੇ ਬੱਚਿਆਂ ਨੂੰ ਦੋਵੇਂ ਸਕੂਲਾਂ ਵਿੱਚ ਵਾਰ-ਵਾਰ ਆਉਣਾ-ਜਾਣਾ ਪੈਂਦਾ ਹੈ ਅਤੇ ਸੜਕ ਹਾਦਸੇ ਦਾ ਡਰ ਬਣਿਆ ਰਹਿੰਦਾ ਹੈ ਜਿਸ ਕਰਕੇ ਓਵਰਬ੍ਰਿਜ ਬਣਾਇਆ ਜਾਵੇ। ਇਸੇ ਤਰ੍ਹਾਂ ਸਕੂਲ ਐਮੀਨੈਂਸ ਹੋਣ ਕਾਰਨ ਆਲੇ-ਦੁਆਲੇ ਦੇ ਦੋ ਦਰਜਨ ਪਿੰਡਾਂ ਤੋਂ ਤਿੰਨ ਬੱਸਾਂ ਰਾਹੀਂ ਬੱਚੇ ਆਉਂਦੇ ਹਨ ਪਰ ਲੈਕਚਰਾਰਾਂ ਤੇ ਮਾਸਟਰ ਕੇਡਰ ਦੀਆਂ ਕੁੱਝ ਅਸਾਮੀਆਂ ਖਾਲੀ ਹਨ ਜੋ ਤੁਰੰਤ ਭਰੀਆਂ ਜਾਣ। ਵੱਖਰੇ ਤੌਰ ’ਤੇ ਮੰਗ ਪੱਤਰ ਦਿੰਦਿਆਂ ‘ਆਪ’ ਆਗੂਆਂ ਨੇ ਕਿਹਾ ਕਿ ਸਰਕਾਰੀ ਪ੍ਰਾਇਮਰੀ ਸੈਂਟਰ ਸਕੂਲ ਘਨੌਰੀ ਕਲਾਂ ਵਿੱਚ ਚਾਰਦਵਾਰੀ ਲਈ ਲੋੜੀਦੀ ਗ੍ਰਾਂਟ ਜਾਰੀ ਕੀਤੀ ਜਾਵੇ।
ਉਨ੍ਹਾਂ ਦੋਵੇਂ ਸਕੂਲਾਂ ਦੀਆਂ ਹੋਰ ਮੰਗਾਂ ਮਸਲਿਆਂ ਸਬੰਧੀ ਵੀ ਵਿਚਾਰਾਂ ਕੀਤੀਆਂ। ਇਸ ਮੌਕੇ ਮੁੱਖ ਮੰਤਰੀ ਦਫ਼ਤਰ ਕੈਂਪ ਦੇ ਇੰਚਾਰਜ ਅੰਮ੍ਰਿਤਪਾਲ ਸਿੰਘ ਬਰਾੜ ਅਤੇ ਟੀਮ ਮੈਂਬਰ ਅਮੀਰ ਸਿੰਘ ਹਾਜ਼ਰ ਸਨ।

Advertisement

Advertisement
Advertisement
Author Image

Advertisement